ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹੇਗੀ ਨਵੀਂ ਸਬਜ਼ੀ ਅਤੇ ਫਰੂਟ ਮੰਡੀ

Thursday, Aug 20, 2020 - 07:42 AM (IST)

ਜਲੰਧਰ, (ਸ਼ੈਲੀ)–ਮਕਸੂਦਾਂ ਸਥਿਤ ਮਹਾਨਗਰ ਦੀ ਪ੍ਰਮੁੱਖ ਨਵੀਂ ਸਬਜ਼ੀ ਮੰਡੀ ਅਤੇ ਫਰੂਟ ਮੰਡੀ 22 ਅਤੇ 23 ਅਗਸਤ ਨੂੰ ਬੰਦ ਰਹੇਗੀ। ਫਰੂਟ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਰਛਪਾਲ ਬੱਬੂ, ਪ੍ਰਧਾਨ ਇੰਦਰਜੀਤ ਨਾਗਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਣ ਮੰਡੀ ਵਿਚ ਕਈ ਕਾਰੋਬਾਰੀ ਬੀਮਾਰ ਚੱਲ ਰਹੇ ਹਨ ਅਤੇ ਸੂਬਾ ਸਰਕਾਰ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਮਾਰਕੀਟ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ, ਜਿਸ ਤਹਿਤ ਸ਼ਨੀਵਾਰ ਅਤੇ ਐਤਵਾਰ ਨੂੰ ਮਕਸੂਦਾਂ ਮੰਡੀ ਨੂੰ ਆਗਾਮੀ ਆਦੇਸ਼ਾਂ ਤੱਕ ਬੰਦ ਰੱਖਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।

ਆੜ੍ਹਤੀ ਸਮੂਹ ਵਲੋਂ ਮੰਡੀ ਵਿਕਾਸ ਲਈ ਬਣੀ 7 ਮੈਂਬਰੀ ਕਮੇਟੀ ਦੇ ਸੁਭਾਸ਼ ਢੱਲ (ਜੀ. ਐੱਮ.), ਪ੍ਰਵੇਸ਼ ਕੁਮਾਰ, ਗੁਰਮਿੰਦਰ ਸਿੰਘ ਕੁੱਕੂ, ਰਮਨ ਕੁਮਾਰ, ਮਨਜੀਤ ਕੁਮਾਰ, ਡਿੰਪੀ ਸਚਦੇਵਾ, ਸੁਭਾਸ਼ ਢੱਲ (ਵੀ. ਟੀ.) ਨੇ ਕਿਹਾ ਕਿ ਸਾਰੇ ਆੜ੍ਹਤੀਆਂ ਦੀ ਸਹਿਮਤੀ ਨਾਲ ਮੰਡੀ ਕਾਰੋਬਾਰੀਆਂ ਦੀ ਸੁਰੱਖਿਆ ਲਈ ਸਬਜ਼ੀ ਮੰਡੀ ਮਕਸੂਦਾਂ ਬੰਦ ਰਹੇਗੀ।


Lalita Mam

Content Editor

Related News