ਦੁਕਾਨ ਦੇ ਕਾਊਂਟਰ 'ਤੇ ਸੁੱਟ ਗਿਆ ਕੋਈ ਨਵਜਨਮੀ ਬੱਚੀ, ਮਾਲਕਾਂ ਨੇ ਦਿਖਾਈ ਦਰਿਆਦਿਲੀ

Tuesday, Sep 19, 2023 - 03:32 PM (IST)

ਦੁਕਾਨ ਦੇ ਕਾਊਂਟਰ 'ਤੇ ਸੁੱਟ ਗਿਆ ਕੋਈ ਨਵਜਨਮੀ ਬੱਚੀ, ਮਾਲਕਾਂ ਨੇ ਦਿਖਾਈ ਦਰਿਆਦਿਲੀ

ਅਮਲੋਹ (ਵਿਪਨ) : ਅਮਲੋਹ ਦੇ ਪਿੰਡ ਸ਼ਾਹਪੁਰ ਵਿਖੇ ਇੱਕ ਦੁਕਾਨ ਅੱਗੇ ਕੋਈ ਵਿਅਕਤੀ ਨਵਜਨਮੀ ਬੱਚੀ ਸੁੱਟ ਕੇ ਚਲਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਔਰਤ ਦਰਸ਼ਨਾ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਾਹਪੁਰ ਵਿਖੇ ਦੁਕਾਨ ਹੈ ਅਤੇ ਉਸ ਦੇ ਪੁੱਤਰ ਨੂੰ ਲੋਕਾਂ ਨੇ ਸਵੇਰੇ ਹੀ ਫੋਨ ਕਰ ਦਿੱਤਾ ਕਿ ਕੋਈ ਤੁਹਾਡੀ ਦੁਕਾਨ ਦੇ ਕਾਊਂਟਰ 'ਤੇ ਬੱਚੀ ਸੁੱਟ ਗਿਆ ਹੈ। ਇਸ ਤੋਂ ਬਾਅਦ ਜਦੋਂ ਉਸ ਦੇ ਨੂੰਹ ਅਤੇ ਪੁੱਤ ਦੁਕਾਨ 'ਤੇ ਪੁੱਜੇ ਤਾਂ ਬੱਚੀ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ। ਉਸ ਨੇ ਦੱਸਿਆ ਕਿ ਉਸ ਸਮੇਂ ਬਰਸਾਤ ਵੀ ਹੋ ਰਹੀ ਸੀ ਅਤੇ ਦੇਖਣ ਨੂੰ ਬੱਚੀ ਹਾਲੇ ਇੱਕ ਦਿਨ ਦੀ ਹੀ ਲੱਗਦੀ ਹੈ। ਉਸਦਾ ਵਜ਼ਨ ਅਤੇ ਸਿਹਤ ਵੀ ਠੀਕ ਲੱਗਦੀ ਹੈ।

ਇਹ ਵੀ ਪੜ੍ਹੋ : ਮੰਗੇਤਰ ਦੀ Video ਦਿਖਾਉਣ ਬਹਾਨੇ ਮੁੰਡੇ ਨੂੰ ਬੁਲਾ ਕਰ ਦਿੱਤਾ ਵੱਡਾ ਕਾਂਡ, ਇੰਝ ਸਾਰੀ ਸੱਚਾਈ ਆਈ ਸਾਹਮਣੇ

ਦਰਸ਼ਨਾ ਨੇ ਕਿਹਾ ਕਿ ਉਹ ਇਸ ਬੱਚੀ ਦੀ ਸਾਂਭ-ਸੰਭਾਲ ਕਰ ਰਹੇ ਹਨ ਪਰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਇਹ ਕਾਰਾ ਕਿਸ ਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਨੇ ਵੀ ਇਹ ਪਾਪ ਕੀਤਾ ਹੈ, ਉਸ ਨੂੰ ਪਰਮਾਤਮਾ ਸਜ਼ਾ ਦੇਵੇਗਾ। ਦਰਸ਼ਨਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਬੱਚੀ ਨੂੰ ਰੱਖਣ ਲਈ ਤਿਆਰ ਹੈ ਅਤੇ ਅਸੀਂ ਇਸ ਦਾ ਪਾਲਣ-ਪੋਸ਼ਣ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਪਰਮਾਤਮਾ ਅਜਿਹਾ ਪਾਪ ਕਰਨ ਵਾਲੇ ਨੂੰ ਸਖ਼ਤ ਸਜ਼ਾ ਦੇਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹਾ ਘਿਨੌਣੇ ਕੰਮ ਨਾ ਹੋ ਸਕਣ। ਜਦੋਂ ਇਸ ਬੱਚੀ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਇਕ ਪਰਿਵਾਰ ਉਸ ਨੂੰ ਲੈਣ ਲਈ ਲਾਇਆ ਪਰ ਦਰਸ਼ਨਾ ਦੇ ਪਰਿਵਾਰ ਨੇ ਬੱਚੀ ਦੇਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਕਤਲ ਕੀਤੇ ਡਰਾਈਵਰ ਨੇ ਪਤੀ ਨੂੰ ਭੇਜੀ ਸੀ ਪ੍ਰੇਮਿਕਾ ਦੀ ਅਸ਼ਲੀਲ ਫੋਟੋ, ਰੱਖ ਦਿੱਤੀ ਸੀ ਵੱਡੀ Demand

ਦਰਸ਼ਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੇ ਪੋਤੇ-ਪੋਤੀਆਂ ਜਵਾਨ ਹਨ ਅਤੇ ਵਿਆਹੁਣ ਵਾਲੇ ਹਨ। ਦਰਸ਼ਨਾ ਨੇ ਭਾਵੁਕ ਹੁੰਦਿਆਂ ਦੱਸਿ ਕਿ ਉਸ ਨੂੰ ਬੱਚੀ ਦੇ ਮਿਲਣ ਦੀ ਬਹੁਤ ਖ਼ੁਸ਼ੀ ਹੈ ਅਤੇ ਜਦੋਂ ਕੋਈ ਇਸ ਨੂੰ ਲਿਜਾਣ ਦੀ ਗੱਲ ਕਰਦਾ ਹੈ ਤਾਂ ਉਸ ਦਾ ਮਨ ਭਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਬੱਚੀ ਨੂੰ ਉਹ ਆਪਣੇ ਗਲ ਨਾਲ ਲਾਉਂਦੇ ਹਨ ਤਾਂ ਉਸ ਨੂੰ ਨੀਂਦ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਸ ਮੁਲਾਜ਼ਮ ਵੀ ਆਪਣੀ ਕਾਰਵਾਈ ਕਰਕੇ ਗਏ ਹਨ। 
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News