ਚੰਡੀਗੜ੍ਹ ''ਚ ਧਮਾਕਿਆਂ ਨੂੰ ਲੈ ਕੇ ਨਵੀਂ ਅਪਡੇਟ, ਨਹੀਂ ਹੋ ਸਕੀ ਮੁਲਜ਼ਮਾਂ ਦੀ ਪਛਾਣ
Wednesday, Nov 27, 2024 - 10:20 AM (IST)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-26 ’ਚ 2 ਧਮਾਕੇ ਕਰਕੇ ਬਾਈਕ ਸਵਾਰ ਸ਼ਹਿਰ ਦੇ ਵਿੱਚੋ-ਵਿੱਚ ਮੋਹਾਲੀ ਦੇ ਰਸਤੇ ਫ਼ਰਾਰ ਹੋ ਗਏ। ਹਮਲਾਵਰ ਨੌਜਵਾਨ ਮੋਹਾਲੀ ਤੋਂ ਆਏ ਅਤੇ ਵਾਰਦਾਤ ਤੋਂ ਬਾਅਦ ਮੋਹਾਲੀ ਹੀ ਚਲੇ ਗਏ, ਪਰ ਕਿਸੇ ਨੇ ਨਹੀਂ ਰੋਕਿਆ। ਇਸ ਨਾਲ ਚੰਡੀਗੜ੍ਹ ਪੁਲਸ ਦੀ ਚੌਕਸੀ ਅਤੇ ਪੈਟਰੋਲਿੰਗ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਚੰਡੀਗੜ੍ਹ ਪੁਲਸ ਅਧਿਕਾਰੀ ਦਾਅਵਾ ਕਰਦੇ ਹਨ ਕਿ ਪੀ. ਆਰ. ਸੀ. ਵਿੰਗ ਦੀਆਂ ਗੱਡੀਆਂ ਚੌਰਾਹਿਆਂ ਅਤੇ ਲਾਈਟ ਪੁਆਇੰਟਾਂ ’ਤੇ ਖੜ੍ਹੀਆਂ ਰਹਿੰਦੀਆਂ ਹਨ। ਪੁਲਸ ਸੂਚਨਾ ਮਿਲਣ ਤੋਂ ਬਾਅਦ ਵੀ ਨਾਕਾਬੰਦੀ ਕਰਕੇ ਧਮਾਕੇ ਕਰਨ ਵਾਲਿਆਂ ਨੂੰ ਫੜ੍ਹ ਨਹੀਂ ਸਕੀ। ਮੁਲਜ਼ਮ ਬਾਈਕ ’ਤੇ ਸੈਕਟਰ-26 ਪੁਲਸ ਥਾਣੇ ਦੇ ਸਾਹਮਣੇ ਤੋਂ ਆਏ ਅਤੇ ਉਸਦੇ ਪਿੱਛੇ ਤੋਂ ਵਾਪਸ ਚਲੇ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ : PM ਮੋਦੀ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ 'ਚ ਧਮਾਕੇ, ਮਚੀ ਹਫੜਾ-ਦਫੜੀ
ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਬਾਈਕ ਸਵਾਰ ਜਿਸ ਰਸਤੇ ਤੋਂ ਆਏ ਉਸੇ ਤੋਂ ਵਾਪਸ ਚਲੇ ਗਏ। ਬਾਈਕ ਸਵਾਰ ਨੌਜਵਾਨ ਮੋਹਾਲੀ ਕ੍ਰਿਕਟ ਸਟੇਡੀਅਮ ਨੇੜੇ ਲਾਈਟ ਪੁਆਇੰਟ ਤੋਂ ਹੁੰਦੇ ਹੋਏ ਸੈਕਟਰ 49/50/46/47 ਲਾਈਟ ਪੁਆਇੰਟ ਤੋਂ ਚੰਡੀਗੜ੍ਹ ਵਿਚ ਦਾਖ਼ਲ ਹੋਏ। ਇਸ ਤੋਂ ਬਾਅਦ ਸੈਕਟਰ-45/46 ਲਾਈਟ ਪੁਆਇੰਟ ਤੋਂ ਸੈਕਟਰ-33/32 ਛੋਟੇ ਚੌਂਕ ’ਤੇ ਪਹੁੰਚੇ। ਉਥੋਂ ਸੈਕਟਰ-20 ਗੁਰਦੁਆਰਾ ਸਾਹਿਬ ਤੋਂ ਹੁੰਦੇ ਹੋਏ ਸੈਕਟਰ-20/19 ਲਾਈਟ ਪੁਆਇੰਟ ਤੋਂ ਸੈਕਟਰ-19/27 ਲਾਈਟ ਪੁਆਇੰਟ ਤੋਂ ਹੁੰਦੇ ਹੋਏ ਸੈਕਟਰ-26/7 ਚੌਂਕ ਪਹੁੰਚੇ। ਉਥੋਂ ਪੁਲਸ ਥਾਣੇ ਦੇ ਅੱਗੇ ਤੋਂ ਕਲੱਬ ਦੇ ਬਾਹਰ ਧਮਾਕਾ ਕੀਤਾ। ਇਸ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਉਸੇ ਰਸਤੇ ਰਾਹੀਂ ਵਾਪਸ ਮੋਹਾਲੀ ਚਲੇ ਗਏ। ਕੈਮਰੇ ’ਚ ਬਾਈਕ ਦੇ ਪਿੱਛੇ ਬੈਠਾ ਨੌਜਵਾਨ ਬੈਗ ਫੜ੍ਹੀ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋਏ ਧਮਾਕਿਆਂ ਨਾਲ ਜੁੜੀ ਵੱਡੀ ਖ਼ਬਰ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ
ਹਨ੍ਹਰੇ ਕਾਰਨ ਸਾਫ਼ ਨਹੀਂ ਆਈ ਫੋਟੋ, ਪਾਇਆ ਹੋਇਆ ਸੀ ਹੈਲਮੇੱਟ
ਚੰਡੀਗੜ੍ਹ ਪੁਲਸ ਨੇ ਧਮਾਕਾ ਕਰਨ ਵਾਲੇ ਬਾਈਕ ਸਵਾਰ ਨੌਜਵਾਨਾਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਬਾਈਕ ਸਵਾਰ ਮੋਹਾਲੀ ਤੋਂ ਆਉਂਦੇ ਅਤੇ ਉਸੇ ਰਸਤੇ ਤੋਂ ਜਾਂਦੇ ਹੋਏ ਕੈਦ ਹੋ ਗਏ। ਹਨ੍ਹੇਰੇ ਕਾਰਨ ਫੋਟੋ ਸਾਫ ਦਿਖਾਈ ਨਹੀਂ ਦੇ ਰਹੀ। ਮੁਲਜ਼ਮਾਂ ਨੇ ਹੈਲਮੇੱਟ ਪਾਇਆ ਹੋਇਆ ਸੀ। ਕਈ ਥਾਵਾਂ ’ਤੇ ਉਹ ਸਾਈਕਲ ਟਰੈਕ ’ਤੇ ਵੀ ਬਾਈਕ ਦੌੜਾਉਂਦੇ ਹੋਏ ਕੈਦ ਹੋਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8