ਸੁਲਤਾਨਪੁਰ ਲੋਧੀ ''ਚ ਟਰਾਲੀ ਖੜ੍ਹੀ ਕਰਨ ਨੂੰ ਲੈ ਕੇ ਝੜਪ, ਚੱਲੇ ਤੇਜ਼ਧਾਰ ਹਥਿਆਰ, 2 ਜ਼ਖ਼ਮੀ

Friday, Apr 24, 2026 - 04:00 PM (IST)

ਸੁਲਤਾਨਪੁਰ ਲੋਧੀ ''ਚ ਟਰਾਲੀ ਖੜ੍ਹੀ ਕਰਨ ਨੂੰ ਲੈ ਕੇ ਝੜਪ, ਚੱਲੇ ਤੇਜ਼ਧਾਰ ਹਥਿਆਰ, 2 ਜ਼ਖ਼ਮੀ

ਸੁਲਤਾਨਪੁਰ ਲੋਧੀ (ਧੀਰ)-ਪਿੰਡ ਕਬੀਰਪੁਰ ਵਿਚ ਗਲੀ ਵਿਚ ਟਰਾਲੀ ਖੜੀ ਕਰਨ ਦੇ ਮਾਮਲੇ ਨੇ ਅਚਾਨਕ ਹੀ ਤਿੱਖਾ ਰੂਪ ਧਾਰ ਲਿਆ ਅਤੇ ਦੋ ਧਿਰਾਂ ਵਿਚਾਲੇ ਖ਼ੂਨੀ ਹਿੰਸਕ ਝੜਪ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਦਾ ਮਾਹੌਲ ਬਣ ਗਿਆ ਹੈ ਅਤੇ ਦੋਵੇਂ ਪੱਖ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਦਵਿੰਦਰ ਕੌਰ ਪਤਨੀ ਨਛੱਤਰ ਸਿੰਘ ਵਾਸੀ ਕਬੀਰਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਜੀਤ ਸਿੰਘ ਕਣਕ ਵੱਢ ਕੇ ਘਰ ਲਿਆਇਆ ਸੀ ਅਤੇ ਟਰਾਲੀ ਗਲੀ ਵਿਚ ਖੜ੍ਹੀ ਕਰਕੇ ਕੁਝ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੁਆਂਢੀਆਂ ਵੱਲੋਂ ਟਰਾਲੀ ਹਟਾਉਣ ਲਈ ਕਿਹਾ ਗਿਆ, ਜਿਸ ’ਤੇ ਉਨ੍ਹਾਂ ਨੇ ਟਰਾਲੀ ਸੈਡ ਕਰਨ ਦੀ ਗੱਲ ਮੰਨ ਲਈ ਪਰ ਜਿਵੇਂ ਹੀ ਉਹ ਟਰਾਲੀ ਸੈਡ ਕਰਨ ਲੱਗੇ ਤਾਂ ਦੋਸ਼ ਹੈ ਕਿ ਦੂਜੇ ਪੱਖ ਦੇ ਕਰੀਬ 15-20 ਵਿਅਕਤੀਆਂ ਅਤੇ ਪਿੰਡ ਦੇ ਮੋਹਤਬਰਾਂ ਨੇ ਇਕੱਠੇ ਹੋ ਕੇ ਗੁਰਜੀਤ ਸਿੰਘ ਅਤੇ ਉਸ ਦੇ ਪਿਤਾ ਨਛੱਤਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਗੁਰਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਸਿਰ 'ਤੇ ਕਾਫ਼ੀ ਸੱਟ ਲੱਗੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੈਸ ਏਜੰਸੀ ਦੇ ਬਾਹਰੋਂ ਨੌਜਵਾਨ ਨੂੰ ਅਗਵਾ ਕਰਕੇ ਕਰ 'ਤਾ ਕਤਲ

ਉਸ ਨੂੰ ਅਸੀਂ ਤੁਰੰਤ ਸਿਵਿਲ ਸੁਲਤਾਨਪੁਰ ਲੋਧੀ ਦਾਖਿਲ ਕਰਵਾਇਆ ਹੈ। ਜਿੱਥੇ ਉਸਦਾ ਇਲਾਜ ਹੋ ਰਿਹਾ ਹੈ। ਉਨ੍ਹਾਂ ਨੇ ਉਕਤ ਵਿਅਕਤੀਆਂ ਵੱਲੋਂ ਸਾਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।ਅਤੇ ਦਵਿੰਦਰ ਕੌਰ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਗੋਲੀ ਵੀ ਚਲਾਈ ਗਈ। ਪੀੜਤ ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਹਮਲਾਵਰ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਪੀੜਤ ਪੱਖ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਿਵਲ ਹਸਪਤਾਲ ਚ ਇਲਾਜ ਅਧੀਨ ਗੁਰਬਖਸ਼ ਸਿੰਘ ਪੁੱਤਰ ਹਰਨਾਮ ਸਿੰਘ ਨਿਵਾਸੀ ਕਬੀਰਪੁਰ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਤੱਕ ਕਦੇ ਵੀ ਪਿੰਡ ਵਿਚ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਅਤੇ ਸਾਰਾ ਪਿੰਡ ਸਾਡੇ ਨਾਲ ਸਹਿਮਤ ਹੈ। ਅਸੀਂ ਹਮੇਸ਼ਾ ਲੜਾਈ-ਝਗੜਿਆਂ ਤੋਂ ਦੂਰ ਰਹਿੰਦੇ ਹਾਂ। ਘਟਨਾ ਵਾਲੇ ਦਿਨ ਮੈਂ ਸੁਲਤਾਨਪੁਰ ਲੋਧੀ ਤੋਂ ਕੁਝ ਜ਼ਰੂਰੀ ਸਮਾਨ ਲੈ ਕੇ ਸ਼ਾਮ ਕਰੀਬ 8:30 ਵਜੇ ਪਿੰਡ ਪਹੁੰਚਿਆ।

ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਕਲਯੁਗੀ ਪਿਓ ਨੇ ਧੀ ਦੀ ਰੋਲ਼ੀ ਪੱਤ, ਕੀਤਾ ਗਰਭਵਤੀ, ਇੰਝ ਖੁੱਲ੍ਹਿਆ ਭੇਤ

ਉਸ ਨੇ ਕਿਹਾ ਕਿ ਜਦੋਂ ਮੈਂ ਗਲੀ ਵਿਚ ਦਾਖਲ ਹੋਇਆ ਤਾਂ ਅੱਗੇ ਕਣਕ ਨਾਲ ਭਰੀ ਟਰਾਲੀ ਅਤੇ ਟਰੈਕਟਰ ਗਲਤ ਢੰਗ ਨਾਲ ਖੜੇ ਸਨ, ਜਿਸ ਕਾਰਨ ਮੇਰੀ ਗੱਡੀ ਨਹੀਂ ਲੰਘ ਸਕੀ। ਗਲੀ ਦੇ ਦੂਜੇ ਪਾਸੇ ਲੋਹੇ ਦਾ ਸੁਹਾਗਾ ਵੀ ਪਿਆ ਹੋਇਆ ਸੀ, ਜਿਸ ਨਾਲ ਰਸਤਾ ਹੋਰ ਵੀ ਤੰਗ ਹੋ ਗਿਆ । ਮੈਂ ਦੋ-ਤਿੰਨ ਵਾਰ ਹਾਰਨ ਮਾਰਿਆ। ਇਸ ਦੌਰਾਨ ਨਛੱਤਰ ਸਿੰਘ ਦੀ ਪਤਨੀ ਦਵਿੰਦਰ ਕੌਰ ਬਾਹਰ ਆਈ। ਮੈਂ ਉਸ ਨੂੰ ਕਿਹਾ ਕਿ ਟਰਾਲੀ ਸਾਈਡ ਤੇ ਕਰਵਾ ਦੇਵੇ ਤਾਂ ਜੋ ਮੇਰੀ ਗੱਡੀ ਲੰਘ ਸਕੇ। ਉਸਨੇ ਕਿਹਾ ਕਿ ਘਰ ਵਿਚ ਕੋਈ ਨਹੀਂ ਹੈ, ਮੈਂ ਮੁੰਡਿਆਂ ਨੂੰ ਫੋਨ ਕਰਦੀ ਹਾਂ, ਉਹ ਆ ਕੇ ਟਰਾਲੀ ਹਟਾ ਦੇਣਗੇ। ਉਸ ਨੇ ਕਿਹਾ ਕਿ ਮੈਂ ਕਰੀਬ ਅੱਧਾ ਘੰਟਾ ਉੱਥੇ ਉਡੀਕ ਕੀਤੀ ਅਤੇ ਕਈ ਵਾਰ ਹਾਰਨ ਵੀ ਮਾਰਿਆ। ਆਲੇ-ਦੁਆਲੇ ਦੇ ਲੋਕ ਵੀ ਬਾਹਰ ਆ ਗਏ ਅਤੇ ਉਨ੍ਹਾਂ ਨੇ ਵੀ ਟਰਾਲੀ ਹਟਾਉਣ ਲਈ ਕਿਹਾ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਕਿਸੇ ਕੰਮ ਲਈ ਜੰਮੂ ਵੀ ਜਾਣਾ ਸੀ ਅਤੇ ਰੇਲ ਗੱਡੀ ਦਾ ਟਾਈਮ ਵੀ ਹੋ ਗਿਆ ਸੀ, ਜਿਸ ਕਾਰਨ ਮੈਨੂੰ ਵੀ ਛੇਤੀ ਸੀ। ਇਸ ਦੌਰਾਨ ਜਦੋਂ ਨਛੱਤਰ ਸਿੰਘ ਮੋਟਰਸਾਈਕਲ ’ਤੇ ਘਰ ਤੋਂ ਬਾਹਰ ਗਿਆ ਪਰ ਫਿਰ ਵੀ ਟਰਾਲੀ ਨਹੀਂ ਹਟਾਈ ਗਈ, ਜਦੋਂ ਮੈਂ ਖੁਦ ਉਤਰ ਕੇ ਟਰਾਲੀ ਹਟਾਉਣ ਲਈ ਕਿਹਾ ਤਾਂ ਉਨ੍ਹਾਂ ਦੇ ਪੁੱਤਰ ਗੁਰਜੀਤ ਸਿੰਘ ਨੇ ਆਉਂਦੇ ਹੀ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਨਛੱਤਰ ਸਿੰਘ ਵੀ ਗਾਲਾਂ ਕੱਢਣ ਲੱਗ ਪਿਆ। ਉਨ੍ਹਾਂ ਨੇ ਮੇਰੇ ਨਾਲ ਧੱਕਾ-ਮੁੱਕੀ ਕੀਤੀ ਅਤੇ ਮੇਰੀ ਟੀ-ਸ਼ਰਟ ਵੀ ਫਾੜ ਦਿੱਤੀ। ਝਗੜਾ ਵਧਣ ’ਤੇ ਉਹ ਸਾਨੂੰ ਧੱਕਦੇ ਹੋਏ ਸਾਡੇ ਘਰ ਵੱਲ ਲੈ ਗਏ। ਮੇਰੇ ਪਿਤਾ ਗੁਰਬਖਸ਼ ਸਿੰਘ ਸਾਨੂੰ ਛੁਡਾਉਣ ਆਏ ਤਾਂ ਉਨ੍ਹਾਂ ਨਾਲ ਵੀ ਬੁਰਾ ਵਤੀਰਾ ਕੀਤਾ ਗਿਆ। ਉਨ੍ਹਾਂ ਕੋਲ ਤੇਜਧਾਰ ਹਥਿਆਰ ਸਨ। ਜਿਸ ਨਾਲ ਉਨ੍ਹਾਂ ਨੇ ਮੇਰੇ ਪਿਤਾ ਗੁਰਬਖਸ਼ ਸਿੰਘ ਤੇ ਜਾਨਲੇਵਾ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਰਿਲੀਜ਼ ਨਹੀਂ ਹੋਵੇਗੀ 'Lawrence Of Punjab', ਭਾਰਤ ਸਰਕਾਰ ਨੇ ਲਗਾਈ ਰੋਕ

ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਥੱਲੇ ਡਿੱਗ ਪਏ। ਅਤੇ ਸਾਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ । ਬਾਅਦ ਵਿਚ ਪਿੰਡ ਵਾਸੀਆਂ ਨੇ ਵਿਚ ਪੈ ਕੇ ਸਾਨੂੰ ਛੁਡਾਇਆ, ਜਿਸ ਤੋਂ ਬਾਅਦ ਜ਼ਖਮੀ ਹਾਲਾਤ ਵਿਚ ਅਸੀਂ ਆਪਣੇ ਪਿਤਾ ਗੁਰਬਖਸ਼ ਸਿੰਘ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਕੋਲ ਬੇਨਤੀ ਹੈ ਕਿ ਪਿੰਡ ਵਿਚ ਜਾ ਕੇ ਪੂਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਦਵਿੰਦਰ ਕੌਰ ਵੱਲੋਂ ਲਗਾਏ ਗਏ ਦੋਸ਼ਾਂ ਝੂਠੇ ਤੇ ਬੇਬੁਨਿਆਦ ਦੱਸਿਆ। ਦੂਜੇ ਪਾਸੇ ਥਾਣਾ ਕਬੀਰਪੁਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡੀ. ਐੱਸ. ਪੀ. ਧੀਰੇਂਦਰ ਵਰਮਾ ਨੇ ਕਿਹਾ ਕਿ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੈਸ ਏਜੰਸੀ ਦੇ ਬਾਹਰੋਂ ਨੌਜਵਾਨ ਨੂੰ ਅਗਵਾ ਕਰਕੇ ਕਰ 'ਤਾ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News