ਧੀ ਨੂੰ ਸਰਪੰਚ ਬਣਾਉਣ ਲਈ ਪਿੰਡ ਨੂੰ ਇਕੱਠਾ ਨਹੀਂ ਕਰ ਸਕੇ ਚੌਧਰੀ ਸੁਰਿੰਦਰ

12/27/2018 9:12:07 PM

ਜਲੰਧਰ— ਕਾਂਗਰਸ ਦੇ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਆਪਣੇ ਪਿੰਡ ਧਾਲੀਵਾਲ ਕਾਦੀਆਂ ਤੋਂ ਆਪਣੀ ਛੋਟੀ ਧੀ ਨਵਿੰਦਰ ਨੂੰ ਸਰਪੰਚੀ ਦਿਵਾਉਣੀ ਚਾਹੀ। ਜਲੰਧਰ ਪੱਛਮੀ ਬਲਾਕ ਵਿੱਚ ਪੈਂਦੇ ਇਸ ਪਿੰਡ ਦੀਆਂ 1,522 ਵੋਟਾਂ ਹਨ ਤੇ ਪਿੰਡ ਵਿੱਚ ਕਈ ਐਨਆਰਆਈ ਵੀ ਹਨ। ਪਰ ਪਿੰਡ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਲਈ ਗੀਤਕਾਰ ਰਾਮ ਕੁਮਾਰ ਤੇ ਸਾਬਕਾ ਪੰਚ ਮਨਦੀਪ ਕੁਮਾਰ ਵੀ ਚੋਣ ਮੈਦਾਨ ਵਿੱਚ ਨਿੱਤਰ ਆਏ। ਡੇਢ ਕੁ ਹਜ਼ਾਰ ਵੋਟਾਂ ਵਾਲੇ ਪਿੰਡ ਵਿੱਚ ਜਿੱਤ ਦਾ ਜੋਖ਼ਮ ਨਾ ਚੁੱਕਦਿਆਂ ਐਮਐਲਏ ਚੌਧਰੀ ਨੇ ਨਵਿੰਦਰ ਦੇ ਆਖ਼ਰ ਕਾਗ਼ਜ਼ ਵਾਪਸ ਕਰਵਾ ਲਏ।

ਇਹ ਉਸ ਸਮੇਂ ਹੋਇਆ ਜਦ ਨਵਿੰਦਰ ਗ੍ਰੈਜੂਏਟ ਹੋਣ ਦੇ ਬਾਵਜੂਦ ਆਪਣੇ ਪਰਿਵਾਰ 'ਚੋਂ ਪਿੰਡ ਦੀ ਛੇਵੀਂ ਸਰਪੰਚ ਬਣਨ ਲਈ ਅੱਗੇ ਆਈ ਸੀ। ਉਸ ਦੇ ਪੜਦਾਦਾ ਮਾਸਟਰ ਗੁਰਬੰਤਾ ਸਿੰਘ ਨੇ ਸੰਨ 1950 'ਚ ਬਤੌਰ ਪਿੰਡ ਦੇ ਸਰਪੰਚ ਹੀ ਸਿਆਸਤ ਸ਼ੁਰੂ ਕੀਤੀ ਸੀ ਅਤੇ ਬਾਅਦ ਵਿੱਚ ਪੰਜਾਬ ਦੇ ਮੰਤਰੀ ਵੀ ਰਹਿ ਬਣੇ. ਉਨ੍ਹਾਂ ਮਗਰੋਂ ਉਨ੍ਹਾਂ ਦੇ ਪੁੱਤਰ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਵੀ ਪਿੰਡ ਦੇ ਸਰਪੰਚ ਤੋਂ ਹੀ ਸ਼ੁਰੂਆਤ ਕੀਤੀ ਸੀ। ਫਿਰ ਚੌਧਰੀ ਜਗਜੀਤ ਸਿੰਘ ਦੀ ਪਤਨੀ ਗੁਰਬਚਨ ਕੌਰ ਅਤੇ ਫਿਰ ਚੌਧਰੀ ਸੁਰਿੰਦਰ ਸਿੰਘ ਵੀ 18 ਸਾਲਾਂ ਤਕ ਸਰਪੰਚ ਰਹੇ।


Baljit Singh

Content Editor

Related News