ਪੰਜਾਬ ਦੇ ਕਈ ਇਲਾਕਿਆਂ ''ਚ ਪਿਆ ਮੀਂਹ, ਪਰ ਜਲੰਧਰ ਫ਼ਿਰ ਰਹਿ ਗਿਆ ਸੁੱਕਾ, ਹੁੰਮਸ ਕਾਰਨ ਵਧੀ ਗਰਮੀ
Saturday, Jun 29, 2024 - 12:49 AM (IST)
ਜਲੰਧਰ (ਪੁਨੀਤ)- ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਬੀਤੇ ਦਿਨ ਭਾਰੀ ਮੀਂਹ ਪਿਆ ਪਰ ਮਹਾਨਗਰ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ’ਚ ਔਸਤਨ ਵੀ ਮੀਂਹ ਨਹੀਂ ਪਿਆ। ਇਸ ਕਾਰਨ ਜ਼ਿਲ੍ਹੇ ਦੇ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ, ਜਦਕਿ ਮੌਸਮ ਮਾਹਿਰਾਂ ਨੇ ਜਲੰਧਰ ’ਚ ਚੰਗੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਜਲੰਧਰ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ, ਜੋ ਧਰਤੀ ਦੀ ਪਿਆਸ ਨੂੰ ਵੀ ਨਹੀਂ ਬੁਝਾ ਸਕੀ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਭਾਰੀ ਮੀਂਹ ਪਿਆ, ਜਿਸ ਕਾਰਨ ਬੀਤੇ ਦਿਨ ਤਾਪਮਾਨ 7 ਡਿਗਰੀ ਤੋਂ ਵੱਧ ਡਿੱਗ ਗਿਆ। ਮੌਸਮ ’ਚ ਹੁੰਮਸ ਦਾ ਅਸਰ ਦੇਖਣ ਨੂੰ ਮਿਲਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਵੇਂ ਪਿਛਲੇ ਦਿਨਾਂ ਦੇ ਮੁਕਾਬਲੇ ਮੌਸਮ ’ਚ ਰਾਹਤ ਹੈ ਪਰ ਬੀਤੇ ਕੱਲ ਦੇ ਮੁਕਾਬਲੇ ਗਰਮੀ ਦਾ ਅਸਰ ਵਧਿਆ ਹੈ।
ਜਲੰਧਰ ਜ਼ਿਲ੍ਹੇ ਦੇ ਅੰਕੜਿਆਂ ਦੀ ਜੇਕਰ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 5 ਡਿਗਰੀ ਤੋਂ ਵੱਧ ਗਿਆ ਹੈ। ਜ਼ਿਲ੍ਹੇ ਦੇ ਨੇੜੇ-ਤੇੜੇ ਪਏ ਮੀਂਹ ਤੋਂ ਬਾਅਦ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 32.3 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਦਰਜ ਕੀਤਾ ਗਿਆ। ਇਸ ਕਾਰਨ ਤਾਪਮਾਨ 5.3 ਡਿਗਰੀ ਸੈਲਸੀਅਸ ਵਧ ਗਿਆ, ਜਿਸ ਨਾਲ ਗਰਮੀ ਤੋਂ ਮਿਲੀ ਰਾਹਤ ਘਟ ਗਈ ਹੈ।
ਇਹ ਵੀ ਪੜ੍ਹੋ- 'ਫੋਕੀ ਟੌਹਰ' ਬਣਾਉਣ ਲਈ ਖ਼ਰੀਦ ਲਿਆਇਆ 'ਨਕਲੀ' ਬੰਦੂਕ, ਗੁਆਂਢੀਆਂ ਨੇ ਪੁਲਸ ਬੁਲਾ ਕੇ ਕਰਵਾ'ਤੇ ਹੱਥ ਖੜ੍ਹੇ
ਪੰਜਾਬ 'ਚ ਮੀਂਹ ਦੀ ਭਵਿੱਖਬਾਣੀ ਅਜੇ ਖਤਮ ਨਹੀਂ ਹੋਈ ਹੈ ਤੇ ਯੈਲੋ ਅਲਰਟ ਜਾਰੀ ਹੈ, ਜਿਸ ਕਾਰਨ ਜਲੰਧਰ ਦੇ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਆਨੰਦਪੁਰ ਸਾਹਿਬ ’ਚ ਵੀਰਵਾਰ ਰਾਤ ਨੂੰ 5.5 ਮਿ.ਮੀ. ਬਾਰਿਸ਼ ਹੋਈ, ਜਿਸ ਕਾਰਨ ਬਰਸਾਤ ਦੀ ਭਵਿੱਖਬਾਣੀ ਬਰਕਰਾਰ ਹੈ। ਸੰਭਾਵਨਾ ਮੁਤਾਬਕ ਅਗਲੇ 1-2 ਦਿਨਾਂ ’ਚ ਜਲੰਧਰ ’ਚ ਬਾਰਿਸ਼ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ 'ਚ ਮੌਸਮ ਬਦਲ ਸਕਦਾ ਹੈ ਤੇ ਤੇਜ਼ ਹਵਾਵਾਂ ਨਾਲ ਹਨੇਰੀ ਆਪਣਾ ਅਸਰ ਦਿਖਾ ਸਕਦੀ ਹੈ। ਇਸ ਕਾਰਨ ਯੈਲੋ ਅਲਰਟ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਜਲੰਧਰ ’ਚ ਮੀਂਹ ਦਾ ਸੈਂਟਰ ਬਣਦਾ ਰਿਹਾ ਹੈ ਪਰ ਇਸ ਵਾਰ ਮੀਂਹ 'ਚ ਕੁਝ ਦੇਰੀ ਹੋਈ ਹੈ। ਇਸ ਸਿਲਸਿਲੇ 'ਚ ਆਉਣ ਵਾਲੇ ਦਿਨਾਂ 'ਚ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਹੁਣ ਦੇਖਣਾ ਹੋਵੇਗਾ ਕਿ ਬਾਰਿਸ਼ ਕੀ ਰੰਗ ਦਿਖਾਉਂਦੀ ਹੈ, ਕਿਉਂਕਿ ਲੁਧਿਆਣਾ ’ਚ ਬਰਸਾਤ ਤੋਂ ਬਾਅਦ ਸੜਕਾਂ ’ਤੇ ਪਾਣੀ ਭਰ ਗਿਆ ਸੀ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e