ਰਾਜ ਸਭਾ ਮੈਂਬਰ ਮਿੱਤਲ ਦੇ ਟਿਕਾਣਿਆਂ ''ਤੇ ਚੱਲ ਰਹੀ ED ਦੀ ਰੇਡ ਖ਼ਤਮ
Thursday, Apr 16, 2026 - 01:10 PM (IST)
ਜਲੰਧਰ/ਕਪੂਰਥਲਾ (ਸੋਨੂੰ)- ਰਾਜ ਸਭਾ ਮੈਂਬਰ ਮਿੱਤਲ ਦੇ ਘਰ ਬੀਤੇ ਦਿਨ ਤੋਂ ਚੱਲ ਰਹੀ ਈ. ਡੀ. ਦੀ ਰੇਡ ਅੱਜ ਖ਼ਤਮ ਹੋ ਗਈ ਹੈ। ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ਈ.ਡੀ. ਦੀ ਰੇਡ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨ ਦਿੱਲੀ ਤੋਂ ਆਈਆਂ ਈ. ਡੀ. ਦੀਆਂ ਟੀਮਾਂ ਵੱਲੋਂ ਜਲੰਧਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਸਣੇ ਹਰਿਆਣਾ 'ਚ ਵੀ ਮਿੱਤਲ ਦੇ ਕਰੀਬ 9 ਕਾਰੋਬਾਰੀ ਟਿਕਾਣਿਆਂ 'ਤੇ ਇਕੱਠਿਆਂ ਛਾਪੇਮਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ! ਹੈਰਾਨ ਕਰੇਗੀ ਜਲੰਧਰ 'ਚ ਹੋਈ ਲੁੱਟ ਦੀ ਵੀਡੀਓ
ਫਗਵਾੜਾ ਸਥਿਤ ਲਵਲੀ ਯੂਨੀਵਰਸਿਟੀ 'ਚ ਬੀਤੇ ਦਿਨ ਈ. ਡੀ. ਦੀਆਂ ਟੀਮਾਂ ਪਹੁੰਚੀਆਂ, ਜਿਨਾਂ ਵੱਲੋਂ ਉੱਥੇ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਹੋਰ ਟਿਕਾਣਿਆਂ 'ਤੇ ਵੀ ਈ. ਡੀ. ਦੀ ਜਾਂਚ ਕੀਤੀ ਗਈ ਹੈ। ਹਾਲਾਂਕਿ ਈ. ਡੀ. ਵੱਲੋਂ ਅਜੇ ਤੱਕ ਇਸ ਕਾਰਵਾਈ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਇਸ ਸੰਬੰਧੀ ਰਾਜ ਸਭਾ ਮੈਂਬਰ ਮਿੱਤਲ ਵੱਲੋਂ ਦੁਪਹਿਰ ਵੇਲੇ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
