ਕਮਰੇ ’ਚ ਸੁੱਤਾ ਸੀ ਨਵਵਿਆਹਿਆ ਜੋੜਾ, ਘਰ ’ਚ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼

Wednesday, Dec 20, 2023 - 05:50 PM (IST)

ਕਮਰੇ ’ਚ ਸੁੱਤਾ ਸੀ ਨਵਵਿਆਹਿਆ ਜੋੜਾ, ਘਰ ’ਚ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਸ ਦੇ ਥਾਣਾ ਚਾਟੀਵਿੰਡ ਅਧੀਨ ਆਉਂਦੇ ਪਿੰਡ ਗਿਲਵਾਲੀ ਵਿਖੇ ਰਾਤ ਸਮੇਂ ਇਕ ਨਵਵਿਆਹਿਆ ਜੋੜਾ ਜਦੋਂ ਆਪਣੈ ਕਮਰੇ ਵਿਚ ਸੁੱਤਾ ਪਿਆ ਸੀ, ਉਦੋਂ ਰਾਤ ਡੇਢ ਵਜੇ ਦੇ ਕਰੀਬ ਇਕ ਚੋਰ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰ ਨਵਵਿਆਹੇ ਜੋੜੇ ਅੰਮ੍ਰਿਤਪਾਲ ਅਤੇ ਗੁਰਪ੍ਰੀਤ ਕੌਰ ਦੀ ਚੈਨੀ, ਮੁੰਦਰੀਆਂ ਅਤੇ ਮੋਬਾਇਲ ਦੇ ਨਾਲ-ਨਾਲ 40 ਹਜ਼ਾਰ ਰੁਪਏ ਕੈਸ਼ ਚੋਰੀ ਕਰਕੇ ਫਰਾਰ ਹੋ ਗਿਆ। ਇਸ ਸੰਬਧੀ ਪੀੜਤ ਪਰਿਵਾਰ ਵਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਜੰਡਿਆਲਾ ਗੁਰੂ ’ਚ ਵੱਡਾ ਐਨਕਾਊਂਟਰ, ਮੋਸਟ ਵਾਂਟੇਡ ਗੈਂਗਸਟਰ ਪੁਲਸ ਨੇ ਕੀਤਾ ਢੇਰ

ਇਸ ਸੰਬੰਧੀ ਗੱਲਬਾਤ ਕਰਦਿਆਂ ਨਵਵਿਆਹੇ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਕੁਝ ਸਮਾਂ ਹੀ ਹੋਇਆ ਹੈ ਅਤੇ ਰਾਤ ਸਮੇਂ ਜਦੋਂ ਉਹ ਆਪਣੇ ਕਮਰੇ ਵਿਚ ਸੌਣ ਗਏ ਤਾਂ ਮਗਰੋਂ ਕੋਠੇ ਤੋਂ ਆਏ ਚੋਰ ਵਲੋਂ ਜਾਲ਼ੀ ਵਾਲਾ ਗੇਟ ਕੱਟ ਕੇ ਕਮਰੇ ਵਿਚੋਂ ਮੁੱਦਰੀਆਂ, ਚੈਨ ਅਤੇ ਮੋਬਾਇਲ ਦੇ ਨਾਲ-ਨਾਲ 40 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਗਈ। ਚੋਰੀ ਦੀ ਇਹ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਹੈ। ਇਸ ਸੰਬੰਧੀ ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਚੋਰ ਵਲੋਂ ਮੋਬਾਇਲ ਬੰਦ ਨਹੀਂ ਕੀਤਾ ਗਿਆ ਜਲਦ ਲੋਕੇਸ਼ਨ ਟਰੇਸ ਕਰਕੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਐਨਕਾਊਂਟਰ ’ਚ ਮਾਰਿਆ ਗਿਆ ਗੈਂਗਸਟਰ ਅਮਰੀ, ਪੁਲਸ ਮੁਲਾਜ਼ਮ ਦੀ ਪੱਗ ’ਚੋਂ ਗੋਲ਼ੀ ਹੋਈ ਆਰ-ਪਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News