ਕੈਨੇਡਾ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੀ ਔਰਤ ਨੂੰ ਨੋਟਿਸ ਜਾਰੀ

Saturday, Jul 31, 2021 - 10:20 PM (IST)

ਫ਼ਰੀਦਕੋਟ(ਰਾਜਨ)- ਥਾਣਾ ਸਿਟੀ ਫ਼ਰੀਦਕੋਟ ਵਿਖੇ ਅਮਨਦੀਪ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਪਿੰਡ ਦੂਨੇਕੇ ’ਤੇ ਕੈਨੇਡਾ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ 6 ਲੱਖ ਤੋਂ ਵਧੇਰੇ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਦਰਜ ਕੀਤੇ ਗਏ ਮੁਕੱਦਮੇ ’ਚ ਜਲਦ ਕਾਰਵਾਈ ਦੀ ਮੰਗ ਕਰਦਿਆਂ ਸੁਖਰਾਜ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਗੁਰੂ ਅਰਜੁਨ ਦੇਵ ਐਵੇਨਿਊ ਫ਼ਰੀਦਕੋਟ ਨੇ ਇਹ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਇਹ ਦੋਸ਼ਣ ਕਿਸੇ ਵੇਲੇ ਵੀ ਵਿਦੇਸ਼ ਜਾ ਸਕਦੀ ਹੈ, ਜਿਸ ’ਤੇ ਪੁਲਸ ਪ੍ਰਸਾਸ਼ਨ ਵੱਲੋਂ ਕਥਿਤ ਦੋਸ਼ਣ ਨੂੰ 3 ਦਿਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅਡਾਨੀ ਦਾ ਪੰਜਾਬ ’ਚ ਇਹ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ, 400 ਲੋਕਾਂ ਦੀਆਂ ਨੌਕਰੀਆਂ ’ਤੇ ਲਟਕੀ ਤਲਵਾਰ
ਦੱਸਣਯੋਗ ਹੈ ਕਿ ਸੁਖਰਾਜ ਕੌਰ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਅਮਨਦੀਪ ਕੌਰ ਨੇ ਉਸਦਾ ਅਤੇ ਉਸਦੇ ਲੜਕੇ ਹੁਸਨਪ੍ਰੀਤ ਸਿੰਘ ਦਾ ਕੈਨੇਡਾ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ 6 ਲੱਖ 4 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ, ਜਿਸਦੀ ਪੜਤਾਲ ਡੀ. ਐੱਸ. ਪੀ. ਜਸਤਿੰਦਰ ਸਿੰਘ ਧਾਲੀਵਾਲ ਕੋਲੋਂ ਕਰਵਾਉਣ ਉਪਰੰਤ ਦੋਸ਼ ਸਾਬਤ ਹੋਣ ’ਤੇ ਅਮਨਦੀਪ ਕੌਰ ’ਤੇ ਧਾਰਾ 420 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੁਖਰਾਜ ਕੌਰ ਨੇ ਦੱਸਿਆ ਕਿ ਉਸਦੇ ਲੜਕੇ ਦੀ ਤਬੀਅਤ ਠੀਕ ਨਹੀਂ ਰਹਿੰਦੀ ਅਤੇ ਉਸਦੀ ਇਕ ਰਿਸ਼ਤੇਦਾਰ ਰਾਹੀਂ ਅਮਨਪ੍ਰੀਤ ਕੌਰ ਨਾਲ ਉਸਦੀ ਜਾਣ-ਪਛਾਣ ਹੋ ਗਈ, ਜਿਸ ’ਤੇ ਉਸ ਨੇ ਦੋਵਾਂ ਮਾਂ ਪੁੱਤਾਂ ਨੂੰ ਕੈਨੇਡਾ ਲਿਜਾ ਕੇ ਲੜਕੇ ਦਾ ਇਲਾਜ ਉਥੋਂ ਕਰਵਾਉਣ ਦਾ ਝਾਂਸਾ ਦੇ ਵੀਜ਼ਾ ਲਵਾਉਣ ਲਈ ਕੁਝ ਨਕਦ ਅਤੇ ਕੁਝ ਕੁ ਬੈਂਕ ਖਾਤਿਆਂ ਰਾਹੀਂ ਰਕਮ ਵਸੂਲ ਕਰ ਲਈ ਪਰ ਬਾਅਦ ’ਚ ਨਾ ਉਸ ਨੇ ਵੀਜ਼ਾ ਲਵਾਇਆ ਅਤੇ ਨਾ ਹੀ ਲਈ ਗਈ ਰਾਸ਼ੀ ਵਾਪਸ ਕੀਤੀ।


Bharat Thapa

Content Editor

Related News