ਧੋਖੇਬਾਜ਼ ਏਜੰਟਾਂ ਦੀ ਹੁਣ ਖੈਰ ਨਹੀਂ, ਅਮਰੀਕਾ ਤੋਂ ਭਾਰਤ ਭੇਜੇ ਗਏ ਨੌਜਵਾਨਾਂ ਦੇ ਹੱਕ 'ਚ ਬੋਲੇ ਧਾਲੀਵਾਲ
Friday, Feb 07, 2025 - 07:26 PM (IST)
ਚੰਡੀਗੜ੍ਹ- ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪੁੱਜੇ ਨੌਜਵਾਨਾਂ ਦੇ ਹੱਕ ਖੜ੍ਹ ਗਏ ਹਨ।
ਧਾਲੀਵਾਲ ਨੇ ਕਿਹਾ ਕਿ ਅਮਰੀਕਾ ਤੋਂ ਭਾਰਤ ਭੇਜੇ ਗਏ ਸਾਡੇ ਨਾਗਰਿਕ ਅਪਰਾਧੀ ਨਹੀਂ ਸਗੋਂ ਅਪਰਾਧ ਦੇ ਸ਼ਿਕਾਰ ਹਨ। ਧੋਖ਼ੇਬਾਜ਼ ਇਮੀਗ੍ਰੇਸ਼ਨ ਏਜੰਟਾਂ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟ ਲਏ ਅਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਦਿੱਤਾ। ਅੱਜ 24 ਘੰਟਿਆਂ ਦੇ ਅੰਦਰ ਮੈਂ ਇੱਕ ਅਜਿਹੇ ਧੋਖੇਬਾਜ਼ ਏਜੰਟ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ।