ਨਵ-ਵਿਆਹੁਤਾ ਨੂੰ ਪਤੀ ਤੋਂ ਮਿਲਿਆ ਅਜਿਹਾ ਧੋਖਾ, ਸੁਣ ਕੰਬ ਜਾਵੇਗੀ ਰੂਹ

Saturday, May 11, 2019 - 10:48 AM (IST)

ਨਵ-ਵਿਆਹੁਤਾ ਨੂੰ ਪਤੀ ਤੋਂ ਮਿਲਿਆ ਅਜਿਹਾ ਧੋਖਾ, ਸੁਣ ਕੰਬ ਜਾਵੇਗੀ ਰੂਹ

ਖੰਨਾ (ਬਿਪਨ) : ਖੰਨਾ ਦੇ ਬਸੰਤ ਨਗਰ ਇਲਾਕੇ 'ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਰਾਤ ਢਾਈ ਵਜੇ ਇਕ ਖਾਲੀ ਪਲਾਟ 'ਚ ਸੁੱਟ ਦਿੱਤਾ। ਫਿਲਹਾਲ ਪੁਲਸ ਨੇ ਪਤੀ ਗੁਰਦੀਪ ਸਿੰਘ ਬਿੰਨੀ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ  ਦੇ ਅਨੁਸਾਰ ਗੁਰਦੀਪ ਨੇ ਸ਼ਨੀਵਾਰ ਦੀ ਤੜਕੇ ਹੀ ਵਿਆਹ ਕਰਾਉਣ ਵਾਲੇ ਵਿਚੋਲੇ ਨੂੰ ਫੋਨ ਕਰ ਕਿਹਾ ਕਿ ਉਸ ਦੀ ਪਤਨੀ ਰਵਿੰਦਰ ਕੌਰ ਘਰੋਂ ਭੱਜ ਗਈ ਹੈ

PunjabKesari

। ਜਦੋਂ ਮ੍ਰਿਤਕਾ ਦੇ ਪਰਿਵਾਰ ਦੇ ਲੋਕ ਉਸ ਦੇ ਘਰ ਪੁੱਜੇ ਤਾਂ ਮ੍ਰਿਤਕਾ ਦੀ ਲਾਸ਼ ਇਕ ਖਾਲੀ ਪਲਾਟ 'ਚੋਂ ਬਰਾਮਦ ਕੀਤੀ ਗਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਘਰ ਕੋਲ ਲੱਗੇ ਇੱਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਚੈੱਕ ਕਰਨ 'ਤੇ ਪਤਾ ਲੱਗਿਆ ਹੈ ਕਿ ਰਾਤ ਕਰੀਬ ਢਾਈ ਵਜੇ ਗੁਰਦੀਪ ਆਪਣੇ ਮੋਢੇ 'ਤੇ ਮ੍ਰਿਤਕਾ ਰਵਿੰਦਰ ਕੌਰ ਦੀ ਲਾਸ਼ ਨੂੰ ਚੁੱਕ ਕੇ ਘਰ ਦੇ ਬਾਹਰ ਨਿਕਲਿਆ ਅਤੇ ਨੇੜੇ ਦੇ ਪਲਾਟ 'ਚ ਸੁੱਟ ਆਇਆ ।

PunjabKesari

ਪੁਲਸ ਨੇ ਤੁਰੰਤ ਗੁਰਦੀਪ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ। 


author

Babita

Content Editor

Related News