ਨੀਟੂ ਸ਼ਟਰਾਂਵਾਲੇ ਵਲੋਂ ਪਾਰਟੀ ਬਨਾਉਣ ਦਾ ਐਲਾਨ, ਕੈਪਟਨ ਤੇ ਸਿੱਧੂ ਨੂੰ ਸੱਦਾ, ਪਰਚੀ ਪਾ ਕੇ ਕੱਢਣਗੇ ਉਮੀਦਵਾਰ

Sunday, Oct 10, 2021 - 03:23 PM (IST)

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਏ ਨੀਟੂ ਸ਼ਟਰਾਂਵਾਲਾ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਲਾਨ ਕੀਤਾ ਕਿ ਉਹ ਜਲਦ ਹੀ ਨਵੀਂ ਪਾਰਟੀ ਬਣਾਉਣਗੇ, ਜਿਸ ਦਾ ਨਾਮ ਐਨ. ਆਰ. ਆਈ. ਆਜ਼ਾਦ ਪਾਰਟੀ ਰੱਖਿਆ ਜਾਵੇਗਾ। ਨੀਟੂ ਨੇ ਕਿਹਾ ਕਿ ਮੈਂ ਆਪਣੇ ਸਾਰੇ ਸਹਿਯੋਗੀਆਂ ਦਾ ਤਹਿ ਦਿੱਲੋਂ ਧੰਨਵਾਦ ਕਰਦਾ ਹਾਂ ਅਤੇ ਜਿਹੜੇ ਵਿਅਕਤੀ ਪੰਜਾਬ ਅਤੇ ਭਾਰਤ ਸਰਕਾਰ ਤੋਂ ਦੁਖੀ ਹਨ ਅਤੇ ਸਿਸਟਮ ਨੂੰ ਬਦਲਣਾ ਚਾਹੁੰਦੇ ਹਨ, ਉਹ ਸਾਡੇ ਨਾਲ ਆ ਕੇ ਜੁੜ ਸਕਦੇ ਹਨ।

ਇਹ ਵੀ ਪੜ੍ਹੋ : ਨਿਹੰਗ ਸਿੰਘ ਦੇ ਬਾਣੇ ’ਚ ਆਏ ਹਰਿਆਣਾ ਦੇ ਵਿਅਕਤੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚਲਾਈ ਗੋਲ਼ੀ

ਇਕ ਸਵਾਲ ਦਾ ਜਵਾਬ ਦਿੰਦੇ ਹੋਏ ਨੀਟੂ ਨੇ ਕਿਹਾ ਕਿ ਮੈਨੂੰ ਮੌਜੂਦਾ ਰਾਜਨੀਤਿਕ ਢਾਂਚਾ ਚੰਗਾ ਨਹੀਂ ਲੱਗਦਾ, ਜਿਸ ਕਾਰਨ ਮੈਂ ਆਪਣੀ ਵੱਖਰੀ ਪਾਰਟੀ ਬਣਾਉਣਾ ਚਾਹੁੰਦਾ ਹਾਂ। ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ਹਨ, ਜਿਸ ਵਿਚ ਸਾਡੇ ਕੋਲ 217 ਵਿਅਕਤੀਆਂ ਦੇ ਨਾਵਾਂ ਦੀ ਸੂਚੀ ਹੈ ਅਤੇ ਜਿਨ੍ਹਾਂ ਦੀ ਪਰਚੀ ਪਾ ਕੇ ਉਮੀਦਵਾਰਾਂ ਦੇ ਨਾਮ ਕੱਢੇ ਜਾਣਗੇ।

ਇਹ ਵੀ ਪੜ੍ਹੋ : ਆਸ਼ੀਸ਼ ਮਿਸ਼ਰਾ ਦੇ ਸਰੰਡਰ ਤੋਂ ਬਾਅਦ ਨਵਜੋਤ ਸਿੱਧੂ ਨੇ ਭੁੱਖ ਹੜਤਾਲ ਕੀਤੀ ਖ਼ਤਮ

ਨੀਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਨਵਜੋਤ ਸਿੰਘ ਸਿੱਧੂ ਜੇਕਰ ਉਨ੍ਹਾਂ ਦੀ ਪਾਰਟੀ ਵਿਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਨੀਟੂ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਉਨ੍ਹਾਂ ਨੇ ਚਾਰ ਚਿਹਰੇ ਹਨ ਪਰ ਉਨ੍ਹਾਂ ਇਹ ਕਿਹਾ ਕਿ ਫਿਲਹਾਲ ਉਹ ਖੁਦ ਹੀ ਮੁੱਖ ਮੰਤਰੀ ਦਾ ਮੁੱਖ ਚਿਹਰਾ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦੇ ਹੋਏ ਨੀਟੂ ਨੇ ਕਿਹਾ ਕਿ ਮੈਂ ਕੇਜਰੀਵਾਲ ਖ਼ਿਲਾਫ਼ ਚੋਣ ਲੜਨ ਲੱਗਾ ਸੀ ਪਰ ਮੇਰੇ ਕੋਲ ਦਿੱਲੀ ਦੀ ਰਿਹਾਇਸ਼ੀ ਦਾ ਸਬੂਤ ਨਹੀਂ ਸੀ ਜਿਸ ਕਾਰਣ ਮੈਂ ਚੋਣ ਨਹੀਂ ਲੜ ਸਕਿਆ। ਨੀਟੂ ਨੇ ਕਿਹਾ ਕਿ ਜੇਕਰ ਮੈਨੂੰ ਸਿਰਫ ਚਾਰ ਘੰਟੇ ਲਈ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ ਤਾਂ ਮੈਂ ਦੇਸ਼ ਦਾ ਖਜ਼ਾਨਾ ਭਰ ਦੇਵਾਂਗਾ ਅਤੇ ਉਸ ਤੋਂ ਬਾਅਦ ਸਿੱਧਾ ਆਪਣੇ ਘਰ ਵਾਪਸ ਪਰਤ ਆਵਾਂਗਾ।

ਇਹ ਵੀ ਪੜ੍ਹੋ : ਭਾਣਜੇ ਦੇ ਮਾਮੀ ਨਾਲ ਬਣ ਗਏ ਨਾਜਾਇਜ਼ ਸੰਬੰਧ, ਵਿਰੋਧ ਕਰਨ ’ਤੇ ਮਾਮੇ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News