ਨਵਾਂਸ਼ਹਿਰ: ਮੀਂਹ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Wednesday, Jun 14, 2017 - 01:55 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਨਵਾਂਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮੰਗਲਵਾਰ ਸ਼ਾਮੀਂ ਹੋਏ ਮੀਂਹ ਨਾਲ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ। ਸ਼ਾਮੀਂ ਕਰੀਬ 5 ਵਜੇ ਅਚਾਨਕ ਆਸਮਾਨ 'ਤੇ ਬੱਦਲ ਛਾ ਗਏ। ਉਪਰੰਤ ਤੇਜ਼ ਮੀਂਹ ਪੈਣ ਲੱਗਾ, ਜਿਸ ਨਾਲ ਤਾਪਮਾਨ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਦਫਤਰੀ ਸਮਾਂ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਏ ਮੀਂਹ ਕਾਰਨ ਨੌਕਰੀਪੇਸ਼ਾ ਕਰਮਚਾਰੀਆਂ ਅਤੇ ਦਿਹਾੜੀ 'ਤੇ ਨਿਕਲੇ ਮਜ਼ਦੂਰਾਂ ਆਦਿ ਨੂੰ ਵਾਪਸ ਆਪਣੇ ਘਰਾਂ ਨੂੰ ਜਾਣ ਵਿਚ ਪ੍ਰੇਸ਼ਾਨੀ ਹੋਈ। ਤੇਜ਼ ਮੀਂਹ ਵਿਚ ਭਿੱਜਣ ਤੋਂ ਬਚਣ ਲਈ ਲੋਕ ਬੰਦ ਦੁਕਾਨਾਂ ਅਤੇ ਦਫਤਰਾਂ ਦੇ ਹੇਠਾਂ ਆਸਰਾ ਲੈਂਦੇ ਦੇਖੇ ਗਏ। ਬਾਵਜੂਦ ਇਸ ਦੇ ਲੋਕਾਂ ਨੇ ਮੀਂਹ ਨਾਲ ਭਾਰੀ ਰਾਹਤ ਮਹਿਸੂਸ ਕੀਤੀ। ਵਰਣਨਯੋਗ ਹੈ ਕਿ ਗਰਮੀ ਦੇ ਵਧਦੇ ਪ੍ਰਕੋਪ ਕਾਰਨ ਪਾਰਾ ਇਕ ਵਾਰ ਫਿਰ ਤੋਂ 42 ਡਿਗਰੀ ਨੂੰ ਪਾਰ ਕਰ ਗਿਆ ਸੀ। ਪਰ ਮੰਗਲਵਾਰ ਨੂੰ ਪਏ ਮੀਂਹ ਕਾਰਨ ਘੱਟੋ ਤੋਂ ਘੱਟ ਪਾਰਾ 23 ਡਿਗਰੀ ਅਤੇ ਵੱਧ ਤੋਂ ਵੱਧ 38 ਡਿਗਰੀ ਨੋਟ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਮੀਂਹ ਦੇ ਕੋਈ ਆਸਾਰ ਨਹੀਂ ਹਨ ਅਤੇ ਪਾਰਾ 40 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।
