ਠੰਡ ਨੇ ਫੜਿਆ ਜ਼ੋਰ, ਧੁੰਦ ਦੀ ‘ਚਿੱਟੀ ਚਾਦਰ’’ਚ ਲਿਪਟੀ ਗੁਰੂ ਨਗਰੀ

Sunday, Nov 17, 2024 - 05:58 PM (IST)

ਠੰਡ ਨੇ ਫੜਿਆ ਜ਼ੋਰ, ਧੁੰਦ ਦੀ ‘ਚਿੱਟੀ ਚਾਦਰ’’ਚ ਲਿਪਟੀ ਗੁਰੂ ਨਗਰੀ

ਅੰਮ੍ਰਿਤਸਰ (ਰਮਨ)-ਮਹਾਨਗਰ ਵਿਚ ਪਿਛਲੇ ਕੁਝ ਦਿਨਾਂ ਤੋਂ ਸਵੇਰ ਸਮੇਂ ਬਹੁਤ ਹੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਗੁਰੂ ਨਗਰੀ ਧੁੰਦ ਦੀ ‘ਚਿੱਟੀ ਚਾਦਰ’ ਵਿਚ ਲਿਪਟੀ ਹੋਵੇ। ਇਸ ਦੇ ਨਾਲ ਹੀ ਸ਼ਾਮ ਤੋਂ ਬਾਅਦ ਵੀ ਇਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਦੀਵਾਲੀ ਤੋਂ ਕੁਝ ਦਿਨਾਂ ਬਾਅਦ ਇਕ ਦਮ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਉਥੇ ਸ਼ਨੀਵਾਰ ਨੂੰ ਦੁਪਹਿਰ ਸਮੇਂ ਹੋਈ ਕਿਣਮਿਣ ਬਾਰਿਸ਼ ਨੇ ਮੌਸਮ ਦਾ ਮਿਜਾਜ਼ ਬਦਲਦਿਆਂ ਠੰਡ ਨੂੰ ਹੋਰ ਦਸਤਕ ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

ਗੁਰੂ ਨਗਰੀ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਕਰ ਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਜਦਕਿ ਕਈ ਥਾਈਂ ਧੁੰਦ ਕਾਰਨ ਹਾਦਸੇ ਵੀ ਵਾਪਰੇ ਰਹੇ ਹਨ। ਸਵੇਰ ਅਤੇ ਸ਼ਾਮ ਨੂੰ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਹੁਣ ਰਾਤਾਂ ਦੇ ਨਾਲ-ਨਾਲ ਦਿਨ ਦਾ ਤਾਪਮਾਨ ਵੀ ਡਿੱਗਣਾ ਸ਼ੁਰੂ ਗਿਆ ਹੈ, ਜਿਸ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਦਿਨ ਸਮੇਂ ਵੀ ਧੁੱਪ ਨਹੀਂ ਨਿਕਲ ਰਹੀ ਹੈ।

ਇਹ ਵੀ ਦੱਸਣਯੋਗ ਹੈ ਕਿ ਦੀਵਾਲੀ ’ਤੇ ਚੱਲੇ ਪਟਾਕਿਆਂ ਕਰ ਕੇ ਪੰਜਾਬ ਦੀ ਆਬੋ-ਹਵਾ ਮੁੜ ਵਿਗੜ ਗਈ ਹੈ। ਹਵਾ ਦੀ ਗੁਣਵੱਤਾ ‘ਖ਼ਰਾਬ’ ਰਹੀ। ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ. ਕਿਊ. ਆਈ.) 171 ਦੇ ਕਰੀਬ ਦਰਜ ਕੀਤਾ ਗਿਆ। ਤਾਪਮਾਨ ਵਿਚ ਗਿਰਾਵਟ ਦੇ ਨਾਲ ਹੀ ਠੰਡ ਵੱਧ ਗਈ ਹੈ ਅਤੇ ਹੁਣ ਧੁੰਦ ਦੀ ਚਾਦਰ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਵੱਡੇ ਏਅਰਪੋਰਟ 'ਤੇ ਹੰਗਾਮਾ, ਯਾਤਰੀ ਵੀ ਹੋ ਗਏ ਤੱਤੇ (ਦੇਖੋ ਵੀਡੀਓ)

ਦਫ਼ਤਰ ਜਾਣ ਵਾਲਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਰਾਬ ਵਿਜ਼ੀਬਿਲਟੀ ਕਾਰਨ ਗੱਡੀ ਚਲਾਉਣ ਵਿਚ ਦਿੱਕਤ ਆ ਰਹੀ ਹੈ। ਵਧਦੀ ਠੰਡ ਦੇ ਮੱਦੇਨਜ਼ਰ ਇਹ ਸਿਲਸਿਲਾ ਹੋਰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ ਰੋਡ ਸੁੰਨੇ ਦਿਖਾਈ ਦਿੱਤੇ। ਕੰਮਕਾਜ ’ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੱਡੀਆਂ ਦੀ ਰਫ਼ਤਾਰ ਧੀਮੀ ਹੋਣ ਕਾਰਨ ਰਾਹਗੀਰਾਂ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਦੇਰ ਹੁੰਦੀ ਨਜ਼ਰ ਆਈ। ਸਕੂਲ ਜਾਣ ਸਮੇਂ ਬੱਚਿਆਂ ਨੂੰ ਕਾਫੀ ਦਿੱਕਤ ਪੇਸ਼ ਆਈ।

ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਗਰਮ ਕੱਪੜਿਆਂ ਵਾਲਿਆਂ ਦੀ ਵਧੀ ਸੇਲ

ਇਕਦਮ ਠੰਡ ਵੱਧਣ ਨਾਲ ਜਿੱਥੇ ਸ਼ਹਿਰ ਵਿਚ ਗਰਮ ਕੱਪੜਿਆਂ ਦੀ ਸੇਲ ਵੱਧਣ ਲੱਗੀ ਹੈ, ਉਥੇ ਸ਼ਹਿਰ ਵਾਸੀਆਂ ਵਲੋਂ ਵੀ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਠੰਡ ਵਿਚ ਚਾਹ ਦੀਆਂ ਚੁਸਕੀਆਂ ਲੈਣ ਤੋਂ ਇਲਾਵਾ ਹੋਰ ਗਰਮ ਚੀਜ਼ਾਂ ਦਾ ਆਨੰਦ ਵੀ ਮਾਣਿਆ ਜਾ ਰਿਹਾ ਹੈ। ਮੂੰਗਫਲੀ, ਰੋੜੀ, ਗਚਕਾਂ ਆਦਿ ਵਾਲਿਆਂ ਦੀ ਵੀ ਸੇਲ ਆਉਣ ਵਾਲੇ ਦਿਨਾਂ ਵਿਚ ਵਧੇਗੀ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਦੁਕਾਨਾਂ ’ਤੇ ਗਰਮ ਹੀਟਰ, ਬਾਲੋਰ ਲੈਣ ਵਾਲੇ ਲੋਕਾਂ ਦੀ ਵੀ ਤਦਾਦ ਵਧੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News