ਇੱਟਾਂ ਮਾਰ-ਮਾਰ ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਦੇ ਕਤਲ ਮਾਮਲੇ ’ਚ ਨਵਾਂ ਮੋੜ

Saturday, Jul 06, 2024 - 06:30 PM (IST)

ਇੱਟਾਂ ਮਾਰ-ਮਾਰ ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਦੇ ਕਤਲ ਮਾਮਲੇ ’ਚ ਨਵਾਂ ਮੋੜ

ਗੁਰਦਾਸਪੁਰ(ਵਿਨੋਦ)-ਬੀਤੇ ਦਿਨੀਂ ਕਾਹਨੂੰਵਾਨ ਵਿਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਕ ਨੌਜਵਾਨ ਦੇ ਇੱਟਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਉਸ ਦੇ ਪਿਤਾ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ। ਜਿਸ ਸਬੰਧੀ ਕਾਹਨੂੰਵਾਨ ਪੁਲਸ ਨੇ ਇਕ ਔਰਤ ਸਮੇਤ ਤਿੰਨ ਲੋਕਾਂ ਖ਼ਿਲਾਫ਼ ਕਤਲ ਦੀ ਧਾਰਾ 103 ,3(5) ਬੀ.ਐੱਨ.ਐੱਸ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਅੱਜ ਪੁਲਸ ਨੇ ਕਤਲ ਦੇ ਮਾਮਲੇ ’ਚ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਮੁੰਡੇ ਅਜੇ ਫ਼ਰਾਰ ਹਨ।

ਇਹ ਵੀ ਪੜ੍ਹੋ- ਮਾਮੂਲੀ ਗੱਲ ਨੇ ਧਾਰਿਆ ਖੂਨੀ ਰੂਪ, ਨੌਜਵਾਨ ਨੂੰ ਇੱਟਾਂ ਮਾਰ-ਮਾਰ ਉਤਾਰਿਆ ਮੌਤ ਦੇ ਘਾਟ

ਇਸ ਸਬੰਧੀ ਸਬ ਇੰਸਪੈਕਟਰ ਸਾਹਿਲ ਪਠਾਨੀਆ ਨੇ ਕਿਹਾ ਕਿ ਸਾਜਨ ਮਸੀਹ ਪੁੱਤਰ ਬਲਵਿੰਦਰ ਮਸੀਹ ਵਾਸੀ ਧੱਕਾ ਕਲੋਨੀ ਕਾਹਨੂੰਵਾਨ ਨੇ ਬਿਆਨ ਦਿੱਤਾ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਘਰ ’ਚ ਮੌਜੂਦ ਸੀ ਕਿ ਦੋਸ਼ੀ ਰਾਹੁਲ ਮਸੀਹ ਉਰਫ ਭੋਲਾ ਉਸ ਦੇ ਘਰ ਆਇਆ ਅਤੇ ਉਸ ਪਾਸੋਂ ਆਪਣੇ ਪੈਸਿਆਂ ਦੀ ਮੰਗ ਕਰਨ ਲੱਗਾ ਪਰ ਜਦੋਂ ਉਸ ਨੇ ਕਿਹਾ ਕਿ ਮੇਰੇ ਕੋਲ ਅਜੇ ਪੈਸੇ ਨਹੀਂ ਹਨ ਤਾਂ ਬਾਅਦ ਵਿਚ ਦੇਵੇਗਾ ਤਾਂ ਰਾਹੁਲ ਮਸੀਹ ਨੇ ਉਸ ਨਾਲ ਹੱਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਾਹੁਲ ਨੇ ਇੱਟਾਂ ਚੁੱਕ ਕੇ ਉਸ ਦੇ ਪਿਤਾ ਬਲਵਿੰਦਰ ਮਸੀਹ ਦੇ ਸਿਰ ਵਿਚ ਮਾਰਿਆ, ਜਿਸ ਨਾਲ ਉਹ ਜ਼ਮੀਨ ਤੇ ਡਿੱਗ ਗਿਆ ਅਤੇ ਦੋਸ਼ੀ ਰਾਹੁਲ ਮਸੀਹ ਨੇ ਰੋੜਾ ਚੁੱਕ ਕੇ ਉਸ ਦੇ ਭਰਾ ਰਾਜਨ ਮਸੀਹ ਦੇ ਸਿਰ ਵਿਚ ਮਾਰਿਆ ਜੋ ਉਸ ਦੇ ਸਿਰ ਦੇ ਪਿਛਲੇ ਪਾਸੇ ਵੱਜਾ, ਜਿਸ ਨਾਲ ਉਹ ਗਲੀ ਵਿਚ ਡਿੱਗ ਗਿਆ ਅਤੇ ਦੋਸ਼ੀ ਧਮਕੀਆਂ ਦਿੰਦਾ ਮੌਕੇ ਤੋਂ ਭੱਜ ਗਿਆ। 

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਲਾਜ ਦੌਰਾਨ ਰਾਜਨ ਮਸੀਹ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਿਤਾ ਬਲਵਿੰਦਰ ਮਸੀਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਉਨਾਂ ਦੱਸਿਆ ਕਿ ਝਗੜੇ ਦੀ ਵਜ੍ਹਾ ਇਹ ਸੀ ਕਿ ਮੁਦਈ ਸਾਜਨ ਮਸੀਹ ਨੇ ਰਾਹੁਲ ਮਸੀਹ ਉਰਫ ਭੋਲਾ ਦੇ 100 ਰੁਪਏ ਦੇਣੇ ਸਨ। ਉਨਾਂ ਦੱਸਿਆ ਕਿ ਇਸ ਮਾਮਲੇ ’ਚ ਰਾਹੁਲ ਮਸੀਹ ਉਰਫ ਭੋਲਾ, ਰੋਹਿਤ ਮਸੀਹ ਉਰਫ ਮੋਟਾ ਦੀ ਮਾਂ ਰਾਜ ਪਤਨੀ ਰਵੀ ਮਸੀਹ ਵਾਸੀਆਨ ਧੱਕਾ ਕਲੋਨੀ ਕਾਹਨੂੰਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ਣ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਮੁੰਡੇ ਅਜੇ ਫਰਾਰ ਹਨ।

ਇਹ ਵੀ ਪੜ੍ਹੋ-  GNDU 'ਚ ਸਨਸਨੀ ਖੇਜ ਮਾਮਲਾ, ਸੁਰੱਖਿਆ ਅਮਲੇ ’ਚ ਤਾਇਨਾਤ ਔਰਤਾਂ ਨੇ ਅਧਿਕਾਰੀਆਂ 'ਤੇ ਲਾਏ ਵੱਡੇ ਇਲਜ਼ਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News