NIA ਵੱਲੋਂ ਲੁਧਿਆਣਾ, ਫ਼ਿਰੋਜ਼ਪੁਰ ਸਣੇ 7 ਥਾਵਾਂ 'ਤੇ ਛਾਪੇਮਾਰੀ, ਅੱਤਵਾਦੀ ਰਿੰਦਾ ਨਾਲ ਸਬੰਧਿਤ ਦਸਤਾਵੇਜ਼ ਜ਼ਬਤ

Thursday, Jun 23, 2022 - 01:26 PM (IST)

NIA ਵੱਲੋਂ ਲੁਧਿਆਣਾ, ਫ਼ਿਰੋਜ਼ਪੁਰ ਸਣੇ 7 ਥਾਵਾਂ 'ਤੇ ਛਾਪੇਮਾਰੀ, ਅੱਤਵਾਦੀ ਰਿੰਦਾ ਨਾਲ ਸਬੰਧਿਤ ਦਸਤਾਵੇਜ਼ ਜ਼ਬਤ

ਚੰਡੀਗੜ੍ਹ (ਬਿਊਰੋ) - ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਆਈ.ਈ.ਡੀ. ਨਾਲ ਸਬੰਧਤ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਰਾਸ਼ਟਰੀ ਜਾਂਚ ਏਜੰਸੀ ਵਲੋਂ ਪੰਜਾਬ ਵਿੱਚ ਵੱਖ-ਵੱਖ ​​ਥਾਵਾਂ ’ਤੇ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆਹੈ। ਮਿਲੀ ਜਾਣਕਾਰੀ ਅਨੁਸਾਰ ਐੱਨ.ਆਈ.ਏ ਨੇ ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਦੀਆਂ 7 ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਗੱਲ ਦੀ ਜਾਣਕਾਰੀ ਐੱਨ.ਆਈ.ਏ. ਦੇ ਇੱਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਜਾਂਚ ਏਜੰਸੀ ਵਲੋਂ ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਨਾਲ ਸਬੰਧਤ ਦਸਤਾਵੇਜ਼, ਡਿਜੀਟਲ ਉਪਕਰਨ, ਵਿੱਤੀ ਲੈਣ-ਦੇਣ, ਜਾਇਦਾਦ ਦੇ ਵੇਰਵੇ ਅਤੇ ਹੋਰ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੋਂ ਗੈਂਗਸਟਰਾਂ ਨੇ ਮੰਗੀ ਲੱਖਾਂ ਦੀ ਫਿਰੌਤੀ

ਦੱਸ ਦੇਈਏ ਕਿ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਬਸਤਾਰਾ ਟੋਲ ਪਲਾਜ਼ਾ ਮਧੂਬਨ, ਕਰਨਾਲ, ਹਰਿਆਣਾ ਤੋਂ ਆਈ.ਈ.ਡੀ. ਅਤੇ ਅਸਲਾ/ਗੋਲਾ ਬਾਰੂਦ ਜ਼ਬਤ ਹੋਇਆ ਸੀ। ਇਸ ’ਚ 03 ਆਈ.ਈ.ਡੀ., 01 ਪਿਸਤੌਲ, 02 ਮੈਗਜ਼ੀਨ, 31 ਜਿੰਦਾ ਰੌਂਦ, 06 ਮੋਬਾਈਲ ਅਤੇ 1.30 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਸੀ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਇਨੋਵਾ ਕਾਰ ਸਣੇ ਚਾਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।  ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਕੇਸ ਸ਼ੁਰੂ ਵਿੱਚ ਐੱਫ.ਆਈ.ਆਰ. ਨੰਬਰ 141/22 ਮਿਤੀ 05.05.2022 ਨੂੰ ਪੀ.ਐੱਸ. ਮਧੂਬਨ, ਜ਼ਿਲ੍ਹਾ ਕਰਨਾਲ, ਹਰਿਆਣਾ ਵਿੱਚ ਦਰਜ ਕੀਤਾ ਗਿਆ ਸੀ ਅਤੇ 05.05.2022 ਨੂੰ ਬੀ ਐੱਨ.ਆਈ.ਏ. ਨੇ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ।  

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

 


author

rajwinder kaur

Content Editor

Related News