ਨਿਊਜ਼ ਪੇਪਰ ਵਿਕ੍ਰੇਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Tuesday, Jul 10, 2018 - 06:43 AM (IST)

ਜਲੰਧਰ, (ਮਹੇਸ਼)— ਧੰਨੋਵਾਲੀ ’ਚ ਰਹਿੰਦੇ ਨਿਊਜ਼ ਪੇਪਰ ਵਿਕ੍ਰੇਤਾ ਸਤਪਾਲ ਪੰਡਿਤ ਪੁੱਤਰ ਪੰਡਿਤ ਰਾਮਤੀਰਥ ਨੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅੱਜ ਸਵੇਰੇ 5 ਵਜੇ ਪਤਨੀ ਕੁਸ਼ਮਾ ਉਠੀ ਤਾਂ ਉਸਨੂੰ ਸੱਤਪਾਲ ਨਜ਼ਰ ਨਹੀਂ ਆਇਆ। ਉਸਨੇ ਸੋਚਿਆ ਕਿ ਸ਼ਾਇਦ ਉਹ ਬਾਥਰੂਮ ਵਿਚ ਨਹਾਉਣ ਗਿਆ ਹੋਵੇਗਾ ਪਰ ਉਹ ਉਥੇ ਵੀ ਨਹੀਂ ਸੀ।
ਬਾਥਰੂਮ ਨਾਲ ਲੱਗਦੀ ਸ਼ੈੱਡ ਦੀ ਛੱਤ ਨਾਲ ਸਤਪਾਲ ਦੀ ਲਾਸ਼ ਲਟਕਦੀ ਵੇਖ ਪਤਨੀ ਦੇ ਹੋਸ਼ ਉਡ ਗਏ। ਸਤਪਾਲ ਰਾਮਾਮੰਡੀ ਚੌਕ ਵਿਚ ਕਾਫੀ ਸਾਲਾਂ ਤੋਂ ਨਿਊਜ਼ ਪੇਪਰ ਵੇਚਣ ਦਾ ਕੰਮ ਕਰਦਾ ਸੀ। ਮੌਕੇ ’ਤੇ ਪਹੁੰਚੇ ਨੰਗਲਸ਼ਾਮਾ ਦੀ ਪੁਲਸ ਚੌਕੀ ਦੇ ਥਾਣੇਦਾਰ ਕੁਲਦੀਪ ਸਿੰਘ ਨੂੰ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਰਾਤ ਨੂੰ ਉਸਦਾ ਪਤੀ ਰੋਜ਼ ਵਾਂਗ ਸੁੱਤਾ ਸੀ ਪਰ ਸਵੇਰੇ ਉਠਦਿਆਂ ਹੀ ਉਸਨੇ ਇਹ ਕਦਮ ਕਿਉਂ ਚੁਕ ਲਿਆ। ਇਸ ਬਾਰੇ ਉਸਨੂੰ ਕੁਝ ਨਹੀਂ ਪਤਾ। ਪਤਨੀ ਦਾ ਇੰਨਾ ਜ਼ਰੂਰ ਕਹਿਣਾ ਸੀ ਕਿ ਸਤਪਾਲ ਪਿਛਲੇ ਕੁਝ ਦਿਨਾਂ ਤੋਂ ਸ਼ਰਾਬ ਜ਼ਿਆਦਾ ਪੀ ਰਿਹਾ ਸੀ। ਮ੍ਰਿਤਕ ਦੀਆਂ 2 ਬੇਟੀਆਂ ਅਤੇ 1 ਬੇਟਾ ਹੈ।
ਏ. ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਸਤਪਾਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।