ਟਾਂਡਾ ''ਚ ਗੋਲ਼ੀਆਂ ਮਾਰ ਕਤਲ ਕੀਤੇ ਬਲਵਿੰਦਰ ਦੇ ਮਾਮਲੇ ''ਚ ਨਵਾਂ ਮੋੜ! ਇੰਸਟਾਗ੍ਰਾਮ ''ਤੇ ਇਨ੍ਹਾਂ ਨੇ ਲਈ ਜ਼ਿੰਮੇਵਾਰੀ
Saturday, Jan 17, 2026 - 01:34 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਪਰਮਜੀਤ ਮੋਮੀ, ਕੁਲਦੀਸ਼)-ਟਾਂਡਾ ਵਿਚ ਗੋਲ਼ੀਆਂ ਮਾਰ ਕਤਲ ਕੀਤੇ ਦੁਕਾਨਦਾਰ ਬਲਵਿੰਦਰ ਸਿੰਘ ਦੇ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਇੰਸਟਾਗ੍ਰਾਮ ’ਤੇ ਕੁਝ ਵਿਅਕਤੀਆਂ ਨੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਹੈ। ਇਸ ਕਤਲ ਦੀ ਜ਼ਿੰਮੇਵਾਰੀ ਅਮਰੀਕਾ ਵਿਚ ਜੇਲ੍ਹ ਵਿਚ ਬੈਠੇ ਗੁਰਦੇਵ ਜੱਸਲ ਅਤੇ ਉਸ ਦੇ ਭਰਾ ਗੁਰਲੇਲ ਰੁਦਿਆਨਾ ਨੇ ਚੁੱਕੀ ਹੈ। ਇੰਸਟਾਗ੍ਰਾਮ 'ਤੇ ਪਾਈ ਗਈ ਪੋਸਟ ਵਿਚ ਕਿਹਾ ਗਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੋ ਪਿੰਡ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਦਾ ਕਤਲ ਹੋਇਆ ਹੈ, ਇਸ ਦੀ ਜ਼ਿੰਮੇਵਾਰੀ ਮੈਂ ਜੱਸਲ ਚੰਬਲ ਅਤੇ ਮੇਰਾ ਨਿੱਕਾ ਭਰਾ ਗੁਰਲੇਲ ਰੁਧਿਆਣਾ ਲਹਿੰਦੇ ਹਾਂ। ਇਸ ਨੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਇਆ ਸੀ, ਨਾਲੇ ਪੁਲਸ ਨੂੰ ਬੰਦੇ ਫੜਾਉਂਦਾ ਸੀ, ਜਿਹੜਾ ਸਾਡੇ ਐਂਟੀਆਂ ਨਾਲ ਵਰਤੂਗਾ, ਉਨ੍ਹਾਂ ਦਾ ਸੇਮ ਰਿਜ਼ਲਟ ਇਹੀ ਹੋਵੇਗਾ...ਵੇਟ ਐਂਡ ਵਾਚ। ਉਥੇ ਹੀ ਪੁਲਸ ਨੇ ਇਸ ਨੂੰ ਧਿਆਨ ਭਟਕਾਊ ਦੱਸਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ! ਸਰੀਰ 'ਤੇ ਮਿਲੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ, ਕਤਲ ਦਾ ਖ਼ਦਸ਼ਾ

ਦੁਕਾਨਦਾਰ 'ਆਪ' ਆਗੂ ਬਲਵਿੰਦਰ ਸਿੰਘ ਸਤਿ ਕਰਤਾਰ ਦੇ ਕਾਤਲਾਂ ਤੱਕ ਪਹੁੰਚਣ ਅਤੇ ਇਸ ਵਾਰਦਾਤ ਪਿੱਛੇ ਸਾਜ਼ਿਸ਼ ਦਾ ਪਤਾ ਲਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਉੱਦਮ ਕੀਤੇ ਜਾ ਰਹੇ ਹਨ। ਵਾਰਦਾਤ ਨੂੰ ਅੰਜਾਮ ਦੇ ਕੇ ਸ੍ਰੀ ਹਰਗੋਬਿੰਦਪੁਰ ਰੋਡ ਵੱਲ ਫਰਾਰ ਹੋਏ ਮੋਟਰਸਾਈਕਲ ਸਵਾਰ 3 ਸ਼ੂਟਰਾਂ ਦੀ ਪੈੜ ਵੀ ਪੁਲਸ ਨੇ ਨੱਪੀ ਹੋਈ ਹੈ। ਹਾਲਾਂਕਿ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਪੁਲਸ ਨੇ ਅਜੇ ਤੱਕ ਕੋਈ ਵੱਡਾ ਖ਼ੁਲਾਸਾ ਨਹੀਂ ਨਹੀਂ ਕੀਤਾ।

ਲਿਹਾਜ਼ਾ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇੰਸਟਾਗ੍ਰਾਮ ਦੇ ਇਕ ਅਕਾਊਂਟ ’ਤੇ ਆਪਣੇ ਆਪ ਨੂੰ ਗੈਂਗਸਟਰ ਕਹਿਲਾਉਣ ਵਾਲੇ 2 ਵਿਅਕਤੀਆਂ ਨੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਬਾਰੇ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਉਨ੍ਹਾਂ ਦੇ ਨੋਟਿਸ ਵਿਚ ਇਹ ਪੋਸਟ ਆਈ ਹੈ। ਇਹ ਜਾਂਚ ਦੌਰਾਨ ਧਿਆਨ ਭਟਕਾਉਣ ਲਈ ਵੀ ਹੋ ਸਕਦੀ ਹੈ, ਫਿਰ ਵੀ ਪੁਲਸ ਇਸ ਦੀ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ 3 ਸ਼ੂਟਰਾਂ ਨੂੰ ਵੇਖਿਆ ਗਿਆ ਸੀ ਅਤੇ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਪੁਲਸ ਲਗਾਤਾਰ ਉੱਦਮ ਕਰ ਰਹੀ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਅੱਧੀ ਰਾਤ ਵੱਡੀ ਵਾਰਦਾਤ! ਬਦਮਾਸ਼ਾਂ ਨੇ ਘਰ 'ਤੇ ਪੈਟਰੋਲ ਬੰਬ ਨਾਲ ਕੀਤਾ ਹਮਲਾ
ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਟਾਂਡਾ ਪੁਲਸ ਅਤੇ ਸੀ. ਆਈ. ਏ. ਦੀਆਂ ਵੱਖ-ਵੱਖ ਟੀਮਾਂ ਵੱਲੋਂ ਵੱਖ-ਵੱਖ ਥਿਊਰੀਆਂ ’ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਫਿਰੌਤੀ ਬਾਰੇ ਕੋਈ ਗੱਲ ਫਿਲਹਾਲ ਸਾਹਮਣੇ ਨਹੀਂ ਆਈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਆਪਣੇ ਰਿਸ਼ਤੇਦਾਰ ਰਹੇ ਰਿਸ਼ਤੇਦਾਰ ਨਾਲ ਵਿਵਾਦ ਦੇ ਐਂਗਲ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਸ ਨੇ ਵਾਰਦਾਤ ਦੌਰਾਨ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਲਖਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਉਸ ਨੂੰ ਅਤੇ ਬਲਵਿੰਦਰ ਸਿੰਘ ਨੂੰ ਗੋਲ਼ੀਆਂ ਮਾਰਨ ਵਾਲੇ ਅਣਪਛਾਤੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਬਲਵਿੰਦਰ ਸਿੰਘ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਉਸ ਦੇ ਪੁੱਤਰ ਹਰਜੋਤ ਸਿੰਘ ਦੇ ਕੈਨੇਡਾ ਤੋਂ ਵਾਪਸ ਪਰਤਣ ’ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! 20 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
