ਸਿਰਫ ਖਾਂਸੀ ਅਤੇ ਬੁਖਾਰ ਹੀ ਨਹੀਂ ਸਗੋਂ ਇਹ ਵੀ ਹਨ ''ਕੋਰੋਨਾ'' ਦੇ ਲੱਛਣ
Friday, May 08, 2020 - 08:04 PM (IST)
ਨਵੀਂ ਦਿੱਲੀ : ਬੁਖਾਰ ਅਤੇ ਖਾਂਸੀ ਕੋਵਿਡ-19 ਦੇ ਸਭ ਤੋਂ ਆਮ ਲੱਛਣ ਹਨ। ਭਾਰਤ ਦੇ ਮੁੱਖ ਸੰਸਥਾਨ ਐਮਸ 'ਚ ਡਾਕਟਰਾਂ ਨੇ ਪਾਇਆ ਹੈ ਕਿ ਡਾਇਰੀਆ ਜਿਵੇਂ ਪਾਚਨ ਸਬੰਧੀ ਲੱਛਣ ਅਤੇ ਸਟ੍ਰੋਕ ਵਰਗੇ ਨਿਊਰੋਲਾਜੀਕਲ ਲੱਛਣ ਵੀ ਇਸ ਵਾਇਰਸ ਦੇ ਸੰਕੇਤ ਹਨ। ਅਜਿਹੇ ਲੱਛਣ ਹੋਣ ਤਾਂ ਤੁਰੰਤ ਚੈੱਕਅਪ ਕਰਵਾਉਣਾ ਚਾਹੀਦਾ ਹੈ। ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦੇ ਡਾਕਟਰਾਂ ਨੇ ਦੇਖਿਆ ਹੈ ਕਿ ਕੁਝ ਰੋਗੀਆਂ 'ਚ ਕੋਵਿਡ-19 ਸਰੀਰ ਦੇ ਹੋਰਨਾਂ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਨਾ ਸਿਰਫ ਸਾਹ ਨੂੰ, ਦਿਮਾਗ 'ਤੇ ਵੀ ਅਸਰ ਪਾਉਂਦਾ ਹੈ। ਚੀਨ ਅਤੇ ਫਰਾਂਸ ਤੋਂ ਵੱਡੇ ਅਧਿਐਨਾਂ ਨੇ ਵੀ ਕੋਵਿਡ-19 ਰੋਗੀਆਂ 'ਚ ਤੰਤਰਿਕਾ ਸਬੰਧੀ ਮੁਸ਼ਕਲਾਂ ਦੀ ਵਿਆਪਕਤਾ ਨਾਲ ਜਾਂਚ ਕੀਤੀ ਸੀ। ਉਨ੍ਹਾਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ 36 ਫੀਸਦੀ ਰੋਗੀਆਂ 'ਚ ਸਿਰ ਦਰਦ ਜਾਂ ਚੱਕਰ ਆਉਣ ਵਰਗੇ ਕਈ ਲੱਛਣ ਸਾਹਮਣੇ ਆਏ ਹਨ। ਇਸ ਨਾਲ ਹੋਰ ਕਈ ਲੱਛਣ ਵੀ ਦੇਖੇ ਗਏ ਹਨ ਜਿਵੇਂ ਖੁਸ਼ਬੋ ਨਾ ਆਉਣਾ, ਮਾਸਪੇਸ਼ੀਆਂ 'ਚ ਕਮਜ਼ੋਰੀ, ਸਟ੍ਰੋਕ, ਦੌਰੇ ਆਦਿ। ਇਸੇ ਤਰ੍ਹਾਂ ਚੀਨ ਦੇ ਹੁਬਈ ਸੂਬੇ 'ਚ ਕੀਤੇ ਗਏ ਅਧਿਐਨ 'ਚ ਨਾਮਜ਼ਦ ਕੋਵਿਡ-19 ਰੋਗੀਆਂ 'ਚ ਪਾਚਨ ਸਬੰਧੀ ਲੱਛਣਾ ਜਿਵੇਂ ਉਲਟੀਆਂ ਆਦਿ ਦੀ ਵੀ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ ► ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 7 ਨਵੇਂ ਮਾਮਲੇ ਆਏ ਸਾਹਮਣੇ
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇਂਸੇਜ (ਐਮਸ) ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਭਾਰਤ 'ਚ ਮੌਜੂਦਾ ਮੁਲਾਂਕਣ ਮੁਤਾਬਕ ਕੋਰੋਨਾ ਮਾਮਲਿਆਂ ਦੀ ਅਤਿ (ਪੀਕ) ਜੂਨ ਅਤੇ ਜੁਲਾਈ 'ਚ ਹੋਵੇਗੀ। ਲਾਕਡਾਊਨ ਨਾਲ ਕੀ ਫਾਇਦਾ ਮਿਲਿਆ ਇਸ ਸਵਾਲ 'ਤੇ ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਜਿੰਨੇ ਮਾਮਲੇ ਦੁਨੀਆ ਦੇ ਅਤੇ ਹੋਰ ਦੇਸ਼ਾਂ 'ਚ ਵਧੇ ਹਨ ਓਨੇ ਸਾਡੇ ਦੇਸ਼ 'ਚ ਨਹੀਂ ਵਧੇ। ਇਸ ਦੇ ਇਲਾਵਾ ਦੂਸਰੇ ਹੋਰ ਫਾਇਦਿਆਂ ਨੂੰ ਗਿਣਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਲਾਕਡਾਊਨ ਨਾਲ ਸਾਨੂੰ ਸਮਾਂ ਮਿਲਿਆ ਕਿ ਅਸੀਂ ਕਈ ਚੀਜ਼ਾਂ ਕਰ ਸਕੀਏ। ਭਾਵੇਂ ਉਹ ਇੰਫਰਾਸਟ੍ਰਕਚਰ ਵਿਕਸਤ ਕਰਨ ਦੀ ਗੱਲ ਹੋਵੇ, ਕੋਵਿਡ ਕੇਅਰ ਹਸਪਤਾਲ ਬਣਾਉਣਾ ਹੋਵੇ, ਕੋਵਿਡ ਕੇਅਰ ਫੈਸਿਲਿਟੀ ਤਿਆਰ ਕਰਨੀ ਹੋਵੇ, ਕੋਵਿਡ ਆਈ. ਸੀ. ਯੂ ਹੋਵੇ ਜਾਂ ਟਰੇਨਿੰਗ ਦੀ ਗੱਲ ਹੋਵੇ, ਪਹਿਲਾਂ ਅਸੀਂ ਰੋਜ਼ਾਨਾ ਦੋ ਹਜ਼ਾਰ ਟੈਸਟ ਕਰ ਰਹੇ ਸੀ। ਹੁਣ 80-90 ਹਜ਼ਾਰ ਟੈਸਟ ਕਰ ਰਹੇ ਹਾਂ। ਇਸ ਦਰਮਿਆਨ ਸਾਨੂੰ ਸਿਹਤ ਸੇਵਾਵਾਂ ਨੂੰ ਬਿਹਤਰ ਕਰਨ ਲਈ ਬਹੁਤ ਸਮਾਂ ਮਿਲਿਆ।
ਇਹ ਵੀ ਪੜ੍ਹੋ ► ਬਟਾਲਾ ''ਚ ''ਕੋਰੋਨਾ'' ਦੇ ਵੱਡੇ ਧਮਾਕੇ ਤੋਂ ਬਾਅਦ ਕਈ ਪਿੰਡਾਂ ਨੂੰ ਕੀਤਾ ਸੀਲ
ਕੋਰੋਨਾ ਦੇ ਜ਼ੀਰੋ ਮਾਮਲੇ ਕਦੋਂ ਆਉਣਗੇ ਯਾਨੀ ਕਦੋਂ ਖਤਮ ਹੋਵੇਗਾ? ਇਸ 'ਤੇ ਡਾਕਟਰ ਗੁਲੇਰੀਆ ਨੇ ਕਿਹਾ ਕਿ ਇਹ ਲੰਬੀ ਲੜਾਈ ਹੈ। ਅਜਿਹਾ ਨਹੀਂ ਹੈ ਕਿ ਜਦੋਂ ਪੀਕ ਆ ਕੇ ਚਲਾ ਜਾਵੇਗਾ ਤਾਂ ਕੋਰੋਨਾ ਖਤਮ ਹੋ ਜਾਏਗਾ। ਸਾਡਾ ਜ਼ਿੰਦਗੀ ਜੀਉਣ ਦਾ ਤਰੀਕਾ ਬਹੁਤ ਲੰਬੇ ਸਮੇਂ ਲਈ ਬਦਲੇਗਾ। ਬਹੁਤ ਸਾਰੀਆਂ ਦਵਾਈਆਂ 'ਤੇ ਕੰਮ ਚਲ ਰਿਹਾ ਹੈ। ਇਸ ਤੋਂ ਇਲਾਵਾ ਟੀਕੇ 'ਤੇ ਵੀ ਕੰਮ ਹੋ ਰਿਹਾ ਹੈ।