ਹੁਣ ਜਲੰਧਰ ਦੇ ਇਸ ਸ਼ਹਿਰ ''ਚ ਕੱਟੀ ਗਈ 19 ਸਾਲਾਂ ਕੁੜੀ ਦੀ ਗੁੱਤ

Wednesday, Aug 09, 2017 - 10:51 PM (IST)

ਹੁਣ ਜਲੰਧਰ ਦੇ ਇਸ ਸ਼ਹਿਰ ''ਚ ਕੱਟੀ ਗਈ 19 ਸਾਲਾਂ ਕੁੜੀ ਦੀ ਗੁੱਤ

ਜਲੰਧਰ — ਇਥੋਂ ਦੇ ਨਿਊ ਸਰਾਜਗੰਜ 'ਚ ਇਕ 19 ਸਾਲ ਦੀ ਕੁੜੀ ਦੀ ਗੁੱਤ ਕੱਟੀ ਗਈ। ਇਹ ਕੁੜੀ ਸਵੇਰੇ 1 ਵਜੇ ਦੇ ਕਰੀਬ ਆਪਣੇ ਘਰ 'ਚ ਅਖਬਾਰ ਪੜ੍ਹਦੀ ਪਈ ਸੀ ਅਤੇ ਉਸ ਨੂੰ ਪਿੱਛੋਂ ਦੀ ਕੈਂਚੀ ਦੀ ਆਵਾਜ਼ ਆਈ ਤਾਂ ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੀ ਗੁੱਤ ਹੇਠਾਂ ਡਿੱਗ ਪਈ। ਘਰ ਵਾਲਿਆਂ ਦੇ ਘਰ 'ਚ ਮੌਜੂਦ ਨਾ ਹੋਣ ਕਾਰਨ ਉਸ ਨੇ ਆਪਣੀ ਮਾਸੀ ਨੂੰ ਬੁਲਾਇਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਪੂਰੇ ਪੰਜਾਬ 'ਚ ਸਨਸਨੀ ਫੈਲੀ ਹੋਈ ਹੈ।


Related News