ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਇਹ ਦੇਸ਼ ਘੁੰਮਣ ਆਉਣ ਵਾਲਿਆਂ ਨੂੰ ਖ਼ਰਚੇ-ਪਾਣੀ ਵਜੋਂ ਦੇਵੇਗਾ 13 ਤੋਂ 54 ਹਜ਼ਾਰ ਰੁਪਏ

02/28/2023 4:21:05 PM

ਜਲੰਧਰ (ਇੰਟ.) : ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਦੇ ਸੈਰ-ਸਪਾਟਾ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜਿਸ ਤੋਂ ਬਾਅਦ ਹੁਣ ਕਈ ਦੇਸ਼ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕਰ ਰਹੇ ਹਨ। ਤਾਈਵਾਨ ਦੀ ਸਰਕਾਰ ਨੇ ਦੇਸ਼ ਵਿਚ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਲਈ ਇਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦੇ ਤਹਿਤ ਤਾਈਵਾਨ ਘੁੰਮਣ ਆਉਣ ਵਾਲੇ ਲੋਕਾਂ ਨੂੰ ਲਗਭਗ 13 ਹਜ਼ਾਰ ਰੁਪਏ ਦਿੱਤੇ ਜਾਣਗੇ। ਦੱਸ ਦਈਏ ਕਿ ਤਾਈਵਾਨ ਦਾ ਸੈਰ-ਸਪਾਟਾ ਕਾਰੋਬਾਰ ਕੋਵਿਡ-19 ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਸਰਕਾਰ 90,000 ਟੂਰ ਗਰੁੱਪਸ ਨੂੰ 54,500 ਰੁਪਏ ਦਾ ਅਲਾਊਂਸ ਵੀ ਦੇਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ

ਇਕ ਰਿਪੋਰਟ ਮੁਤਾਬਕ ਨਵੇਂ ਟੂਰਿਜ਼ਮ ਪ੍ਰੋਗਰਾਮ ਦੇ ਤਹਿਤ ਤਾਈਵਾਨ ਸਰਕਾਰ 5 ਲੱਖ ਨਿੱਜੀ ਸੈਲਾਨੀਆਂ ਨੂੰ 13,600 ਰੁਪਏ ਹੈਂਡਆਊਟ ਦੇਵੇਗੀ। ਇਸ ਹੈਂਡਆਊਟਸ ਦੀ ਵਰਤੋਂ ਰਹਿਣ, ਟਰਾਂਸਪੋਰਟੇਸ਼ਨ ਅਤੇ ਦੂਸਰੇ ਟਰੈਵਲ ’ਤੇ ਖ਼ਰਚ ਕਰ ਸਕਣਗੇ। ਸੈਲਾਨੀਆਂ ਨੂੰ ਪੈਸੇ ਡਿਜੀਟਲ ਮੋਡ ਰਾਹੀਂ ਦਿੱਤੇ ਜਾਣਗੇ। ਉਹ ਅਲਾਊਂਸ ਦੀ ਵਰਤੋਂ ਆਵਾਜਾਈ, ਰਿਹਾਇਸ਼ ਅਤੇ ਯਾਤਰਾ ਨਾਲ ਸਬੰਧਤ ਹੋਰ ਖ਼ਰਚਿਆਂ ਨੂੰ ਕਵਰ ਕਰਨ ਲਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਲਾਭ ਲੈਣ ਲਈ ਸਿਰਫ਼ ਦੋ ਦਿਨ ਬਾਕੀ

ਰੁਜ਼ਗਾਰ ਵਧਾਉਣ ਦੀ ਕੋਸ਼ਿਸ਼

ਤਾਈਵਾਨ ਸਰਕਾਰ ਇਸ ਨਵੇਂ ਆਫਰ ਤੋਂ ਡੋਮੇਸਟਿਕ ਟੂਰਿਜ਼ਮ ਨੂੰ ਹੱਲਾਸ਼ੇਰੀ ਮਿਲਣ ਅਤੇ ਸੈਰ-ਸਪਾਟਾ ਉਦਯੋਗ ਫਿਰ ਤੋਂ ਮਜਬੂਤੀ ਮਿਲਣ ਦੀ ਉਮੀਦ ਕਰ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦਾ ਉਦੇਸ਼ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਅਤੇ ਸੈਰ-ਸਪਾਟਾ ਖੇਤਰ ਵਿਚ ਰੁਜ਼ਗਾਰ ਪੈਦਾ ਕਰਨਾ ਵੀ ਹੈ। ਤਾਈਵਾਨ ਦੇ ਨੇਤਾ ਚੇਨ ਚਿਏਨ-ਜੇਨ ਦਾ ਕਹਿਣਾ ਹੈ ਕਿ ਦੇਸ਼ ਤੇਜ਼ੀ ਨਾਲ ਸੈਲਾਨੀਆਂ ਦੇ ਅੰਕੜੇ ਵਧਾਉਣ ’ਤੇ ਫੋਕਸ ਕਰ ਰਿਹਾ ਹੈ। 2025 ਤੱਕ ਲਗਭਗ 10 ਮਿਲੀਅਨ ਸੈਲਾਨੀਆਂ ਦੇ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  'ਸਕੂਲ ਆਫ ਐਮੀਨੈਂਸ' 'ਚ 9ਵੀਂ ਤੇ 11ਵੀਂ ਕਲਾਸ 'ਚ ਦਾਖ਼ਲੇ ਲਈ ਪੋਰਟਲ ਲਾਂਚ, ਇਸ ਦਿਨ ਹੋਵੇਗੀ ਪ੍ਰੀਖਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News