NRIs ਲਈ ਖ਼ਾਸ ਖ਼ਬਰ: ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖਣ ਨਾਲ ਹੋਵੇਗਾ ਫਾਇਦਾ ਹੀ ਫਾਇਦਾ (ਵੀਡੀਓ)

Friday, Sep 17, 2021 - 04:18 PM (IST)

ਜਲੰਧਰ— ਚੰਗੇ ਭਵਿੱਖ ਦੀ ਖਾਤਿਰ ਅੱਜਕੱਲ੍ਹ ਹਰ ਕੋਈ ਵਿਦੇਸ਼ਾਂ ਵੱਲ ਆਪਣਾ ਰੁਖ ਕਰ ਰਿਹਾ ਹੈ। ਵਿਦੇਸ਼ਾਂ ’ਚ ਜਾਣ ਦੀ ਖਾਤਿਰ ਕਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦੇਸ਼ਾਂ ’ਚ ਜਾਣ ਨੂੰ ਲੈ ਕੇ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ‘ਜਗ ਬਾਣੀ’ ਦੇ ਵੱਲੋਂ ਇਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ’ਚ ਐੱਨ. ਆਰ. ਆਈਜ਼ ਨਾਲ ਜੁੜੇ ਸਸਲਿਆਂ ਨੂੰ ਦੂਰ ਕਰਨ ਲਈ ਮਾਹਿਰਾਂ ਦੀ ਰਾਏ ਜਾਵੇਗੀ। 

ਇਹ ਵੀ ਪੜ੍ਹੋ:  ਜਲੰਧਰ: ਜੁੱਤੀਆਂ ਪਾ ਕੇ ਜੋਤ ਜਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੰਗੀ ਮੁਆਫ਼ੀ

ਇਸ ਸਬੰਧੀ ਪਹਿਲੇ ਐਪੀਸੋਡ ਦੌਰਾਨ ਫੇਮਾ (ਫਾਰਨ ਐਕਸਟੇਂਜ਼ ਮੈਨੇਜਮੈਂਟ ਐਕਟ) ਨੂੰ ਲੈ ਕੇ ਮਾਹਿਰ ਸੀ. ਏ. ਨਿਪਨ ਬਾਂਸਲ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਨਿਪਨ ਬਾਂਸਲ ਨੇ ਐੱਨ. ਆਰ. ਆਈਜ਼ ਸਬੰਧੀ ਸਸਲਿਆਂ ਬਾਰੇ ਬਹੁਤ ਹੀ ਖ਼ਾਸ ਗੱਲਾਂ ਦੱਸੀਆਂ, ਜਿਸ ਨੂੰ ਧਿਆਨ ’ਚ ਰੱਖਣ ਨਾਲ ਫਾਇਦੇ ਹੀ ਹੋਵੇਗਾ। ਸਭ ਤੋਂ ਪਹਿਲਾਂ ਨਿਪਨ ਬਾਂਸਲ ਨੇ ਐੱਨ. ਆਰ. ਆਈ. ਦਾ ਮਤਲਬ ਦੱਸਦੇ ਹੋਏ ਕਿਹਾ ਕਿ ਜਿਹੜੇ ਲੋਕ ਇੰਡੀਆ ਤੋਂ ਬਾਹਰ ਰਹਿ ਰਹੇ ਹਨ ਭਾਵੇਂ ਉਹ ਕਿਸੇ ਵੀ ਪਰਪਸ ਲਈ ਰਹਿ ਰਿਹਾ ਹੋਵੇ, ਉਹ ਆਨ ਰੈਸੀਡੈਂਟ ਇੰਡੀਅਨ ਕਹਿਲਾਉਂਦੇ ਹਨ। ਇਸ ’ਚ ਇਹ ਜ਼ਰੂਰੀ ਹੈ ਕਿ ਉਹ ਇੰਡੀਅਨ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਓ. ਸੀ. ਏ. ਕੋਲ ਇੰਡੀਅਨ ਸਿਟੀਜ਼ਨ ਨਹੀਂ ਹੁੰਦੀ। ਜਿਵੇਂ ਕਿ ਜੇਕਰ ਕੋਈ ਕੈਨੇਡਾ ’ਚ ਸਿਟੀਜ਼ਨ ਹਾਂ ਅਤੇ ਉਹ ਇੰਡੀਅਨ ਸੀ ਪਰ ਹੁਣ ਉਹ ਓ. ਸੀ. ਏ. ਗਿਣਿਆ ਜਾਵੇਗਾ। ਦੋਹਾਂ ’ਚ ਫਰਕ ਸਿਟੀਜ਼ਨ ਨੂੰ ਹੀ ਲੈ ਕੇ ਹੈ। 

ਇਹ ਵੀ ਪੜ੍ਹੋ:  9ਵੀਂ ਦੇ ਵਿਦਿਆਰਥੀ ਦਾ ਸ਼ਰਮਨਾਕ ਕਾਰਾ, ਸਹਿਪਾਠੀ ਦੀ ਨਕਲੀ ਫੇਸਬੁੱਕ ਆਈ. ਡੀ. ਬਣਾ ਕੇ ਲਿਖ ਦਿੱਤਾ ‘ਮੈਂ ਗੇਅ ਹੂੰ’

PunjabKesari

ਕੀ ਹੁੰਦੀ ਹੈ ਪੀ. ਆਈ. ਓ. 
ਪੀ. ਆਈ. ਓ. ਦੀ ਫੁੱਲ ਫਾਰਮ ਪਰਸਨਸ ਆਫ਼ ਇੰਡੀਅਨ ਓਰੀਜਨ ਹੁੰਦੀ ਹੈ। ਭਾਰਤੀ ਮੂਲ ਦੇ ਨਾਗਰਿਕ ਜਿਹੜੇ ਨਾਗਿਰਕਾਂ ਦਾ ਸੰਬੰਧ ਭਾਰਤੀ ਮੂਲ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਹੋਵੇ। ਜਿਹੜੇ ਲੋਕਾਂ ਕੋਲ ਕਿਸੇ ਵੇਲੇ ਇੰਡੀਅਨ ਸਿਟੀਜ਼ਨ ਸੀ, ਮਾਤਾ-ਪਿਤਾ, ਦਾਦਾ-ਦਾਦੀ ਜਾਂ ਫਿਰ ਜਿਹੜੇ ਪਤੀ-ਪਤਨੀ ਵਿਦੇਸ਼ੀ ਹਨ  ਪਰ ਉਹ ਇੰਡੀਅਨ ਸਿਟੀਜ਼ਨ ਦੇ ਤੌਰ ’ਤੇ ਵਿਆਹੇ ਹੋਏ ਹੋਣ, ਉਹ ਪੀ.ਆਈ.ਓ. ’ਚ ਆਉਂਦੇ ਹਨ। ਪੀ. ਆਈ. ਓ. ਕੋਲ ਵਿਦੇਸ਼ੀ ਪਾਸਪੋਰਟ ਹੰੁਦਾ ਹੈ। ਵਿਆਹ ਸੰਬੰਧ ਕਾਰਨ ਵੀ ਪੀ. ਆਈ. ਓ. ਕਾਰਡ ਹੋਲਡਰ ਬਣਿਆ ਜਾ ਸਕਦਾ ਹੈ। 

PunjabKesari

ਕੀ ਹੁੰਦਾ ਹੈ ਓ. ਸੀ. ਆਈ 
ਓ. ਸੀ. ਆਈ. ਦਾ ਮਤਲਬ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ ਹੈ। ਵਿਦੇਸ਼ੀ ਪਾਸਪੋਰਟ ਹੋਲਡਰ ਭਾਰਤੀਆਂ ਲਈ ਓ. ਸੀ. ਆਈ. ਕਾਰਡ ਦੀ ਸਹੂਲਤ ਹੁੰਦੀ ਹੈ। ਓ.ਸੀ.ਆਈ. ਕਾਰਡ ਹੋਲਡਰ ਨੂੰ ਭਾਰਤ ਆਉਣ-ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ। ਓ.ਸੀ.ਆਈ. ਕਾਰਡ ਹੋਲਡਰ ਨੂੰ ਭਾਰਤ ’ਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਪਰ ਬਾਕੀ ਲਗਭਗ ਸਾਰੇ ਅਧਿਕਾਰ ਮਿਲਦੇ ਹਨ। ਨਿਪਨ ਨੇ ਹੋਰ ਵੀ ਕਈ ਅਹਿਮ ਜਾਣਕਾਰੀ ਸਾਂਝੀ ਕੀਤੀ। 

ਪੰਜਾਬ ’ਚ ਇੰਝ ਲੈ ਸਕਦਾ ਹੈ ਐੱਨ.ਆਰ.ਆਈ. ਜ਼ਮੀਨ 
ਜੇਕਰ ਕੋਈ ਐੱਨ. ਆਰ. ਆਈ. ਇਮੂਵਲ ਪ੍ਰਾਪਰਟੀ ਇੰਡੀਆ ’ਚ ਲੈਣਾ ਚਾਹੇ ਦੇ ਸਵਾਲ ’ਤੇ ਬੋਲਦੇ ਹੋਏ ਨਿਪਨ ਨੇ ਦੱਸਿਆ ਕਿ ਰਿਹਾਇਸ਼ੀ, ਕਮਰਸ਼ੀਅਲ, ਇੰਡਸਟਰੀਅਲ ਅਤੇ ਖੇਤੀਬਾੜੀ ਚਾਰ ਤਰ੍ਹਾਂ ਦੀ ਪ੍ਰਾਪਰਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ, ਕਮਰਸ਼ੀਅਲ, ਇੰਡਸਟਰੀਅਲ ਦੇ ਅੰਦਰ ਕੋਈ ਵੀ ਰੋਕ-ਟੋਕ ਨਹੀਂ ਹੁੰਦੀ। ਭਾਵੇਂ ਕੋਈ ਐੱਨ. ਆਰ. ਆਈ, ਓ. ਸੀ. ਆਈ. ਹੋਵੇ ਜਾਂ ਫਿਰ ਪੀ. ਆਈ. ਓ. ਹੋਵੇ, ਉਹ ਇਹ ਤਿੰਨੋਂ ਤਰ੍ਹਾਂ ਦੀਆਂ ਪ੍ਰਾਪਰਟੀਜ਼ ਖ਼ਰੀਦ ਸਕਦਾ ਹੈ।

ਉਹ ਸਿਰਫ਼ ਐਗਰੀਕਲਚਰ, ਫਾਰਮ ਹਾਊਸ, ਪਲਾਂਟੇਸ਼ਨ ਵਾਲੀ ਪ੍ਰਾਪਰਟੀ ਨਹੀਂ ਲੈ ਸਕਦਾ। ਖੇਤੀਬਾੜੀ ਜ਼ਮੀਨ ਉਹ ਆਟੋਮੈਟਿਕ ਅਪਰੂਵਲ ’ਚ ਜ਼ਮੀਨ ਨਹੀਂ ਲੈ ਸਕਦਾ। ਪੰਜਾਬ ’ਚ ਖੇਤੀਬਾੜੀ ਲਈ ਜ਼ਮੀਨ ਲੈਣ ਲਈ ਉਸ ਨੂੰ ਆਰ.ਬੀ.ਆਈ. ਕੋਲ ਇਕ ਅਰਜ਼ੀ ਦੇਣੀ ਪਵੇਗੀ, ਜਿਸ ’ਚ ਪੰਜਾਬ ਵਿਚ ਜ਼ਮੀਨ ਲੈਣ ਲਈ ਜ਼ਿਕਰ ਕੀਤਾ ਜਾਵੇਗਾ। ਫਿਰ ਆਰ. ਬੀ. ਆਈ. ਵੱਲੋਂ ਇਜਾਜ਼ਤ ਮਿਲਣ ’ਤੇ ਹੀ ਪੰਜਾਬ ’ਚ ਜ਼ਮੀਨ ਮਿਲੇਗੀ। ਜੇਕਰ ਐੱਨ. ਆਰ. ਓ. ਖਾਤੇ ਤੋਂ ਇਲਾਵਾ ਸਲਾਨਾ ਸਵਾ 7 ਕਰੋੜ ਰੁਪਏ ਤੋਂ ਵੱਧ ਰਾਸ਼ੀ ਲੈ ਕੇ ਜਾਣਾ ਚਾਹੁੰਦੋ ਹੋ ਤਾਂ ਤੁਹਾਨੂੰ ਆਰ. ਬੀ. ਆਈ. ਦੀ ਮਨਜ਼ੂਰੀ ਲੈਣੀ ਪਵੇਗੀ। ਵਸੀਅਤ ’ਚ ਮਿਲੀ ਵਾਹੀਯੋਗ ਜ਼ਮੀਨ ਵੇਚ ਕੇ ਰਾਸ਼ੀ ਵਿਦੇਸ਼ ਲਿਜਾਣ ਲਈ ਵੀ ਆਰ. ਬੀ. ਆਈ. ਦੀ ਮਨਜ਼ੂਰੀ ਲੈਣੀ ਪਵੇਗੀ। 

ਇਹ ਵੀ ਪੜ੍ਹੋ: 'ਬਾਬਾ ਸੋਢਲ' ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News