ਲੁਧਿਆਣਾ ''ਚ ਲਗਾਤਾਰ ਤੀਜੇ ਦਿਨ ਨਹੀਂ ਮਿਲਿਆ ਕੋਈ ਕੋਰੋਨਾ ਪਾਜ਼ੇਟਿਵ ਮਰੀਜ਼

04/12/2020 11:55:07 PM

ਲੁਧਿਆਣਾ, (ਸਹਿਗਲ)— ਲੁਧਿਆਣਾ 'ਚ ਲਗਾਤਾਰ ਤੀਜੇ ਦਿਨ ਕੋਈ ਨਵਾਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਇਸਦੀ ਪੁਸ਼ਟੀ ਕਰਦਿਆਂ ਡੀ. ਸੀ. ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਤਹਿਤ ਹੁਣ ਤਕ 708 ਨਮੂਨੇ ਇਕੱਤਰ ਕੀਤੇ ਗਏ ਹਨ, ਜਿਸਦੇ 577 ਨਤੀਜੇ ਪ੍ਰਾਪਤ ਹੋਏ ਹਨ। ਜਿਨ੍ਹਾਂ 'ਚੋਂ 548 ਨਮੂਨਿਆਂ ਦੇ ਨਤੀਜੇ ਨੈਗੇਟਿਵ ਆਏ ਹਨ ਅਤੇ 17 ਨੂੰ ਖਾਰਿਜ ਕਰ ਦਿੱਤਾ ਗਿਆ ਹੈ, ਹੁਣ ਤਕ 12 ਮਰੀਜ਼ ਪਾਜ਼ੇਟਿਵ ਸਾਹਮਣੇ ਆਏ ਹਨ। ਜਿਨ੍ਹਾਂ 'ਚੋਂ ਇਕ ਜਲੰਧਰ ਅਤੇ ਇਕ ਬਰਨਾਲਾ ਨਾਲ ਸਬੰਧਤ ਹੈ ਜਦਕਿ 131 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਅਮਰਪੁਰਾ ਅਤੇ ਚੌਕੀਮਾਨ ਖੇਤਰਾਂ 'ਚੋਂ ਜ਼ਿਲਾ ਪ੍ਰਸ਼ਾਸਨ ਵੱਲੋਂ ਹਾਟਸਪਾਟ ਘੋਸ਼ਿਤ ਕੀਤੇ ਜਾਣ ਦੇ ਸਰਵੇਖਣ ਕਾਰਜ ਜਾਰੀ ਹਨ, ਜਿਸ ਤਹਿਤ ਅਮਰਪੁਰਾ ਮੁਹੱਲੇ 'ਚ 185 ਘਰਾਂ ਦੇ 854 ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ 1 ਵਿਅਕਤੀ 'ਚ ਲੱਛਣ ਪਾਏ ਜਾਣ 'ਤੇ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸਦੀ ਸੈਂਪਲਿੰਗ ਰਿਪੋਰਟ ਆਉਣੀ ਬਾਕੀ ਹੈ।
ਇਸਦੇ ਇਲਾਵਾ ਚੌਕੀਮਾਨ ਦੇ 153 ਘਰਾਂ ਅਤੇ 823 ਲੋਕਾਂ ਅਤੇ ਪਿੰਡ ਗੂੜੇ ਵਿਚ 295 ਘਰਾਂ ਦੇ 1233 ਲੋਕਾਂ ਦਾ ਨਿਰੀਖਣ ਕੀਤਾ ਗਿਆ। ਕਿਸੇ ਵਿਚ ਵੀ ਕੋਰੋਨਾ ਦਾ ਲੱਛਣ ਨਹੀਂ ਪਾਏ ਗਏ ਪਰ ਇਨ੍ਹਾਂ ਇਲਾਕਿਆਂ 'ਚ ਸਰਵੇਖਣ ਕੁਝ ਹੋਰ ਦਿਨਾਂ ਤੱਕ ਜਾਰੀ ਰਹੇਗਾ।
 


KamalJeet Singh

Content Editor

Related News