ਫਿਰੋਜ਼ਪੁਰ-ਮੋਗਾ ਰੋਡ ਹਾਦਸੇ 'ਚ ਜਖ਼ਮੀ ਹੋਏ ਵਿਅਕਤੀ ਦੇ ਵਾਰਸਾਂ ਦਾ ਨਹੀ ਮਿਲਿਆ ਕੋਈ ਸੁਰਾਗ

Tuesday, Sep 01, 2020 - 06:36 PM (IST)

ਫਿਰੋਜ਼ਪੁਰ-ਮੋਗਾ ਰੋਡ ਹਾਦਸੇ 'ਚ ਜਖ਼ਮੀ ਹੋਏ ਵਿਅਕਤੀ ਦੇ ਵਾਰਸਾਂ ਦਾ ਨਹੀ ਮਿਲਿਆ ਕੋਈ ਸੁਰਾਗ

ਫਿਜਰੋਜ਼ਪੁਰ ( ਹਰਚਰਨ,ਬਿੱਟੂ) - ਫਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਬਧਨੀ ਜੈਮਲ ਸਿੰਘ ਵਾਲਾ ਮੋੜ ਨਜ਼ਦੀਕ 30 ਅਗਸਤ  ਦੀ ਰਾਤ ਕਰੀਬ 9 ਵਜੇ ਮੋਟਰ ਸਾਇਕਲ ਡਿੱਗਣ ਨਾਲ ਮੋਟਰਸਾਇਕਲ ਸਵਾਰ 2 ਵਿਅਕਤੀ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾ ਨੂੰ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਵਾਰਸਾ ਨੂੰ ਸੂਚਿਤ ਕੀਤਾ ਗਿਆ। ਮੋਟਰਸਾਇਕਲ ਚਾਲਕ ਦੀ ਹਾਲਤ ਗੰਭੀਰ ਹੋਣ ਕਰਕੇ ਜਲੰਧਰ ਵਿਖੇ ਰੇਫਰ ਕੀਤਾ ਗਿਆ ਜਦੋਂ ਕਿ ਦੂਸਰੇ ਵਿਅਕਤੀ ਦਾ ਕੋਈ ਪਰੂਫ ਨਾ ਹੋਣ ਕਰਕੇ ਪੁਲਸ ਵਾਰਸ ਨੂੰ ਲੱਭਣ ਲਈ ਕਾਫੀ ਕੋਸਿ਼ਸ ਕਰ ਰਹੀ ਹੈ।

ਏ.ਐਸ.ਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਜੋ ਮੱਲਵਾਲ ਵਿਖੇ ਸਬਜੀ ਦੀ ਦੁਕਾਨ ਕਰਦਾ ਹੈ ਦੁਕਾਨ ਬੰਦ ਕਰਕੇ ਆਪਣੇ ਪਿੰਡ ਬਸਤੀ ਜੈਮਲ ਸਿੰਘ ਵਾਲਾ ਵਿਖੇ ਜਾ ਰਿਹਾ ਸੀ। ਇਸ ਦੇ ਨਾਲ ਇਕ ਹੋਰ ਵਿਅਕਤੀ ਵੀ ਬੈਠ ਗਿਆ ਜਦੋਂ ਇਹ ਬਸਤੀ ਜੈਮਲ ਸਿੰਘ ਵਾਲਾ ਮੋੜ ਨਜਦੀਕ ਪੁੱਜਾ ਤਾਂ ਅਚਾਨਕ ਮੋਟਰਸਾਇਕਲ ਫਿਸਲ ਗਿਆ । ਰਾਹਗੀਰਾਂ ਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਤਾਂ ਸਰਪੰਚ ਅਤੇ ਵਾਰਸਾ ਨੇ ਤਰੁੰਤ ਦੋਨਾਂ ਨੂੰ ਬਾਗੀ ਹਸਪਤਾਲ ਵਿਖੇ ਦਾਖਲ ਕਰਵਾਇਆ । ਹੁਣ ਦੂਸਰੇ ਵਿਅਕਤੀ ਦੇ ਵਾਰਸਾਂ ਨੂੰ ਲੱਭਣ ਵਿਚ ਪੁਲਸ ਦਿਨ-ਰਾਤ ਇਕ ਕਰ ਰਹੀ ਹੈ।


author

Harinder Kaur

Content Editor

Related News