ਕੋਰੋਨਾ ਵਾਇਰਸ ਕਾਰਨ ਸੈਂਟਰਲ ਜੇਲ੍ਹ ''ਚ ਨਵੇਂ ਕੈਦੀਆਂ ਦੀ ਐਂਟਰੀ ਬੰਦ
Tuesday, Apr 28, 2020 - 09:25 PM (IST)
ਲੁਧਿਆਣਾ, (ਸਿਆਲ)— ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਰਾਜ ਦੀਆਂ ਜੇਲ੍ਹਾਂ ਤੋਂ ਭੀੜ ਘੱਟ ਕਰਨ ਦਾ ਫੈਸਲਾ ਲੈ ਕੇ ਕੈਦੀਆਂ, ਹਵਾਲਾਤੀਆਂ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਰਿਹਾਈ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਤਾਜਪੁਰ ਰੋਡ, ਸੈਂਟਰਲ ਜੇਲ੍ਹ ਤੋਂ 214 ਕੈਦੀ ਤੇ 350 ਦੇ ਲਗਭਗ ਹਵਾਲਾਤੀਆਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਲਾਕਡਾਊਨ ਦੀ ਸੀਮਾ 'ਚ ਵੱਖ-ਵੱਖ ਅਪਰਾਧਾਂ ਦੇ ਅਧੀਨ ਨਿਯਮਤ ਕੁਝ ਨਵੇਂ ਕੈਦੀ ਅਦਾਲਤਾਂ ਵਲੋਂ ਜੇਲ੍ਹ 'ਚ ਭੇਜੇ ਜਾ ਰਹੇ ਹਨ।
ਇਨ੍ਹਾਂ ਨਵੇਂ ਕੈਦੀਆਂ ਨੂੰ ਸਿੱਧੇ ਤੌਰ 'ਤੇ ਸੈਂਟਰਲ ਜੇਲ੍ਹ ਲੈਣ ਤੋਂ ਜੇਲ੍ਹ ਦੇ ਅੰਦਰ ਮਹਾਂਮਾਰੀ ਫੈਲਣ ਦਾ ਸ਼ੱਕ ਦੇ ਮੱਦੇਨਜ਼ਰ ਬ੍ਰੋਸਟਲ ਜੇਲ੍ਹ ਦੀਆਂ ਚਾਰ ਬੈਰਕਾਂ ਨੂੰ ਪੰਜਾਬ ਸਰਕਾਰ ਨੇ ਕੁਆਰੰਟਾਈਨ ਕਰ ਦਿੱਤਾ ਹੈ ਤਾਂ ਕਿ ਨਵੇਂ ਬੰਦੀ ਸਿੱਧੇ ਤੌਰ 'ਤੇ ਸੈਂਟਰਲ ਜੇਲ੍ਹ ਦਾਖਲ ਨਾ ਕੀਤੇ ਜਾਣ। ਬ੍ਰੋਸਟਲ ਜੇਲ੍ਹ 'ਚ ਕੁਆਰੰਟਾਈਨ ਲਈ ਪਰਿਵਰਤ 4 ਬੈਰਕਾਂ ਲਈ ਜੇਲ੍ਹ ਮੈਡੀਕਲ ਅਧਿਕਾਰੀ ਦੀ ਦੇਖ-ਰੇਖ 'ਚ ਰੱਖਿਆ ਜਾਂਦਾ ਹੈ। 14 ਦਿਨ ਦੀ ਕੁਆਰੰਟਾਈਨ ਤੋਂ ਬਾਅਦ ਜੇਕਰ ਨਵੇਂ ਬੰਦੀ 'ਚ ਬੀਮਾਰੀ ਦੇ ਕੋਈ ਲੱਛਣ ਪੈਦਾ ਨਾ ਹੋਣ ਤਦ ਉਸ ਨੂੰ ਡਾਕਟਰ ਦੀ ਸਲਾਹ 'ਤੇ ਕੇਂਦਰੀ ਜੇਲ੍ਹ 'ਚ ਦਾਖਲ ਕੀਤਾ ਜਾਂਦਾ ਹੈ। ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਕੁਝ ਕੈਦੀ ਸੋਸ਼ਲ ਡਿਸਟੈਂਸਿੰਗ ਦੀ ਹਦਾਇਤ ਦੀ ਪਾਲਣਾ ਨਹੀਂ ਕਰਦੇ ਹਨ ਤੇ ਕੁਝ ਹੋਰ ਮਾਸਕ ਉਪਲੱਬਧ ਹੋਣ ਦੇ ਬਾਵਜੂਦ ਮਾਸਕ ਦਾ ਪ੍ਰਯੋਗ ਨਹੀਂ ਕਰਦੇ।