ਇਕੋ ਰਾਤ 3 ਘਰਾਂ ’ਚ ਚੋਰੀ ਦੀ ਕੋਸ਼ਿਸ਼, ਲੋਕਾਂ ’ਚ ਦਹਿਸ਼ਤ
Thursday, Apr 23, 2026 - 02:44 PM (IST)
ਨਡਾਲਾ (ਸ਼ਰਮਾ)-ਬੀਤੀ ਦੇਰ ਰਾਤ ਥਾਣਾ ਢਿੱਲਵਾਂ ਦੇ ਪਿੰਡ ਹੈਬਤਪੁਰ ਤੋਂ ਚੋਰੀਆਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 6 ਤੋਂ 7 ਚੋਰਾਂ ਦਾ ਗਿਰੋਹ, ਬੇਖ਼ੌਫ਼ ਹੋ ਕੇ ਸਿਲਸਿਲੇ ਵਾਰ ਤਿੰਨ ਘਰਾਂ ’ਚ ਦਾਖ਼ਲ ਹੁੰਦਾ ਹੈ ਪਰ ਚੋਰਾਂ ਦੀ ਮਾੜੀ ਕਿਸਮਤ ਅਤੇ ਘਰਾਂ ਵਾਲਿਆਂ ਦੀ ਚੰਗੀ ਕਿਸਮਤ ਕਿ ਕਿਸੇ ਘਰ ’ਚ ਵੀ ਉਨ੍ਹਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ। ਜਾਣਕਾਰੀ ਦਿੰਦੇ ਪਿੰਡ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਰਾਤ ਤਕਰੀਬਨ ਪੌਣੇ ਕੁ 3 ਵਜੇ ਉਨ੍ਹਾਂ ਨੂੰ ਆਪਣੇ ਘਰ ਖੜਾਕੇ ਦੀ ਆਵਾਜ਼ ਆਈ। ਜਦੋਂ ਵਿਹੜੇ ’ਚ ਆ ਕੇ ਵੇਖਿਆ ਤਾਂ ਉਨ੍ਹਾਂ ਨੂੰ ਕੁਝ ਵੀ ਨਹੀਂ ਦਿਸਿਆ ਪਰ ਗਮਲੇ ਟੁੱਟੇ ਹੋਏ ਮਿਲੇ। ਇਸ ਦੌਰਾਨ ਕੋਠੇ ਤੋਂ ਆਵਾਜ਼ ਆ ਰਹੀ ਸੀ। ਇਸ ਦੌਰਾਨ ਮੈਂ ਨੇੜਲੇ ਗੁਆਂਢੀਆਂ ਨੂੰ ਫੋਨ ’ਤੇ ਬੁਲਾਇਆ। ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਹ ਛੱਤ ਉਪਰੋਂ ਕਿਧਰੇ ਭੱਜ ਗਏ। ਉਨ੍ਹਾਂ ਦੱਸਿਆ ਕਿ ਉਹ ਕੋਠੇ ਉੱਪਰ ਗਰਿੱਲ ਤੋੜ ਕੇ ਅੰਦਰ ਦਾਖ਼ਲ ਹੋਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert
ਇਸੇ ਤਰ੍ਹਾਂ ਦੂਜੇ ਘਰ ਬਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਬੱਚਿਆਂ ਦੇ ਨਾਲ ਕਮਰੇ ਵਿਚ ਸੋ ਰਹੀ ਸੀ ਤਾਂ ਰਾਤ ਢਾਈ ਕੁ ਵਜੇ ਦੇ ਕਰੀਬ ਉਸ ਨੂੰ ਦੂਸਰੇ ਕਮਰੇ ਵਿਚ ਖੜਾਕੇ ਦੀ ਆਵਾਜ਼ ਆਉਣ ਲੱਗੀ ਤਾਂ ਉਹ ਡਰ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦੂਸਰੇ ਕਮਰੇ ਵਿਚ ਜਾ ਕੇ ਅੰਦਰੋਂ ਕੁੰਡਾ ਲਾ ਲਿਆ ਤੇ ਕੁਝ ਸਮੇਂ ਬਾਅਦ ਜਦੋਂ ਖੜਾਕੇ ਦੀ ਆਵਾਜ਼ ਬੰਦ ਹੋਈ ਤਾਂ ਦੇਖਿਆ ਕਿ ਦੂਸਰੇ ਕਮਰੇ ਵਿਚ ਚੋਰਾਂ ਨੇ ਅਲਮਾਰੀ ਦੀ ਭੰਨ ਤੋੜ ਕੀਤੀ ਅਤੇ ਉਹ ਮਕਾਨ ਦੇ ਪਿਛਲੀ ਸਾਈਡ ਵੱਲ ਦੀ ਕਿਧਰੇ ਭੱਜ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਵਧੀ
ਇਸੇ ਤਰ੍ਹਾਂ ਹੈਬਤਪੁਰ ਦੇ ਤੀਜੇ ਘਰ ਵਿਚ ਹੋਈ ਚੋਰੀ ਦਾ ਪਰਿਵਾਰਿਕ ਮੈਂਬਰਾਂ ਨੂੰ ਜਦ ਉਹ ਸਵੇਰੇ ਉੱਠੇ ਤਦ ਪਤਾ ਲੱਗਾ। ਜਾਣਕਾਰੀ ਦਿੰਦਿਆਂ ਮਨਜੋਤ ਸਿੰਘ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ 5 ਕੁ ਵਜੇ ਨਾਲ ਉੱਠਿਆ। ਵੇਖਿਆ ਕਿ ਲੋਬੀ ’ਚ ਪਏ ਬੈੱਡ ਦੀਆਂ ਚਾਦਰਾਂ ਖਿਲਰੀਆਂ ਸਨ ਅਤੇ ਅਲਮਾਰੀ ਖੁੱਲੀ ਪਈ ਸੀ ਅਤੇ ਸਾਮਾਨ ਖਿਲਰਿਆ ਪਿਆ ਸੀ। ਇਹ ਸਭ ਵੇਖ ਕੇ ਉਹ ਘਬਰਾ ਗਏ, ਜਦੋਂ ਉਹ ਛੱਤ ’ਤੇ ਗਏ ਤਾਂ ਵੇਖਿਆ ਕਿ ਛੱਤ ਉੱਪਰ ਖਿੜਕੀ ਟੁੱਟੀ ਹੋਈ ਸੀ।
ਜਿੱਥੋਂ ਦੀ ਉਹ ਕੋਠੀ ਅੰਦਰ ਦਾਖਲ ਹੋਏ। ਜਦੋਂ ਸੀ. ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਰਾਤ 3 ਵਜੇ ਦੇ ਕਰੀਬ ਤਿੰਨ ਚੋਰ ਉਨ੍ਹਾਂ ਦੇ ਘਰ ਚਹਿਲ ਪਹਿਲ ਕਰਦੇ ਦੇਖੇ ਗਏ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਹੈਬਤਪੁਰ ਵਿਚ ਵਾਪਰੀ ਇਸ ਵਾਰਦਾਤ ਨਾਲ ਜਿੱਥੇ ਮਾਲੀ ਨੁਕਸਾਨ ਤਾਂ ਭਾਵੇਂ ਨਹੀਂ ਹੋਇਆ ਪਰ ਇਸ ਘਟਨਾ ਨਾਲ ਹਰੇਕ ਦੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੀ. ਸੀ. ਟੀ. ਵੀ. ਮੁਤਾਬਕ ਚੋਰਾਂ ਦਾ ਇਹ ਗਰੋਹ ਲਗਭਗ ਛੇ ਤੋਂ ਸੱਤ ਬੰਦਿਆਂ ਦਾ ਸੀ, ਜੋ ਪੂਰੀ ਤਿਆਰੀ ਨਾਲ ਆਇਆ ਹੋਇਆ ਸੀ। ਭਾਵੇਂ ਕਿ ਇਸ ਘਟਨਾ ਸਬੰਧੀ ਢਿੱਲਵਾਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਪਿੰਡ ਵਾਸੀਆਂ ਵਿਚ ਇਸ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ: Punjab: ਰਜਿਸਟਰੀ ਕਰਵਾਉਣ ਵਾਲੇ ਦੇਣ ਧਿਆਨ! ਝੱਲਣੀ ਪਵੇਗੀ ਇਹ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
