‘ਦੂਰ ਬੈਠ ਕੇ ਪੜ੍ਹਾਉਣਾ ਸਾਡਾ ਫਰਜ਼, ਘਰ ਬੈਠ ਕੇ ਸਿੱਖਣਾ ਤੁਹਾਡਾ ਫਰਜ਼’

Wednesday, Apr 08, 2020 - 02:04 PM (IST)

‘ਦੂਰ ਬੈਠ ਕੇ ਪੜ੍ਹਾਉਣਾ ਸਾਡਾ ਫਰਜ਼, ਘਰ ਬੈਠ ਕੇ ਸਿੱਖਣਾ ਤੁਹਾਡਾ ਫਰਜ਼’

ਡਾ. ਸੁਰਿੰਦਰ ਕੁਮਾਰ ਜਿੰਦਲ
9876135823

ਪਿਆਰੇ ਵਿਦਿਆਰਥੀਓ, ਨਵਾਂ ਵਿਦਿਅਕ ਵਰ੍ਹਾ ਸ਼ੁਰੂ ਹੋ ਚੁੱਕਾ ਹੈ। ਪਿਛਲੇ ਵਿਦਿਅਕ ਵਰ੍ਹੇ ਦਾ ਅੰਤ ਬੜਾ ਹੀ ਨਿਰਾਸ਼ਾਜਨਕ ਜਿਹਾ ਰਿਹਾ। ਕੋਰੋਨਾ ਨੇ ਪੂਰੇ ਸੰਸਾਰ ਵਿਚ ਖਲਬਲੀ ਮਚਾ ਦਿੱਤੀ। ਸਕੂਲ ਬੰਦ ਕਰਨੇ ਪਏ। ਬੋਰਡ ਦੀਆਂ ਕੁਝ ਪ੍ਰੀਖਿਆਵਾਂ ਵੀ ਅੱਧ ਵਿਚਾਲੇ ਹੀ ਲਮਕ ਗਈਆਂ। ਇਹ ਤਾਂ ਸ਼ੁਕਰ ਸੀ ਕਿ ਗ਼ੈਰ-ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਸਕੂਲ ਬੰਦ ਹੋਣ ਤੋਂ ਪਹਿਲਾਂ ਮੁਕੰਮਲ ਕਰ ਲਈਆਂ ਗਈਆਂ ਸਨ। ਤੁਹਾਡੇ ਵਿਚੋਂ ਬਹੁਤਿਆਂ ਦੇ ਗ਼ੈਰ-ਬੋਰਡ ਜਮਾਤਾਂ ਦੇ ਨਤੀਜੇ ਆਨ ਲਾਈਨ ਹੀ ਘੋਸ਼ਿਤ ਹੋਏ ਹੋਣਗੇ, ਜੋ ਤੁਹਾਡੀ ਸਭ ਦੀ ਜ਼ਿੰਦਗੀ ਦਾ ਇਕ ਨਵਾਂ ਤਜ਼ਰਬਾ ਰਿਹਾ ਹੋਵੇਗਾ। 

ਕੋਰੋਨਾ ਤੋਂ ਬਚਣ ਦਾ ਇੱਕੋ-ਇਕ ਉਪਾਅ ਘਰਾਂ ਦੇ ਅੰਦਰ ਰਹਿਣਾ ਹੀ ਹੈ। ਸੋ, ਆਪਣੇ ਘਰਾਂ ਤੋਂ ਹੀ ਅਗਲੀਆਂ ਜਮਾਤਾਂ ਦੇ ਦਾਖਲਾ ਫਾਰਮ ਭਰੋ। ਬਹੁਤੇ ਸਕੂਲਾਂ ਨੇ ਇਹ ਸਹੂਲਤ ਦੇ ਦਿੱਤੀ ਹੈ। ਬਹੁਤੀਆਂ ਕਿਤਾਬਾਂ ਵੀ ਹਾਲ ਦੀ ਘੜੀ ਤੁਹਾਨੂੰ ਆਨਲਾਈਨ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਦ ਤੱਕ ਆਮ ਕਿਤਾਬਾਂ ਤੁਹਾਡੇ ਤੱਕ ਨਹੀਂ ਪੁੱਜਦੀਆਂ, ਤੁਸੀਂ ਆਪਣੇ ਸਮਾਰਟ ਫੋਨ/ਕੰਪਿਊਟਰ ਰਾਹੀਂ ਇਹ ਕਿਤਾਬਾਂ ਨੂੰ ਡਾਊਨਲੋਡ ਕਰਕੇ ਪੜ੍ਹਣਾ ਸ਼ੁਰੂ ਕਰੋ ਤਾਂ ਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ। 

ਪੜ੍ਹੋ ਇਹ ਵੀ ਖਬਰ -  ਕੋਰੋਨਾ ਦਾ ਕਹਿਰ ਜਾਰੀ : ਫਰੀਦਕੋਟ ’ਚ ਸਾਹਮਣੇ ਆਇਆ ਇਕ ਹੋਰ ਪਾਜ਼ੇਟਿਵ ਕੇਸ

ਪੜ੍ਹੋ ਇਹ ਵੀ ਖਬਰ - ‘ਕੋਰੋਨਾ ਵਾਇਰਸ ਨਾਲ ਮਰਨ ਵਾਲੇ ਸ਼ਖਸ ਦਾ ਸਸਕਾਰ ਕਰਨ ’ਚ ਕੋਈ ਖ਼ਤਰਾ ਨਹੀਂ’

ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁੰਕਮਲ ਕਹਾਣੀ

ਬਹੁਤੇ ਅਧਿਆਪਕਾਂ ਨੇ ਤੁਹਾਨੂੰ ਆਨ ਲਾਈਨ ਪੜ੍ਹਾਈ ਵੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੋਵੇਗੀ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਾਬੰਦੀਆਂ ਕਾਰਨ ਅਧਿਆਪਕ ਤੁਹਾਡੇ ਕੋਲ ਅਸਲ ਵਿਚ ਹਾਜ਼ਰ ਨਹੀਂ ਹੋ ਸਕਦੇ। ਉਨ੍ਹਾਂ ਦੁਆਰਾ ਭੇਜੀਆਂ ਜਾਂਦੀਆਂ ਅਸਾਈਨਮੈਂਟਸ/ਟੈਸਟਾਂ ਆਦਿ ਨੂੰ ਤੁਸੀਂ ਪੂਰੀ ਇਮਾਨਦਾਰੀ ਨਾਲ ਪੂਰਾ ਕਰਨਾ ਹੈ ਅਤੇ ਚੈੱਕ ਹੋਣ ਲਈ ਅਧਿਆਪਕਾਂ ਕੋਲ ਭੇਜਣਾ ਹੈ। 

ਯਾਦ ਰੱਖਣਾ ਕਿ ਤੁਸੀਂ ਆਪ ਹੀ ਵਿਦਿਆਰਥੀ, ਆਪ ਹੀ ਨਿਗਰਾਨ ਅਤੇ ਆਪ ਹੀ ਆਪਣੇ ਸੁਪਰਡੰਟ ਹੋ। ਆਪਣੀ ਇਮਾਨਦਾਰੀ ਨਾਲ ਕੀਤੇ ਇਹ ਟੈਸਟ ਜਿੱਥੇ ਤੁਹਾਡੀ ਤਿਆਰੀ ਦਾ ਸਹੀ ਚਿੱਤਰਨ ਕਰਨਗੇ, ਉਥੇ ਤੁਹਾਡੇ ਅੰਦਰ ਸਵੈ-ਨਿਰਭਰਤਾ, ਆਤਮ-ਵਿਸ਼ਵਾਸ ਅਤੇ ਇਕ ਆਦਰਸ਼ ਕਿਰਦਾਰ ਵੀ ਸਿਰਜਣਗੇ। ਆਖਰੀ ਗੱਲ – ਸਿੱਖਿਆ ਵਿਭਾਗ, ਪੰਜਾਬ ਨੇ ਹਰ ਰੋਜ਼ ਪੰਜਾਬੀ ਅਤੇ ਅੰਗਰੇਜ਼ੀ ਦਾ 1-1 ਸ਼ਬਦ ਭੇਜਣਾ ਮੁੜ ਸ਼ੁਰੂ ਕੀਤਾ ਹੈ। ਇਸ ਵਿਚ ਵੀ ਸ਼ਮੂਲੀਅਤ ਭਰਵੀਂ ਹੋਵੇ।

PunjabKesari


author

rajwinder kaur

Content Editor

Related News