ਘੋਰ ਕਲਯੁਗ! ਝਾੜੀਆਂ ''ਚ ਸੁੱਟੀ ਜੰਮਦੀ ਬੱਚੀ, ਪੁਲਸ ਨੇ ਬਰਾਮਦ ਕੀਤੀ ਲਾਸ਼

Monday, Nov 02, 2020 - 09:14 AM (IST)

ਘੋਰ ਕਲਯੁਗ! ਝਾੜੀਆਂ ''ਚ ਸੁੱਟੀ ਜੰਮਦੀ ਬੱਚੀ, ਪੁਲਸ ਨੇ ਬਰਾਮਦ ਕੀਤੀ ਲਾਸ਼

ਜ਼ੀਰਕਪੁਰ (ਗੁਰਪ੍ਰੀਤ/ਮੇਸ਼ੀ) : ਕਾਲਕਾ ਚੌਂਕ ’ਤੇ ਸਥਿਤ ਪਾਰਸ ਡਾਊਨ ਟਾਊਨ ਸਕੇਅਰ ਮਾਲ ਨੇੜੇ ਪੈਂਦੀ ਯਾਦਵਿੰਦਰਾ ਕਾਲੋਨੀ ਵਿਖੇ ਝਾੜੀਆਂ ’ਚ ਇਕ ਨਵਜਨਮੀ ਬੱਚੀ ਦੀ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜੀ ਅਤੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਰਖਵਾ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦੀ ਪੁਲਸ ਨਾਲ ਹੱਥੋਪਾਈ, ਅਸਲੇ ਸਣੇ 2 ਗ੍ਰਿਫ਼ਤਾਰ

ਬਲਟਾਣਾ ਚੌਂਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਾਮ ਪੰਜ ਵਜੇ ਪੁਲਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉੱਥੇ ਡਾਕਟਰਾਂ ਨੇ ਬੱਚੀ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਪਹਾੜਾਂ 'ਚ ਹੋਈ ਪਹਿਲੀ ਬਰਫਬਾਰੀ ਨੇ ਠਾਰਿਆ 'ਪੰਜਾਬ', ਨਿਕਲਣ ਲੱਗੇ ਕੰਬਲ ਤੇ ਰਜਾਈਆਂ

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ 'ਚ ਜਾਪ ਰਿਹਾ ਹੈ ਕਿ ਕਿਸੇ ਨੇ ਜੰਮਦੀ ਬੱਚੀ ਨੂੰ ਝਾੜੀਆਂ 'ਚ ਸੁੱਟ ਦਿੱਤਾ ਹੈ। ਪੁਲਸ ਵੱਲੋਂ ਘਟਨਾ ਵਾਲੀ ਥਾਂ ਦੇ ਆਸ-ਪਾਸ ਸਥਿਤ ਰਿਹਾਇਸ਼ੀ ਕਾਲੋਨੀਆਂ 'ਚ ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਖੂਬਸੂਰਤ 'ਸੁਖਨਾ ਝੀਲ' 'ਤੇ ਜਾਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੈ ਸਕੋਗੇ ਪੂਰੇ ਨਜ਼ਾਰੇ
 


author

Babita

Content Editor

Related News