ਸ਼ਹਿਰ ’ਚ ਬੇਕਾਰ ਲੱਗੇ ਖੰਭੇ ਪੁੱਟਣ ਦੀ ਮੰਗ

Sunday, Jun 10, 2018 - 08:10 AM (IST)

 ਜੈਤੋ (ਜਿੰਦਲ) - ਟੈਲੀਫ਼ੋਨ ਵਿਭਾਗ ਵੱਲੋਂ ਟੈਲੀਫ਼ੋਨ ਦੀਆਂ ਤਾਰਾਂ ਅੰਡਰ ਗਰਾਊਂਡ ਕੀਤੀਆਂ ਗਈਆਂ ਨੂੰ ਕਾਫ਼ੀ ਸਾਲ ਹੋ ਗਏ ਹਨ। ਵਿਭਾਗ ਵੱਲੋਂ ਸ਼ਹਿਰ ’ਚ ਲਾਏ ਗਏ ਖੰਭੇ ਅਜੇ ਵੀ ਉਸੇ ਤਰ੍ਹਾਂ ਹੀ ਲੱਗੇ ਹੋਏ ਹਨ, ਜਦਕਿ ਹੁਣ ਇਨ੍ਹਾਂ ਖੰਭਿਆਂ ਦਾ ਲੋਕਾਂ ਨੂੰ ਜਾਂ ਵਿਭਾਗ ਨੂੰ ਕੋਈ ਫ਼ਾਇਦਾ ਨਹੀਂ ਹੈ। ਇਨ੍ਹਾਂ ਖੰਭਿਆਂ ਨਾਲ ਸਿਰਫ਼ ਥਾਂ ਹੀ ਰੁਕੀ ਹੋਈ ਹੈ ਜਾਂ ਇਹ ਖੰਭੇ ਦੁਰਘਟਨਾਵਾਂ ਦਾ ਹੀ ਕਾਰਨ ਬਣਦੇ ਹਨ।  ਇਸੇ ਤਰ੍ਹਾਂ ਬਿਜਲੀ ਵਿਭਾਗ ਵੱਲੋਂ ਵੀ ਸ਼ਹਿਰ ਅਤੇ ਗਲੀਆਂ ਵਿਚ ਲਾਏ ਗਏ ਕਾਫ਼ੀ ਖੰਭੇ ਬੇਕਾਰ ਹੀ ਲੱਗੇ ਹਨ ਅਤੇ ਕਈ ਖੰਭੇ ਵਿੰਗੇ-ਟੇਢੇ ਹੋਏ ਪਏ ਹਨ ਅਤੇ ਇਹ  ਖੰਭੇ ਹਾਦਸਿਆਂ ਦਾ  ਕਾਰਨ   ਬਣ ਸਕਦੇ ਹਨ। ਸ਼ਹਿਰ ਦੇ ਲੋਕਾਂ ਨੇ ਸਬੰਧਤ ਟੈਲੀਫ਼ੋਨ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਬੇਕਾਰ ਲੱਗੇ ਖੰਭਿਆਂ ਨੂੰ ਪੁੱਟਿਆ ਜਾਵੇ। ਇਹ ਖੰਭੇ ਸ਼ਹਿਰ ਦੀ ਖੂਬਸੂਰਤੀ ਵਿਗਾੜ ਰਹੇ ਹਨ।


Related News