50 ਫ਼ੀਸਦੀ ਯਾਤਰੀ ਬਿਠਾਉਣ ਤੇ ਨਾਈਟ ਕਰਫ਼ਿਊ ਲੱਗਣ ਨਾਲ ਸਰਕਾਰੀ ਬੱਸਾਂ ਨੂੰ ਰੋਜ਼ਾਨਾ 56 ਲੱਖ ਰੁਪਏ ਘਾਟਾ ਪੈਣਾ ਸ਼ੁਰੂ

05/01/2021 2:27:30 PM

ਜਲੰਧਰ (ਪੁਨੀਤ)– ਬੱਸਾਂ ਵਿਚ 50 ਫ਼ੀਸਦੀ ਯਾਤਰੀ ਬਿਠਾਉਣ ਅਤੇ ਨਾਈਟ ਕਰਫ਼ਿਊ ਕਾਰਨ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਨੂੰ ਮਿਲਾ ਕੇ ਰੋਜ਼ਾਨਾ 56 ਲੱਖ ਰੁਪਏ ਦੇ ਲਗਭਗ ਘਾਟਾ ਪੈਣਾ ਸ਼ੁਰੂ ਹੋ ਗਿਆ ਹੈ। ਸ਼ਾਮ ਸਮੇਂ ਲੱਗਣ ਵਾਲੇ ਫ਼ੀਸਦੀ ਕਾਰਨ ਬਹੁਤ ਘੱਟ ਲੋਕ ਦੁਪਹਿਰ ਤੋਂ ਬਾਅਦ ਬੱਸਾਂ ਵਿਚ ਸਫਰ ਕਰਨ ਲਈ ਦੇਖਣ ਨੂੰ ਮਿਲਦੇ ਹਨ। ਡੇਲੀ ਪੈਸੰਜਰਾਂ ਨੂੰ ਛੱਡ ਕੇ ਹੋਰ ਲੋਕ ਬਾਹਰ ਜਾਣ ਤੋਂ ਕਤਰਾਉਣ ਲੱਗੇ ਹਨ, ਜਿਸ ਕਾਰਨ ਪ੍ਰਾਈਵੇਟ ਬੱਸਾਂ ਨੂੰ ਵੀ ਘਾਟਾ ਪੈਣ ਲੱਗਾ ਹੈ।

ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ

ਯਾਤਰੀਆਂ ਦੀ ਗਿਣਤੀ ਵਿਚ ਆਈ ਗਿਰਾਵਟ ਕਾਰਨ ਸਰਕਾਰੀ ਬੱਸਾਂ ਨੂੰ ਪੈਣ ਵਾਲਾ ਇਹ ਘਾਟਾ ਆਉਣ ਵਾਲੇ ਦਿਨਾਂ ਵਿਚ ਹੋਰ ਵਧਣ ਦੇ ਆਸਾਰ ਹਨ ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਰੂਪ ਵਿਚ ਲਾਕਡਾਊਨ ਰਹੇਗਾ। ਸੋਮਵਾਰ ਨੂੰ ਦੁਬਾਰਾ ਇਸ ਘਾਟੇ ਦਾ ਮੁਲਾਂਕਣ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ। ਸਰਕਾਰ ਵੱਲੋਂ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਤਾਂ ਐਲਾਨੀ ਜਾ ਚੁੱਕੀ ਹੈ ਪਰ ਪਿਛਲੇ ਸਮੇਂ ਵਿਚ ਵੇਖਣ ਵਿਚ ਆ ਰਿਹਾ ਹੈ ਕਿ ਸਰਕਾਰੀ ਬੱਸਾਂ ਨਾ ਮਿਲਣ ਕਾਰਨ ਔਰਤਾਂ ਨੂੰ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਹਨ।

ਬੱਸ ਅੱਡੇ ਵਿਚ ਅੱਜ ਦੇਖਣ ਵਿਚ ਆਇਆ ਕਿ ਲੰਮੀ ਉਡੀਕ ਤੋਂ ਬਾਅਦ ਜਿਹੜੀਆਂ ਸਰਕਾਰੀ ਬੱਸਾਂ ਕਾਊਂਟਰਾਂ ’ਤੇ ਪਹੁੰਚੀਆਂ, ਉਨ੍ਹਾਂ ਵਿਚ ਯਾਤਰੀ ਧੱਕਾ-ਮੁੱਕੀ ਕਰਦੇ ਰਹੇ। ਹਰੇਕ ਯਾਤਰੀ ਪਹਿਲਾਂ ਚੜ੍ਹਨ ਦੀ ਕੋਸ਼ਿਸ਼ ਵਿਚ ਰਹਿੰਦਾ ਹੈ ਕਿਉਂਕਿ ਬੱਸ ਵਿਚ 50 ਫੀਸਦੀ ਯਾਤਰੀ ਬਿਠਾਉਣ ਤੋਂ ਬਾਅਦ ਕੰਡਕਟਰਾਂ ਵੱਲੋਂ ਬੱਸਾਂ ਦੇ ਦਰਵਾਜ਼ੇ ਬੰਦ ਕਰ ਲਏ ਜਾਂਦੇ ਹਨ। ਇਸ ਦੌਰਾਨ ਜਿਹੜੇ ਯਾਤਰੀ ਬੱਸਾਂ ਵਿਚ ਨਹੀਂ ਚੜ੍ਹ ਪਾਉਂਦੇ, ਉਨ੍ਹਾਂ ਨੂੰ ਦੂਜੀ ਬੱਸ ਦੀ ਉਡੀਕ ਕਰਨੀ ਪੈਂਦੀ ਹੈ। ਅਜਿਹੇ ਹਾਲਾਤ ਵਿਚ ਯਾਤਰੀ ਕਿਸੇ ਵੀ ਤਰ੍ਹਾਂ ਬੱਸ ਵਿਚ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ।

ਇਹ ਵੀ ਪੜ੍ਹੋ : ਜਲੰਧਰ ਸ਼ਹਿਰ ’ਚ ‘ਵੀਕੈਂਡ ਲਾਕਡਾਊਨ’ ਦੌਰਾਨ ਪਸਰਿਆ ਸੰਨਾਟਾ, ਜਾਣੋ ਕੀ-ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ

ਇਸ ਤਰ੍ਹਾਂ ਬੱਸਾਂ ਵਿਚ ਚੜ੍ਹਨ ਨਾਲ ਸੋਸ਼ਲ ਡਿਸਟੈਂਸ ਟੁੱਟ ਰਿਹਾ ਹੈ, ਜੋ ਕਿ ਖਤਰੇ ਦੀ ਘੰਟੀ ਤੋਂ ਘੱਟ ਨਹੀਂ। ਸਰਕਾਰ ਵੱਲੋਂ ਲੋਕਾਂ ਵਿਚ ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ 50 ਫੀਸਦੀ ਯਾਤਰੀ ਬਿਠਾਉਣ ਦਾ ਫੈਸਲਾ ਲਿਆ ਗਿਆ ਪਰ ਬੱਸ ਅੱਡੇ ਵਿਚ ਯਾਤਰੀਆਂ ਨੂੰ ਸਹੀ ਢੰਗ ਨਾਲ ਲਾਈਨਾਂ ਵਿਚ ਚੜ੍ਹਾਉਣ ਲਈ ਇੰਤਜ਼ਾਮ ਨਜ਼ਰ ਨਹੀਂ ਆ ਰਿਹਾ, ਜੋ ਕਿ ਲਾਪ੍ਰਵਾਹੀ ਵੱਲ ਇਸ਼ਾਰਾ ਕਰਦੇ ਹਨ।
ਸਿਰਫ਼ ਬੱਸਾਂ ਵਿਚ ਚੜ੍ਹਨ ਲਈ ਹੀ ਨਹੀਂ, ਸਗੋਂ ਬੱਸਾਂ ਦੀ ਉਡੀਕ ਕਰਨ ਲਈ ਬੈਠੇ ਲੋਕ ਵੀ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਕਰਦੇ ਦਿਖਾਈ ਨਹੀਂ ਦਿੰਦੇ। ਅੱਜ ਕਮਾਂਡੋਜ਼ ਦੀ ਇਕ ਟੁਕੜੀ ਬੱਸ ਅੱਡੇ ਵਿਚ ਗਸ਼ਤ ਕਰਦੀ ਨਜ਼ਰ ਆਈ। ਉਕਤ ਜਵਾਨਾਂ ਨੇ ਬੱਸ ਅੱਡੇ ਿਵਚ ਹਰ ਪਾਸੇ ਦਾ ਰਾਊਂਡ ਲਾਇਆ। ਇਨ੍ਹਾਂ ਦੇ ਪਹੁੰਚਣ ਤੋਂ ਬਾਅਦ ਕਈ ਲੋਕ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ

ਹਿਮਾਚਲ ਜਾਣ ਵਾਲੇ ਲੋਕ ਹੋਏ ਜਾਗਰੂਕ, ਈ-ਪਾਸ ਦਾ ਦਿਸਿਆ ਰੁਝਾਨ
ਹਿਮਾਚਲ ਜਾਣ ਵਾਲੇ ਲੋਕਾਂ ਵੱਲੋਂ ਈ-ਪਾਸ ਬਣਵਾ ਕੇ ਜਾਣ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਦੇ ਊਨਾ ਰੋਡ ਤੋਂ ਮਿਲੀ ਜਾਣਕਾਰੀ ਮੁਤਾਬਕ ਉਥੇ ਪੁਲਸ ਵੱਲੋਂ ਅਸਥਾਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਹਰੇਕ ਆਉਣ ਵਾਲੇ ਵਿਅਕਤੀ ਦੀ ਈ-ਪਾਸ ਚੈੱਕ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਡਿਪੂ-1 ਵੱਲੋਂ ਹਿਮਾਚਲ ਲਈ ਬੱਸਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ ਡਿਪੂ-2 ਦੀਆਂ ਬੱਸਾਂ ਅਜੇ ਜਾ ਰਹੀਆਂ ਹਨ। ਹਿਮਾਚਲ ਦੇ ਬਾਰਡਰ ’ਤੇ ਉਕਤ ਬੱਸਾਂ ਵਿਚ ਸਵਾਰ ਯਾਤਰੀਆਂ ਨੂੰ ਲੈ ਕੇ ਉਨ੍ਹਾਂ ਦੇ ਈ-ਪਾਸ ਵੇਖੇ ਜਾ ਰਹੇ ਹਨ। ਜਿਨ੍ਹਾਂ ਕੋਲ ਈ-ਪਾਸ ਨਹੀਂ ਹੁੰਦੇ, ਉਨ੍ਹਾਂ ਨੂੰ ਆਨਲਾਈਨ ਈ-ਪਾਸ ਬਣਵਾਉਣ ਲਈ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਕਰਫ਼ਿਊ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਮਿਲੀ ਇਜਾਜ਼ਤ, ਪੜ੍ਹੋ ਨਵੇਂ ਆਦੇਸ਼

ਬੱਸ ਅੱਡੇ ’ਤੇ ਅਸਥਾਈ ਸਪੈਸ਼ਲ ਕੰਟਰੋਲ ਰੂਮ ਸਥਾਪਤ ਕਰਨ ਦੀ ਲੋੜ
ਬੱਸ ਅੱਡੇ ਵਿਚ ਹਰ ਪਾਸੇ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਕਈ ਲੋਕ ਅਜੇ ਵੀ ਮਾਸਕ ਪਹਿਨਣਾ ਜ਼ਰੂਰੀ ਨਹੀਂ ਸਮਝ ਰਹੇ। ਇਸ ਸਬੰਧੀ ਅਧਿਕਾਰੀਆਂ ਨੂੰ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਬੱਸ ਅੱਡੇ ਵਿਚ ਕੋਰੋਨਾ ਨੂੰ ਬੜ੍ਹਾਵਾ ਮਿਲ ਸਕਦਾ ਹੈ, ਜੋ ਕਿ ਪੰਜਾਬ ਲਈ ਨੁਕਸਾਨਦਾਇਕ ਸਾਬਿਤ ਹੋਵੇਗਾ। ਲੋਕਾਂ ਵਿਚ ਦੂਰੀ ਬਣਾ ਕੇ ਰੱਖਣਾ ਇਸ ਸਮੇਂ ਅਹਿਮ ਲੋੜ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਲਈ ਰੋਡਵੇਜ਼ ਨੂੰ ਸਪੈਸ਼ਲ ਕੰਟਰੋਲ ਰੂਮ ਸਥਾਪਤ ਕਰਨ ਦੀ ਲੋੜ ਹੈ, ਜਿਥੇ ਸੀਨੀਅਰ ਅਧਿਕਾਰੀ ਹਰ ਸਮੇਂ ਤਾਇਨਾਤ ਹੋਵੇ।

ਇਹ ਵੀ ਪੜ੍ਹੋ : ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ (ਵੀਡੀਓ)

ਪ੍ਰਾਈਵੇਟ ਬੱਸ ਆਪ੍ਰੇਟਰਾਂ ਲਈ ਖੜ੍ਹੀ ਹੋਈ ਆਰਥਿਕ ਤੰਗੀ
ਕਈ ਰੂਟਾਂ ’ਤੇ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਦੇ ਆਪ੍ਰੇਟਰਾਂ ਲਈ ਆਰਥਿਕ ਤੰਗੀ ਖੜ੍ਹੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ 2 ਮੁੱਖ ਕਾਰਨ ਹਨ। ਸਭ ਤੋਂ ਵੱਡਾ ਕਾਰਨ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦੇਣ ਨਾਲ ਸਬੰਧਤ ਹੈ। ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਹੋਣ ਕਾਰਨ ਔਰਤਾਂ ਪ੍ਰਾਈਵੇਟ ਬੱਸਾਂ ਨੂੰ ਮਹੱਤਤਾ ਨਹੀਂ ਦਿੰਦੀਆਂ। ਦੂਸਰੀ ਦਿੱਕਤ 50 ਫੀਸਦੀ ਯਾਤਰੀ ਬਿਠਾਉਣ ਦੀ ਰੋਕ ਕਾਰਨ ਪੈਦਾ ਹੋਈ ਹੈ, ਜਿਸ ਨਾਲ ਕਈ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਘਾਟਾ ਪੈਣ ਲੱਗਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News