ਸ਼ਹਿਰ ਦੇ ਵਿਕਾਸ ਲਈ ਮੇਰਾ ਹਰ ਕਦਮ ਸਮਰਪਿਤ ਰਹੇਗਾ : ਢੰਡ

Wednesday, Feb 07, 2018 - 03:33 PM (IST)

ਸ਼ਹਿਰ ਦੇ ਵਿਕਾਸ ਲਈ ਮੇਰਾ ਹਰ ਕਦਮ ਸਮਰਪਿਤ ਰਹੇਗਾ : ਢੰਡ


ਜ਼ੀਰਾ (ਅਕਾਲੀਆਂਵਾਲਾ) - ਨਗਰ ਕੌਂਸਲ ਜ਼ੀਰਾ ਦੇ ਨਵ ਨਿਯੁਕਤ ਉਪ ਪ੍ਰਧਾਨ ਰਾਜੇਸ਼ ਕੁਮਾਰ ਢੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਪਣੇ ਵਿਚਾਰ ਸਾਂਝੇ ਕੀਤਾ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜੋ ਮੈਨੂੰ ਉਪ ਪ੍ਰਧਾਨਗੀ ਦਾ ਦੂਸਰੀ ਵਾਰ ਮਾਣ ਦੇ ਕੇ ਮੇਰੀਆਂ ਸੇਵਾਵਾਂ 'ਤੇ ਮੋਹਰ ਲਗਾਈ ਹੈ।  ਉਸਦੇ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ ਅਤੇ ਸ਼ਹਿਰ ਦੇ ਸਰਵ ਪੱਖੀ ਵਿਕਾਸ ਲਈ ਜਥੇ. ਜ਼ੀਰਾ ਪਰਿਵਾਰ ਵੱਲੋਂ ਜੋ ਮੁਹਿੰਮ ਚਲਾਈ ਹੈ, ਉਸ 'ਚ ਪੂਰਨ ਸਹਿਯੋਗ ਦੇ ਕਿ ਹਰ ਕਦਮ ਸ਼ਹਿਰ ਦੇ ਵਿਕਾਸ ਅਤੇ ਲੋਕ ਸੇਵਾ ਨੂੰ ਸਮਰਪਿਤ ਕਰਾਂਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਹਲਕਾ ਵਿਧਾਇਕ ਦੇ ਉਂਦਮਾਂ ਨਾਲ ਜੋ ਸ਼ਹਿਰ ਅੰਦਰ ਮੋਤੀ ਬਾਗ ਬਣਾਇਆ ਜਾ ਰਿਹਾ ਹੈ, ਉਹ ਸ਼ਹਿਰ ਨਿਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਅਰੋੜ ਮਹਾਂ ਸਭਾ ਜ਼ੀਰਾ ਦੇ ਪ੍ਰਧਾਨ ਹਾਕਮ ਸਿੰਘ ਅਰੋੜਾ ਅਤੇ ਸੀਨੀਅਰ ਆਗੂ ਪ੍ਰਧਾਨ ਗੁਰਪ੍ਰੀਤ ਸਿੰਘ ਜੱਜ ਨੇ ਕਿਹਾ ਕਿ ਰਾਜੇਸ਼ ਕੁਮਾਰ ਢੰਡ ਹਰ ਖੇਤਰ ਵਿਚ ਇਕ ਤਜ਼ਰਬੇਕਾਰ ਆਗੂ ਹਨ। ਜਿਨ੍ਹਾਂ ਦਾ ਦੂਸਰੀ ਵਾਰ ਪ੍ਰਧਾਨ ਬਣਨਾ ਸ਼ਹਿਰ ਦੇ ਲਈ ਮਾਣ ਵਾਲੀ ਗੱਲ ਹੈ। ਸਾਨੂੰ ਵਿਸ਼ਵਾਸ ਹੈ ਕਿ ਢੰਡ ਵਿਕਾਸ ਦੇ ਖੇਤਰ ਵਿਚ ਇਕ ਮੀਲ ਪੱਥਰ ਸਾਬਤ ਕਰਨਗੇ। ਇਸ ਮੌਕੇ ਧਰਮਪਾਲ ਚੁੱਘ ਸਾਬਕਾ ਪ੍ਰਧਾਨ, ਸੁਖਦੇਵ ਸਿੰਘ ਬਿੱਟੂ ਵਿੱਜ, ਹਰਪ੍ਰੀਤ ਕੌਰ, ਹਰਜੀਤ ਕੌਰ, ਕੁਲਵੰਤ ਸਿੰਘ ਆਦਿ ਹਾਜ਼ਰ ਸਨ। 


Related News