ਮਾਪੇ ਐਵੇਂ ਨਾ ਘਬਰਾਉੁਣ, ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ੇ ਸਬੰਧੀ ਨਹੀਂ ਕੀਤੀ ਕੋਈ ਤਬਦੀਲੀ

Sunday, Aug 13, 2017 - 08:38 AM (IST)

ਮਾਪੇ ਐਵੇਂ ਨਾ ਘਬਰਾਉੁਣ, ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ੇ ਸਬੰਧੀ  ਨਹੀਂ ਕੀਤੀ ਕੋਈ ਤਬਦੀਲੀ

ਜਲੰਧਰ - ਅੱਜ ਇਥੇ ਇਕ ਹੰਗਾਮੀ ਮੀਟਿੰਗ ਏ. ਸੀ. ਓ. ਐੱਸ. ਦੇ ਚੇਅਰਮੈਨ ਐਡਵੋਕੇਟ ਕਮਲ ਕੁਮਾਰ ਭੁੰਬਲਾ ਅਤੇ ਐਡਵੋਕੇਟ ਜਸਪਾਲ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਕੈਨੇਡਾ ਦੇ ਵੀਜ਼ੇ ਦੇ ਸਬੰਧ ਵਿਚ ਚਰਚਾ ਕੀਤੀ ਗਈ। ਮੀਟਿੰਗ ਵਿਚ ਇਹ ਸਪੱਸ਼ਟ ਕੀਤਾ ਗਿਆ ਕਿ ਭੋਲੇ-ਭਾਲੇ ਲੋਕਾਂ ਵਿਚ ਐਵੇਂ ਭਰਮ ਪੈਦਾ ਹੋਇਆ ਹੈ ਕਿ ਕੈਨੇਡਾ ਸਰਕਾਰ ਆਪਣੇ ਵੀਜ਼ਾ ਨਿਯਮਾਂ ਵਿਚ ਕੁਝ ਤਬਦੀਲੀ ਕਰ ਰਹੀ ਹੈ। ਇਸ ਬਾਰੇ ਦੱਸਦੇ ਹੋਏ ਐਡਵੋਕੇਟ ਭੁੰਬਲਾ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਵੀਜ਼ਾ ਨਿਯਮਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ। ਅੱਜ ਵੀ ਕੈਨੇਡਾ  ਲਈ  ਸਟੱਡੀ ਵੀਜ਼ਾ  3 ਕੈਟਾਗਿਰੀਆਂ ਵਿਚ ਅਪਲਾਈ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿਚ ਪਹਿਲੀ ਤੇ ਮਸ਼ਹੂਰ ਕੈਟੇਗਿਰੀ ਐੱਸ. ਪੀ. ਪੀ., ਦੂਸਰੀ ਕੈਟਾਗਿਰੀ ਜਨਰਲ ਅਤੇ ਤੀਸਰੀ ਕੈਟਾਗਿਰੀ ਯੂਨੀਵਰਸਿਟੀ ਕੈਟਾਗਿਰੀ ਹੈ।
ਐਡਵੋਕੇਟ ਜਸਪਾਲ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਸਟੱਡੀ ਵੀਜ਼ੇ ਲੋ-ਪ੍ਰੋਫਾਈਲ ਐਜੂਕੇਸ਼ਨ, ਘੱਟ ਬੈਂਡ ਤੇ ਕਈ ਹੋਰ ਕਾਰਨਾਂ ਕਾਰਨ ਭਾਵੇਂ ਨਹੀਂ ਲੱਗਦੇ ਪਰ ਸਰਕਾਰ ਵਲੋਂ ਕੋਈ ਤਬਦੀਲੀ ਨਹੀਂ ਕੀਤੀ ਗਈ। ਐਡਵੋਕੇਟ ਭੁੰਬਲਾ ਨੇ ਕਿਹਾ ਕਿ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ,  ਐੱਸ. ਪੀ. ਪੀ. ਕੈਟਾਗਿਰੀ ਅਧੀਨ ਵੀਜ਼ਾ  ਅਪਲਾਈ ਕਰਨ ਲਈ ਆਈਲੈਟਸ ਵਿਚੋਂ ਓਵਰਆਲ 6 ਬੈਂਡ ਹੋਣੇ ਚਾਹੀਦੇ ਹਨ। ਇਸ ਯੋਗਤਾ ਨਾਲ ਅੱਜ ਵੀ ਕੈਨੇਡਾ ਦੇ ਕਾਲਜ ਅਤੇ ਯੂਨੀਵਰਸਿਟੀਆਂ ਦਾਖਲਾ ਦੇ ਰਹੀਆਂ ਹਨ ਅਤੇ ਇਸ ਕੈਟਾਗਿਰੀ ਅਧੀਨ 85 ਫੀਸਦੀ ਵੀਜ਼ੇ ਆ ਰਹੇ ਹਨ।
ਇਸ ਮੀਟਿੰਗ ਵਿਚ ਲਗਭਗ ਪੂਰੇ ਪੰਜਾਬ ਦੇ ਸਟੱਡੀ ਵੀਜ਼ਾ ਕੰਸਲਟੈਂਟ ਹਾਜ਼ਰ ਹੋਏ ਜਿਨ੍ਹਾਂ ਵਿਚ ਹਰਦੀਪ ਸਿੰਘ, ਕੁਲਵੰਤ ਸਿੰਘ, ਰੁਪੇਸ਼ ਦੁੱਗਲ, ਅਸ਼ੋਕ ਭਾਟੀਆ, ਪ੍ਰਦੀਪ ਬਲਿਆਨ, ਅਵਤਾਰ ਜੋਸਨ, ਅਮਿਤ ਮੈਨੀ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।


Related News