ਨਵਵਿਆਹੀ ਗਰਭਵਤੀ ਔਰਤ ਨੇ ਘਰ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਸੱਸ ਤੇ ਪਤੀ ਦੋਵੇਂ ਹੋਏ ਫ਼ਰਾਰ

Tuesday, Aug 08, 2023 - 06:25 PM (IST)

ਨਵਵਿਆਹੀ ਗਰਭਵਤੀ ਔਰਤ ਨੇ ਘਰ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਸੱਸ ਤੇ ਪਤੀ ਦੋਵੇਂ ਹੋਏ ਫ਼ਰਾਰ

ਗੁਰਦਾਸਪੁਰ (ਗੁਰਪ੍ਰੀਤ)- ਸਮਾਜ 'ਚ ਹਰ ਰੋਜ਼ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਬਟਾਲਾ ਦੇ ਓਹਰੀ ਗੇਟ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੀ ਰਹਿਣ ਵਾਲੀ ਕੁੜੀ ਜਿਸਦੀ 5 ਮਹੀਨੇ ਪਹਿਲਾਂ ਵਰੁਣ ਸਾਨਣ ਬਟਾਲਾ ਨਾਲ ਵਿਆਹ ਹੁੰਦਾ ਹੈ ਅਤੇ 2 ਮਹੀਨੇ ਦੀ ਗਰਭਵਤੀ ਹੈ ਜਿਸ ਵਲੋਂ ਘਰ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ। ਗਰਭਵਤੀ ਔਰਤ ਹੁਣ ਜ਼ਿੰਦਗੀ ਅਤੇ ਮੌਤ ਦੀ ਲੜਾਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਲੜ ਰਹੀ ਹੈ । ਜਿਨ੍ਹਾਂ ਲੋਕਾਂ ਨੇ ਇਹ ਘਟਨਾ ਦੇਖੀ ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਦਾ ਸਿਰ ਅਤੇ ਛਾਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕਿਆ ਹੈ। ਦੂਜੇ ਪਾਸੇ ਕੁੜੀ ਦੀ ਸੱਸ ਅਤੇ ਘਰਵਾਲਾ ਅੰਮ੍ਰਿਤਸਰ ਇਲਾਜ ਲਈ ਦਾਖ਼ਲ ਕਰਵਾ ਕੇ ਫ਼ਰਾਰ ਹੋ ਗਏ  ਹਨ। 

ਇਹ ਵੀ ਪੜ੍ਹੋ-  3 ਏਕੜ ਦੇ ਮਾਲਕ ਨੇ ਗਲ ਲਾਈ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ, ਮੰਦਬੁੱਧੀ ਹਨ ਪਤਨੀ ਤੇ ਪੁੱਤ

ਇਲਾਕੇ ਦੀ ਮਹਿਲਾ ਅਤੇ ਨੌਜਵਾਨ ਨੇ ਦੱਸਿਆ ਕਿ ਅਕਸਰ ਹੀ ਇਨ੍ਹਾਂ ਦੇ ਘਰ ਝਗੜਾ ਹੁੰਦਾ ਰਹਿੰਦਾ ਸੀ ਬੀਤੇ ਦਿਨ ਵੀ ਬੁਹਤ ਝਗੜਾ ਹੋ ਰਿਹਾ ਸੀ । ਇਸ ਦੌਰਾਨ ਸਾਹਮਣੇ ਰਹਿੰਦੀ ਗੁੰਆਂਢ ਔਰਤ ਨੇ ਦੱਸਿਆ ਕਿ ਮੈਂ ਵੀ ਆਪਣੀ ਘਰ ਦੀ ਛੱਤ 'ਤੇ ਕੱਪੜੇ ਸੁੱਕਣੇ ਪਾ ਰਹੀ ਸੀ, ਉਸ ਸਮੇਂ ਕੁੜੀ ਨੇ ਘਰ ਦੀ ਦੂਜੀ ਮੰਜਿਲ 'ਤੋਂ ਸੜਕ ਵੱਲ ਇਕ ਲੱਤ ਨਾਲ ਲਮਕੀ ਹੋਈ ਸੀ ਅਤੇ ਮੇਰੇ ਅਵਾਜ਼ ਦੇਣ ਨਾਲ ਪਿੱਛੇ ਹੋ ਗਈ ਪਰ ਉਸ ਨੇ ਦੁਬਾਰਾ ਛਾਲ ਮਾਰ ਦਿੱਤੀ। ਜਿਸਦੇ ਨਾਲ ਉਸਦੇ ਸਿਰ 'ਚ ਸੱਟ ਲੱਗ ਗਈ ਘਰ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਪਰ 15-20 ਮਿੰਟ ਕੋਈ ਬਾਹਰ ਨਹੀਂ ਆਇਆ ਮੁਹੱਲੇ ਦੇ ਮੁੰਡਿਆਂ ਨੇ ਮੌਕੇ 'ਤੇ ਬਟਾਲਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਪਰ ਉਥੋਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਗਦਈਪੁਰ ਨਹਿਰ 'ਚ ਨਹਾਉਣ ਉਤਰੇ 11 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ

ਔਕਤ ਦੇ ਚਾਚੇ ਨੇ ਕਿਹਾ ਕਿ 5 ਮਹੀਨੇ ਪਹਿਲਾ ਵਿਆਹ ਹੋਇਆ ਸੀ ਪਰ ਕੁੜੀ ਨੇ ਕਦੇ ਘਰ ਨਹੀਂ ਸੀ ਦੱਸਿਆ ਕਿ ਉਹ ਕਿੰਨੀ ਦੁਖੀ ਹੈ ਅੱਜ ਇਲਾਕੇ ਦੇ ਲੋਕਾਂ ਤੋਂ ਪਤਾ ਲੱਗਾ ਕਿ ਕੁੜੀ ਨਾਲ ਅਕਸਰ ਮਾਂ -ਪੁੱਤ ਲੜਦੇ ਰਹਿੰਦੇ ਸੀ, ਜਿਸ ਕਰਕੇ ਅੱਜ ਸਾਡੀ ਕੁੜੀ ਨੇ ਇਹ ਕਦਮ ਚੁੱਕਿਆ ਹੈ। ਜਿਸ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ।

ਇਹ ਵੀ ਪੜ੍ਹੋ- ASI ਦੇ ਰਿਵਾਲਵਰ 'ਚੋਂ ਗੋਲੀ ਚੱਲਣ ਕਾਰਨ ਇਕਲੌਤੇ ਪੁੱਤ ਦੀ ਮੌਤ, ਵਿਦੇਸ਼ ਜਾਣ ਦੀ ਕਰ ਰਿਹਾ ਸੀ ਤਿਆਰੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News