180 ਲੀਟਰ ਲਾਹਣ ਸਮੇਤ ਇਕ ਔਰਤ ਕੀਤੀ ਗ੍ਰਿਫ਼ਤਾਰ
Sunday, Apr 26, 2026 - 01:04 PM (IST)
ਸੁਲਤਾਨਪੁਰ ਲੋਧੀ (ਧੰਜੂ)- ਸੁਲਤਾਨਪੁਰ ਲੋਧੀ ਵਿਖੇ ਇਕ ਔਰਤ ਨੂੰ 180 ਲੀਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਐੱਸ. ਪੀ. ਗੌਰਵ ਤੁਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਏ. ਐੱਸ. ਪੀ ਧਰੇਂਦਰ ਵਰਮਾ ਆਈ. ਪੀ. ਐੱਸ, ਸੁਖਪਾਲ ਸਿੰਘ ਖਹਿਰਾ ਡੀ. ਐੱਸ. ਪੀ ਨਾਰਕੋਟਿਕ ਅਤੇ ਇੰਸਪੈਕਟਰ ਸੋਨਮਦੀਪ ਕੌਰ ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆਂ ਨੂੰ ਇਸ ਸਬੰਧੀ ਸਪੈਸ਼ਲ ਹਦਾਇਤਾਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਹੈੱਡ ਕਾਂਸਟੇਬਲ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਜਿਸ ਸਬੰਧੀ ਏ. ਐੱਸ. ਆਈ ਬਲਬੀਰ ਸਿੰਘ ਸਮੇਤ ਹੋਰ ਮੁਲਾਜ਼ਮ ਅਤੇ ਐਕਸਾਇਜ਼ ਇੰਸਪੈਕਟਰ ਮਨਜੀਤ ਕੌਰ ਵੱਲੋਂ ਦੌਰਾਨੇ ਗਸ਼ਤ ਦੋਸ਼ੀ ਪ੍ਰੀਤਮ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਹੁਸੈਨਪੁਰ ਦੂਲੋਵਾਲ ਦੇ ਘਰ ਰੇਡ ਕਰਕੇ ਉਸ ਕੋਲੋਂ 180 ਲੀਟਰ ਲਾਹਣ ਬਾਰਮਦ ਕੀਤੀ। ਦੋਸ਼ਣ ਗੁਰਮੀਤ ਕੌਰ ਖਿਲਾਫ ਮੁਕਾਦਮਾ ਨੰਬਰ 32 ਅ/ਧ 61-1-14 ਐਸਾਈਜ਼ ਐਕਟ ਤਹਿਤ ਥਾਣਾ ਤਲਵੰਡੀ ਚੌਧਰੀਆਂ ਦਰਜ਼ ਕੀਤਾ ਗਿਆ ਹੈ।ਇਸ ਤੋਂ ਇਲਾਵਾ ਦੋਸ਼ਣ ਦੇ ਖਿਲਾਫ ਪਹਿਲਾਂ ਵੀ 61-1-14 ਤਤਿਤ ਮਾਮਲੇ ਦਰਜ ਹਨ। ਨਜਾਇਜ਼ ਸ਼ਰਾਬ ਵੇਚਣ ਅਤੇ ਹੋਰ ਵੀ ਦੇਸ਼ ਵਿਰੋਧੀ ਕੀਤੇ ਜਾ ਰਹੇ ਘਨੋਣੀਆਂ ਹਰਕਤਾਂ ਸਬੰਧੀ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ: Punjab: ਖੇਤਾਂ 'ਚ ਪਲਟੀ JCB ਮਸ਼ੀਨ! ਹੇਠਾਂ ਦੱਬਣ ਕਾਰਨ ਨੌਜਵਾਨ ਦੀ ਹੋਈ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
