ਪੰਜਾਬ ਦੌਰੇ ''ਤੇ ਆਏ ਨਿਤਿਨ ਗਡਕਰੀ ਨੇ 29 ਪ੍ਰਾਜੈਕਟਾਂ ਦਾ ਕੀਤਾ ਉਦਘਾਟਨ, ਆਖੀਆਂ ਵੱਡੀਆਂ ਗੱਲਾਂ
Wednesday, Jan 10, 2024 - 07:18 PM (IST)
ਹੁਸ਼ਿਆਰਪੁਰ - ਪੰਜਾਬ ਦੌਰੇ 'ਤੇ ਆਏ ਦੇਸ਼ ਦੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਫਗਵਾੜਾ-ਹੁਸ਼ਿਆਰਪੁਰ ਸੜਕ ਨੂੰ ਇੱਕਠਾ ਕਰਨ ਦਾ ਨੀਂਹ ਪੱਥਰ ਰੱਖਦੇ ਹੋਏ 4 ਹਜ਼ਾਰ ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ 12 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਲੁਧਿਆਣਾ ਤੋਂ ਬਠਿੰਡਾ ਤੱਕ ਗਰੀਨਫੀਲਡ ਹਾਈਵੇਅ ਬਣਾਇਆ ਜਾਵੇਗਾ। ਇਹ 75 ਕਿਲੋਮੀਟਰ ਲੰਬਾ ਹੋਵੇਗਾ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਪਿੰਡਾਂ ਨੂੰ ਜੋੜਨ ਦਾ ਕੰਮ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀਤਾ ਸੀ। ਜਦੋਂ ਉਹ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਨੇ ਮੈਨੂੰ ਪਿੰਡਾਂ ਨੂੰ ਜੋੜਨ ਲਈ ਕਿਹਾ ਸੀ। ਗਡਕਰੀ ਨੇ ਕਿਹਾ ਕਿ ਸਾਲ 2014 ਤੋਂ ਲੈ ਕੇ 2024 ਤੱਕ ਬਹੁਤ ਜ਼ਿਆਦਾ ਰੋਡ ਬਣੇ ਹਨ। ਪਿਛਲੇ 9 ਸਾਲਾਂ 'ਚ ਪੰਜਾਬ ਦੇ ਹਾਈਵੇਅ ਦੀ ਲੰਬਾਈ ਵਿਚ ਵਾਧਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸੂਬੇ ਦਾ ਵਿਕਾਸ ਕਰਨਾ ਹੈ ਤਾਂ ਇਸ ਦਾ ਬੁਨਿਆਦੀ ਢਾਂਚਾ ਵਧੀਆ ਬਣਾਉਣਾ ਹੋਵੇਗਾ। ਅੱਜ 4000 ਕਰੋੜ ਦੇ 29 ਪ੍ਰਾਜੈਕਟ ਸ਼ੁਰੂ ਹੋ ਰਹੇ ਹਨ। ਸੜਕਾਂ ਦਾ ਨਿਰਮਾਣ ਵਧੀਆ ਤਰੀਕੇ ਨਾਲ ਹੋਣ 'ਤੇ ਹਰ ਕੋਈ ਖ਼ੁਸ਼ਹਾਲ ਹੋਵੇਗਾ। ਰੋਜ਼ਗਾਰ ਦੇ ਮੌਕੇ ਵਧਣ ਕਾਰਨ ਗ਼ਰੀਬੀ ਦੂਰ ਹੋਵੇਗੀ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਗਡਕਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਨਾ ਸਾੜਨ। ਪਰਾਲੀ ਸਾੜਨ ਦੀ ਜਗ੍ਹਾ ਉਸ ਤੋਂ ਈਥਾਨੋਲ ਬਣਾਇਆ ਜਾਵੇਗਾ। ਈਥਾਨੌਲ ਤੋਂ ਸਾਰੇ ਵਾਹਨਾਂ ਨੂੰ ਚਲਾਇਆ ਜਾਵੇਗਾ। ਮੇਰੀ ਇਕ ਕਾਰ ਵੀ ਇਥਾਨੌਲ ਤੋਂ ਚੱਲਦੀ ਹੈ। ਦੇਸ਼ ਦੇ ਸਾਰੇ ਵਾਹਨ ਆਉਣ ਵਾਲੇ ਸਮੇਂ 'ਚ ਪੈਟਰੋਲ ਦੀ ਥਾਂ ਇਥਾਨੌਲ ਤੋਂ ਚੱਲਣਗੇ।
ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ
ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਮੀਨਾਂ ਐਕਵਾਇਰ ਕਰਨ ਦੇ ਕੰਮ ਵਿਚ ਤੇਜ਼ੀ ਲਿਆਵੇ। ਜ਼ਮੀਨਾਂ ਐਕਵਾਇਰ ਕਰਨ ਨਾਲ ਸੜਕਾਂ ਦਾ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ। ਪੰਜਾਬ ਵਿਚ ਕਈ ਥਾਂ ਫੋਰਲੇਨ ਦਾ ਕੰਮ ਚੱਲ ਰਿਹਾ ਹੈ। ਕਿਸਾਨਾਂ ਨੂੰ ਅੰਨਦਾਤਾ ਦੇ ਨਾਲ ਊਰਜਾਤਾ ਬਣਾਇਆ ਜਾਵੇਗਾ। ਗਡਕਰੀ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇ, ਜਿਸ ਨਾਲ ਕਿਸਾਨਾਂ ਨੂੰ ਫ਼ਾਇਦਾ ਹੋ ਸਕੇ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8