ਅਮਰੀਕਾ ਜਾਣ ਦੌਰਾਨ ਲਾਪਤਾ ਹੋਏ ਪੰਜਾਬੀ ਨੌਜਵਾਨਾਂ ਦੀ ਨਹੀਂ ਲੱਗੀ ਕੋਈ ਉੱਗ-ਸੁੱਘ

11/13/2017 6:37:40 PM

ਜਲੰਧਰ/ਕਪੂਰਥਲਾ— ਤਿੰਨ ਮਹੀਨੇ ਪਹਿਲਾਂ ਪੰਜਾਬ ਦੇ ਸੂਬੇ ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਜੋ 6 ਪੰਜਾਬੀ ਬਹਾਮਾ 'ਚ ਸਮੁੰਦਰੀ ਰਸਤੇ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦੌਰਾਨ ਲਾਪਤਾ ਹੋ ਗਏ ਹਨ, ਉਨ੍ਹਾਂ ਦਾ ਅਜੇ ਤੱਕ ਕੋਈ ਵੀ ਸੁਰਾਗ ਹੱਥ ਨਹੀਂ ਲੱਗ ਸਕਿਆ ਹੈ। 
ਇਸ ਦੀ ਪੁਸ਼ਟੀ ਬਹਾਮਾਸ 'ਚ ਭਾਰਤੀ ਹਾਈ ਕਮਿਸ਼ਨ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਟਲÎਾਂਟਿਕ ਓਸ਼ੀਅਨ ਟਾਪੂਗੋਲਾਗੋ 'ਚ ਕਿਸੇ ਵੀ ਭਾਰਤੀ ਨੂੰ ਹਿਰਾਸਤ 'ਚ ਜਾਂ ਕੈਦ ਕਰਕੇ ਨਹੀਂ ਰੱਖਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੂੰ ਭੇਜੇ ਗਏ ਇਕ ਪੱਤਰ 'ਚ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਬਹਾਮਾ ਦੇ ਉੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਮੇਂ ਕੋਈ ਭਾਰਤੀ ਹਿਰਾਸਤ 'ਚ ਜਾਂ ਜੇਲ 'ਚ ਬੰਦ ਨਹੀਂ ਹੈ। ਉਨ੍ਹਾਂ ਨੂੰ ਉਥੇ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਹੋਣ ਬਾਰੇ ਸੂਚਨਾ ਨਹੀਂ ਸੀ, ਜਿਸ 'ਚ ਪੰਜਾਬੀ ਸ਼ਾਮਲ ਹੋਣ। 
ਉਥੇ ਹੀ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਬਹਾਮਾਸ ਦੇ ਕੁਝ ਇਨਫੋਰਸਮੈਂਟ ਏਜੰਸੀਆਂ ਵੱਲੋਂ ਨੌਜਵਾਨਾਂ ਨੂੰ ਕੈਦ ਕੀਤਾ ਗਿਆ ਹੈ। ਬਹਾਮਾਸ 'ਚ ਭਾਰਤੀ ਹਾਈ ਕਮਿਸ਼ਨ ਨੂੰ ਬੀਤੇ ਦਿਨੀਂ ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ। ਬਹਾਮਾ ਦੇ ਅਧਿਕਾਰੀ ਲਾਪਤਾ ਹੋਏ ਪੰਜਾਬੀ ਨੌਜਵਾਨਾਂ ਬਾਰੇ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਲੱਭਣ ਲਈ ਕੰਮ ਕਰ ਰਹੇ ਹਨ। ਇਨ੍ਹਾਂ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨੇ ਭਾਰਤੀ ਕਮਿਸ਼ਨ ਅਤੇ ਭਾਰਤੀ ਅਧਿਕਾਰੀਆਂ ਤੋਂ ਮਦਦ ਲਈ ਗੁਹਾਰ ਲਗਾਈ ਹੈ। ਨੌਜਵਾਨਾਂ ਬਾਰੇ ਉਥੋਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਪੰਜਾਬੀ ਨੂੰ ਇਥੇ ਹਿਰਾਸਤ 'ਚ ਜਾਂ ਜੇਲ 'ਚ ਕੈਦ ਨਹੀਂ ਕੀਤਾ ਗਿਆ।


Related News