ਲੁਧਿਆਣਾ 'ਚ ਵਿਦੇਸ਼ੀ ਵਿਦਿਆਰਥੀਆਂ ਦਾ ਹੰਗਾਮਾ, ਫੁੱਟਪਾਥ 'ਤੇ ਕਾਰ ਚੜ੍ਹਾਉਣ ਪਿੱਛੋਂ ਕੀਤਾ ਕਾਰਾ

03/20/2023 11:12:04 AM

ਲੁਧਿਆਣਾ (ਨਰਿੰਦਰ) : ਲੁਧਿਆਣਾ ਬੱਸ ਅੱਡੇ ਨੇੜੇ ਮਿੱਡਾ ਚੌਂਕ 'ਤੇ ਨਾਈਜੀਰੀਅਨ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ। ਤੇਜ਼ ਰਫ਼ਤਾਰ ਕਾਰ 'ਚ ਸਵਾਰ 3 ਨਾਈਜੀਰੀਅਨਾਂ ਨੇ ਪਹਿਲਾਂ ਤਾਂ ਗੱਡੀ ਫੁੱਟਪਾਥ 'ਤੇ ਚੜ੍ਹਾ ਦਿੱਤੀ। ਫਿਰ ਜਦੋਂ ਗੱਡੀ ਨਹੀਂ ਰੁਕੀ ਤਾਂ ਉਨ੍ਹਾਂ ਨੇ ਪਰਿਵਾਰ ਨਾਲ ਜਾ ਰਹੇ ਇਕ ਹੋਰ ਕਾਰ ਸਵਾਰ 'ਚ ਆਪਣੀ ਗੱਡੀ ਮਾਰ ਦਿੱਤੀ। ਇਸ ਦੌਰਾਨ ਜਦੋਂ ਕਾਰ ਸਵਾਰ ਸ਼ਕਤੀ ਨਗਰ ਦੇ ਰਹਿਣ ਵਾਲੇ ਮੋਹਿਤ ਨੇ ਨਾਈਜੀਰੀਅਨਾਂ ਦਾ ਵਿਰੋਧ ਕੀਤਾ ਤਾਂ ਉਹ ਉਸ ਨਾਲ ਬਦਤਮੀਜ਼ੀ 'ਤੇ ਉਤਰ ਆਏ।

ਇਹ ਵੀ ਪੜ੍ਹੋ : ਸਾਹਨੇਵਾਲ 'ਚ ਗੁਰੂ ਗੋਬਿੰਦ ਸਿੰਘ ਮਾਰਗ ਦਾ ਗੇਟ ਟੁੱਟਣ 'ਤੇ SGPC ਨਾਰਾਜ਼, ਜਾਣੋ ਕੀ ਹੈ ਪੂਰਾ ਮਾਮਲਾ

ਇਸ ਦੌਰਾਨ ਚੌਂਕ 'ਚ ਰੌਲਾ ਪੈ ਗਿਆ ਤਾਂ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਲੋਕਾਂ ਦੀ ਭੀੜ ਜਮ੍ਹਾਂ ਹੁੰਦੀ ਦੇਖ ਨਾਈਜੀਰੀਅਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਫੜ੍ਹ ਕੇ ਪੁਲਸ ਬੁਲਾ ਲਈ। ਮੌਕੇ 'ਤੇ ਪੁੱਜੀ ਪੁਲਸ ਨੇ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਚਾਚਾ ਤੇ ਡਰਾਈਵਰ ਨੇ ਪੁਲਸ ਅੱਗੇ ਕੀਤਾ ਆਤਮ-ਸਮਰਪਣ

ਪੁਲਸ ਮੁਤਾਬਕ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਕਾਰ 'ਚ ਬੈਠੇ ਵਿਅਕਤੀ ਅਤੇ 2 ਔਰਤਾਂ ਦਾ ਮੈਡੀਕਲ ਕਰਵਾਇਆ ਜਾਵੇਗਾ ਕਿ ਉਨ੍ਹਾ ਨੇ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


 


Babita

Content Editor

Related News