ਗੁਰੂ ਪੂਜਾ ਦਿਵਸ ਮੌਕੇ ਨਿੰਰਕਾਰੀ ਮਿਸ਼ਨ ਵੱਲੋਂ ਸਿਵਲ ਹਸਪਤਾਲ ਬੁਢਲਾਡਾ ਦੀ ਸਫਾਈ ਕੀਤੀ
Sunday, Feb 25, 2018 - 11:26 AM (IST)
ਬੁਢਲਾਡਾ (ਬਾਂਸਲ) — ਸੰਤ ਨਿਰੰਕਾਰੀ ਬ੍ਰਾਂਚ ਬੁਢਲਾਡਾ ਵੱਲੋਂ ਕੇਂਦਰੀ ਸਿਹਤ ਮੰਤਰਾਲੇ, ਭਾਰਤ ਸਰਕਾਰ ਅਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ, ਸੰਤ ਨਿਰੰਕਾਰੀ ਮੰਡਲ ਦਿੱਲੀ ਦੇ ਸਹਿਯੋਗ ਨਾਲ ਬ੍ਰਾਂਚ ਬੁਢਲਾਡਾ ਵੱਲੋਂ ਨਿਰੰਕਾਰੀ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦੇ ਆਦੇਸ਼ ਅਨੁਸਾਰ ਗੁਰੂ ਪੂਜਾ ਦਿਵਸ ਮੌਕੇ ਸਵੱਛ ਭਾਰਤ ਸਫਾਈ ਅਭਿਆਨ ਤਹਿਤ ਸਿਵਲ ਹਸਪਤਾਲ ਬੁਢਲਾਡਾ ਦੀ ਸਫਾਈ ਕੀਤੀ ਗਈ,ਜਿਸ 'ਚ ਸਮੁੱਚੇ ਨਿਰੰਕਾਰੀ ਸੇਵਾਦਲ ਤੋਂ ਇਲਾਵਾ ਨਿਰੰਕਾਰੀ ਮਿਸ਼ਨ ਬ੍ਰਾਂਚ ਬੁਢਾਲਡਾ ਆਦਿ ਦੀਆਂ ਸੰਗਤਾਂ ਨੇ ਸਫਾਈ ਅਭਿਆਨ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ,|ਜਿਸ 'ਚ ਨਿਰੰਕਾਰੀ ਸੇਵਾਦਲ ਅਤੇ ਸੰਗਤ ਦੁਆਰਾ ਹਸਪਤਾਲ ਦੀ ਸਫਾਈ ਕੀਤੀ ਗਈ। ਇਸ ਮੌਕੇ ਸੰਤ ਨਿਰੰਕਾਰੀ ਬ੍ਰਾਂਚ ਬੁਢਲਾਡਾ ਦੇ ਸੰਯੋਜਕ ਘਨਸ਼ਿਆਨ ਦਾਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਨਿਰੰਕਾਰੀ ਮਿਸ਼ਨ ਦੁਆਰਾ ਪੂਰੇ ਭਾਰਤ 'ਚ ਲੱਗਭਗ 250 ਬ੍ਰਾਂਚਾ ਵੱਲੋਂ 550 ਦੇ ਲਗਭਗ ਹਸਪਤਾਲਾਂ ਦੀ ਸਫਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਘਨਸ਼ਿਆਮ ਦਾਸ ਨੇ ਕਿਹਾ ਕਿ ਜਿੱਥੇ ਸੰਤ ਨਿਰੰਕਾਰੀ ਮਿਸ਼ਨ ਸਮਾਜਿਕ ਕੰਮਾਂ 'ਚ ਅੱਗੇ ਆ ਕੇ ਸਮਾਜ ਦੀ ਸੇਵਾ ਕਰ ਰਿਹਾ ਹੈ, ਉਥੇ ਹੀ ਨਿਰੰਕਾਰੀ ਮਿਸ਼ਨ ਅਧਿਆਤਮਕ ਸੋਚ ਨਾਲ ਜੋੜ ਕੇ ਸ਼ਨੀਵਾਰ ਦੇ ਇਨਸਾਨਾ ਨੂੰ ਮਾਨਵਤਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਵਾਤਾਵਰਣ 'ਚ ਸ਼ੁੱਧਤਾ ਦੇ ਨਾਲ-ਨਾਲ, ਇਨਸਾਨਾਂ ਦੇ ਮਨਾਂ 'ਚ ਇਹ ਨਫਰਤ ਵੈਰ ਈਰਖਾ ਦੀ ਸੋਚ ਖਤਮ ਕਰਕੇ ਮਨਾਂ ਦੇ ਪ੍ਰਦੂਸ਼ਨ ਨੂੰ ਵੀ ਖਤਮ ਕੀਤਾ ਜਾ ਸਕੇ ਅਤੇ ਇਹ ਦੁਨੀਆ ਸਵਰਗ ਦਾ ਰੂਪ ਬਣ ਸਕੇ। ਇਸ ਮੌਕੇ ਸੰਤ ਨਿਰੰਕਾਰੀ ਬ੍ਰਾਂਚ ਬੁਢਲਾਡਾ ਦੇ ਸਹਿਯੋਗ ਨਾਲ ਪਿੰਡ ਰਾਮਪੁਰ ਮੰਡੇਰ ਵਿਖੇ ਵੀ ਸ਼ਮਸ਼ਾਨਘਾਟ ਤੇ ਸਰਕਾਰੀ ਸਕੂਲ ਦੀ ਸਫਾਈ ਕੀਤੀ ਗਈ, ਜਿਸ 'ਚ ਸਰਪੰਚ ਰਣਧੀਰ ਸਿੰਘ ਅਤੇ ਪੂਰੀ ਪੰਚਾਇਤ ਨੇ ਨਿਰੰਕਾਰੀ ਮਿਸ਼ਨ ਦੁਆਰਾ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਬੁਢਲਾਡਾ ਦੇ ਸੰਚਾਲਕ ਮਦਨ ਲਾਲ, ਅਸ਼ੌਕ ਢੀਂਗਰਾ, ਅਵਤਾਰ ਸਿੰਘ, ਮਾਂ ਸੋਮਲਾਲ ਅਤੇ ਸੰਚਾਲਕਾਂ ਵੀਨਾ ਰਾਣੀ ਤੋਂ ਇਲਾਵਾ ਸਮੁੱਚਾ ਨਿਰੰਕਾਰੀ ਸੇਵਾਦਲ ਮੌਜੂਦ ਸੀ।