ਵੱਡੀ ਖ਼ਬਰ : ਚੰਡੀਗੜ੍ਹ ''ਚ ''ਨਾਈਟ ਕਰਫ਼ਿਊ'' ਦੇ ਸਮੇਂ ''ਚ ਫਿਰ ਬਦਲਾਅ, ਜਾਣੋ ਕੀ ਹੈ ਨਵਾਂ ਸਮਾਂ

Thursday, Apr 22, 2021 - 03:30 PM (IST)

ਵੱਡੀ ਖ਼ਬਰ : ਚੰਡੀਗੜ੍ਹ ''ਚ ''ਨਾਈਟ ਕਰਫ਼ਿਊ'' ਦੇ ਸਮੇਂ ''ਚ ਫਿਰ ਬਦਲਾਅ, ਜਾਣੋ ਕੀ ਹੈ ਨਵਾਂ ਸਮਾਂ

ਚੰਡੀਗੜ੍ਹ (ਰਾਜਿੰਦਰ) : ਕੋਰੋਨਾ ਮਹਾਮਾਰੀ ਦੌਰਾਨ ਸ਼ਹਿਰ 'ਚ ਲਾਗੂ ਹੋਏ ਨਾਈਟ ਕਰਫ਼ਿਊ ਦੇ ਸਮੇਂ 'ਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੁਬਾਰਾ ਬਦਲਾਅ ਕੀਤਾ ਗਿਆ ਹੈ। ਨਵੇਂ ਸਮੇਂ ਮੁਤਾਬਕ ਹੁਣ ਨਾਈਟ ਕਰਫ਼ਿਊ ਰਾਤ ਦੇ 10 ਵਜੇ ਤੋਂ ਲਾਗੂ ਹੋਵੇਗਾ, ਜੋ ਕਿ ਸਵੇਰੇ 5 ਵਜੇ ਤੱਕ ਰਹੇਗਾ।

ਇਹ ਵੀ ਪੜ੍ਹੋ : ਕੈਪਟਨ ਦੇ ਸ਼ਹਿਰ 'ਚ ਵੱਡੀ ਵਾਰਦਾਤ, 3 ਵਕੀਲਾਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ, ਮੂੰਹ 'ਤੇ ਟੇਪ ਲਾ ਘੁੱਟਿਆ ਸਾਹ

ਇਸ ਦੀ ਜਾਣਕਾਰੀ ਦਿੰਦਿਆਂ ਸਲਾਹਕਾਰ ਮਨੋਜ ਪਰਿਦਾ ਨੇ ਦੱਸਿਆ ਕਿ ਇਹ ਹੁਕਮ ਅੱਜ ਰਾਤ ਤੋਂ ਲਾਗੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਵੀਕੈਂਡ ਲਾਊਡਾਉਨ ਜਾਂ ਫਿਰ ਲੰਬੇ ਸਮੇਂ ਤੱਕ ਲਾਕਡਾਊਨ ਲਾਉਣ ਬਾਰੇ ਫ਼ੈਸਲਾ ਸ਼ੁੱਕਰਵਾਰ ਨੂੰ ਹੋਣ ਵਾਲੀ ਵਾਰ ਰੂਮ ਦੀ ਮੀਟਿੰਗ ਦੌਰਾਨ ਲਿਆ ਜਾਵੇਗਾ।

ਇਹ ਵੀ ਪੜ੍ਹੋ : ਦਿਓਰ ਦੇ ਪਿਆਰ 'ਚ ਪਈ ਭਰਜਾਈ ਹੱਥੀਂ ਉਜਾੜ ਬੈਠੀ ਆਪਣਾ ਘਰ, ਸੁਹਾਗ ਦੇ ਖੂਨ ਨਾਲ ਰੰਗੇ ਹੱਥ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਾਈਟ ਕਰਫ਼ਿਊ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਨਾਈਟ ਕਰਫ਼ਿਊ ਦਾ ਸਮਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਦਾ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News