ਇਸ ਵਾਰ 10 ਹਜ਼ਾਰ ਨਵੇਂ ਵੋਟਰ ਪਹਿਲੀ ਵਾਰ ਪਾਉਣਗੇ ਵੋਟ
Tuesday, Apr 16, 2019 - 02:05 PM (IST)

ਚੰਡੀਗੜ੍ਹ (ਸਾਜਨ) : ਸ਼ਹਿਰ ਦੀ ਇਕਮਾਤਰ ਲੋਕ ਸਭਾ ਸੀਟ 'ਤੇ 19 ਮਈ ਨੂੰ ਵੋਟਾਂ ਪੈਣਗੀਆਂ। ਚੰਡੀਗੜ੍ਹ ਲੋਕ ਸਭਾ ਸੀਟ 'ਤੇ 19 ਮਈ ਨੂੰ ਮਤਦਾਨ ਹੋਵੇਗਾ ਅਤੇ 23 ਮਈ ਨੂੰ ਨਤੀਜੇ ਆਉਣਗੇ। ਚੋਣ ਕਮਿਸ਼ਨ ਮੁਤਾਬਕ ਇਸ ਵਾਰ ਵੋਟਰ ਲਿਸਟ 'ਚ 10 ਹਜ਼ਾਰ ਨਾਂ ਅਜਿਹੇ ਹੋਣਗੇ, ਜੋ ਪਹਿਲੀ ਵਾਰ ਮਤਦਾਨ ਕਰਨਗੇ। ਆਂਕੜਿਆਂ 'ਤੇ ਨਜ਼ਰ ਮਾਰੀਏ ਤਾਂ ਚੋਣ ਕਮਿਸ਼ਨ ਨੇ 1 ਜਨਵਰੀ, 2019 ਤੱਕ ਸ਼ਹਿਰ 'ਚ ਕੁੱਲ 6,19,691 ਵੋਟਰਾਂ ਦੀ ਇਨਰੋਲਮੈਂਟ ਕੀਤੀ ਹੈ, ਜਿਸ 'ਚ 18 ਤੋਂ 40 ਸਾਲ ਦੀ ਉਮਰ ਦੇ ਕਰੀਬ 3 ਲੱਖ ਵੋਟਰ ਹਨ। 1 ਜਨਵਰੀ, 2019 ਤੱਕ ਦੇ ਆਂਕੜਿਆਂ 'ਚ 3,27,948 ਪੁਰਸ਼, 2,91,282 ਮਹਿਲਾਵਾਂ ਅਤੇ 52 ਵੋਟ ਥਰਡ ਜੈਂਡਰ ਦੇ ਹਨ। ਇਸ ਦੇ ਨਾਲ ਹੀ 15 ਐੱਨ. ਆਰ. ਆਈ. ਅਤੇ 355 ਸਰਵਿਸ ਵੋਟਰ ਵੀ ਸ਼ਾਮਲ ਹਨ।