ਲੁਧਿਆਣਾ 'ਚ ਚੋਣਾਂ ਲੜਨ ਵਾਲੇ ਕਿਸੇ ਵੀ ਸਾਬਕਾ ਅਧਿਕਾਰੀ ਨੂੰ ਨਹੀਂ ਮਿਲੀ ਜਿੱਤ
Thursday, Mar 10, 2022 - 10:03 PM (IST)
ਲੁਧਿਆਣਾ (ਹਿਤੇਸ਼)- ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਾਰੀਆਂ ਪਾਰਟੀਆਂ ਵਲੋਂ ਸਾਬਕਾ ਅਧਿਕਾਰੀਆਂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਿਸ 'ਚੋਂ ਲੁਧਿਆਣਾ 'ਚ ਚੋਣ ਲੜ ਰਹੇ ਕਿਸੇ ਵੀ ਸਾਬਕਾ ਅਧਿਕਾਰੀ ਨੂੰ ਜਿੱਤ ਨਹੀਂ ਮਿਲੀ ਹੈ। ਇਨ੍ਹਾਂ ਵਿਚ 2 ਸਾਬਕਾ ਆਈ. ਏ. ਐੱਸ. ਅਧਿਕਾਰੀ ਕੁਲਦੀਪ ਸਿੰਘ, ਐੱਸ. ਆਰ. ਲੱਦੜ ਹਲਕਾ ਗਿੱਲ ਤੋਂ ਚੋਣ ਲੜ ਰਹੇ ਸਨ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਨੂੰ ਜਿੱਤ ਹਾਸਲ ਹੋਈ ਹੈ।
ਇਹ ਖ਼ਬਰ ਪੜ੍ਹੋ- ਆਪ ਦੀ ਜਿੱਤ ਨਾਲ ਵਿਦੇਸ਼ੀ ਸਿੱਖ ਹੋਏ ਬਾਗੋ-ਬਾਗ, ਭਗਵੰਤ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਇਸੇ ਤਰ੍ਹਾਂ ਜਗਰਾਓਂ ਸੀਟ 'ਤੇ ਸਾਬਕਾ ਏ. ਡੀ. ਸੀ. ਐੱਸ. ਆਰ. ਕਲੇਰ ਅਤੇ ਰੀਟਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਚੋਣ ਲੜ ਰਹੇ ਸਨ ਪਰ ਉੱਥੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਸਰਬਜੀਤ ਮਾਣੂਕੇ ਨੂੰ ਲਗਾਤਾਰ ਦੂਜੀ ਵਾਰ ਜਿਤਾਇਆ ਹੈ।
ਇਹ ਖ਼ਬਰ ਪੜ੍ਹੋ- ਬਾਘਾ ਪੁਰਾਣਾ ਹਲਕੇ 'ਚ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ 'ਤੇ ਨੌਜਵਾਨਾਂ ਤੇ ਵਰਕਰਾਂ ਨੇ ਕੀਤਾ ਜ਼ੋਰਦਾਰ ਸੁਆਗਤ
ਇਹ ਸਾਬਕਾ ਵਿਧਾਇਕ ਹਾਰ ਗਏ ਹਨ ਚੋਣ
- ਰੰਜੀਤ ਢਿੱਲੋਂ
- ਹਰੀਸ਼ ਢਾਂਡਾ
- ਪ੍ਰੇਮ ਮਿੱਤਲ
- ਦਰਸ਼ਨ ਸਿੰਘ ਸ਼ਿਵਾਲਿਕ
- ਐੱਸ. ਆਰ. ਕਲੇਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।