ਸੈਕਟਰ-24 ਤੇ 25 ''ਚ ਬਣਨਗੇ ਦੋ ਨਵੇਂ ਕਮਿਊਨਿਟੀ ਸੈਂਟਰ

Monday, Oct 30, 2017 - 07:26 AM (IST)

ਸੈਕਟਰ-24 ਤੇ 25 ''ਚ ਬਣਨਗੇ ਦੋ ਨਵੇਂ ਕਮਿਊਨਿਟੀ ਸੈਂਟਰ

ਚੰਡੀਗੜ੍ਹ  (ਰਾਏ) - ਨਗਰ ਨਿਗਮ ਸੈਕਟਰ-24 ਤੇ 25 'ਚ ਦੋ ਨਵੇਂ ਕਮਿਊਨਿਟੀ ਸੈਂਟਰ ਬਣਾਏਗਾ। ਇਸ ਲਈ ਉਸਨੂੰ ਪ੍ਰਸ਼ਾਸਨ ਤੋਂ ਸ਼ਹਿਰ 'ਚ ਜਗ੍ਹਾ ਮਿਲ ਗਈ ਹੈ, ਉਥੇ ਹੀ ਨਿਗਮ ਨੂੰ ਸੈਕਟਰ-32, 34 ਤੇ 36 'ਚ ਇਸ ਲਈ ਥਾਂ ਨਹੀਂ ਮਿਲ ਸਕੀ ਹੈ।
ਮੇਅਰ ਆਸ਼ਾ ਜਾਇਸਵਾਲ ਨੇ ਸ਼ਹਿਰ ਦੇ ਸਾਰੇ ਸੈਕਟਰਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਮਿਊਨਿਟੀ ਸੈਂਟਰ ਸਬੰਧੀ ਇਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਲਈ ਇਕ ਕਮੇਟੀ ਵੀ ਬਣਾਈ ਗਈ ਸੀ ਤੇ ਭਾਜਪਾ ਕੌਂਸਲਰ ਅਰੁਣ ਸੂਦ ਨੂੰ ਇਸਦਾ ਚੇਅਰਮੈਨ ਬਣਾਇਆ ਗਿਆ ਸੀ। ਕਮੇਟੀ ਨੇ ਕਮਿਊਨਿਟੀ ਸੈਂਟਰ ਸਬੰਧੀ ਰਿਪੋਰਟ ਤਿਆਰ ਕਰ ਲਈ ਹੈ।
ਸੈਕਟਰ-25 'ਚ ਬਣੇਗਾ ਟ੍ਰਿਪਲ ਸਟੋਰੀ ਕਮਿਊਨਿਟੀ ਸੈਂਟਰ
ਨਿਗਮ ਸੈਕਟਰ-25 'ਚ ਟ੍ਰਿਪਲ ਸਟੋਰੀ ਕਮਿਊਨਿਟੀ ਸੈਂਟਰ ਬਣਾਉਣ ਜਾ ਰਿਹਾ ਹੈ। ਸ਼ਹਿਰ 'ਚ ਅਜਿਹਾ ਪਹਿਲਾ ਕਮਿਊਨਿਟੀ ਸੈਂਟਰ ਹੋਵੇਗਾ, ਜਿਸ 'ਚ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਵੇਂ ਲਾਇਬ੍ਰੇਰੀ, ਏ. ਸੀ. ਰੂਮ ਤੇ ਸਾਊਂਡ ਪਰੂਫ ਹਾਲ ਆਦਿ। ਨਿਗਮ ਨੇ ਪ੍ਰਸ਼ਾਸਨ ਤੋਂ ਕੁਲ 5 ਨਵੇਂ ਕਮਿਊਨਿਟੀ ਸੈਂਟਰਾਂ ਲਈ ਥਾਂ ਮੰਗੀ ਸੀ ਪਰ ਉਸਨੂੰ ਸਿਰਫ ਸੈਕਟਰ-24 ਤੇ 25 'ਚ ਹੀ ਥਾਂ ਮਿਲੀ ਹੈ। ਪ੍ਰਸ਼ਾਸਨ ਨੇ ਸੈਕਟਰ-34 ਤੇ 36 'ਚ ਕਮਿਊਨਿਟੀ ਸੈਂਟਰਾਂ ਲਈ ਥਾਂ ਨਾ ਦੇਣ ਪਿੱਛੇ ਇਹ ਤਰਕ ਦਿੱਤਾ ਹੈ ਕਿ ਇਨ੍ਹਾਂ ਦੋਵਾਂ ਸੈਕਟਰਾਂ 'ਚ ਆਬਾਦੀ ਕਾਫੀ ਘੱਟ ਹੈ, ਇਸ ਲਈ ਇਥੇ ਵੱਖਰੇ ਕਮਿਊਨਿਟੀ ਸੈਂਟਰ ਦੀ ਜ਼ਰੂਰਤ ਨਹੀਂ ਹੈ।
6 ਕਮਿਊਨਿਟੀ ਸੈਂਟਰਾਂ ਨੂੰ ਦੁਬਾਰਾ ਬਣਾਇਆ ਜਾਵੇਗਾ
ਇਸ ਤੋਂ ਇਲਾਵਾ ਨਿਗਮ 6 ਕਮਿਊਨਿਟੀ ਸੈਂਟਰਾਂ ਨੂੰ ਢਾਹ ਕੇ ਦੁਬਾਰਾ ਬਣਾਉਣ ਜਾ ਰਿਹਾ ਹੈ, ਜਿਸ 'ਚ ਸੈਕਟਰ-20, 21, 30, 38, ਰਾਮਦਰਬਾਰ ਤੇ ਮਨੀਮਾਜਰਾ ਠਾਕੁਰਦੁਆਰਾ ਸ਼ਾਮਲ ਹਨ। ਇਨ੍ਹਾਂ ਸਾਰੇ ਕਮਿਊਨਿਟੀ ਸੈਂਟਰਾਂ ਲਈ ਨਿਗਮ ਨੇ 4-4 ਕਰੋੜ ਰੁਪਏ ਬਜਟ ਰੱਖਿਆ ਹੋਇਆ ਹੈ।
ਇਨ੍ਹਾਂ ਨੂੰ ਬਣਿਆਂ 25 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਇਹੀ ਕਾਰਨ ਹੈ ਕਿ ਲੋਕ ਇਨ੍ਹਾਂ ਨੂੰ ਦੁਬਾਰਾ ਬਣਾਉਣ ਦੀ ਮੰਗ ਕਰ ਰਹੇ ਹਨ।
ਇਸ ਤੋਂ ਇਲਾਵਾ ਸੈਕਟਰ-29, 31 ਤੇ 45 'ਚ ਵੀ ਕਮਿਊਨਿਟੀ ਸੈਂਟਰ ਬਣਨਾ ਹੈ ਪਰ ਉਸ ਲਈ ਵੀ ਅਜੇ ਤਕ ਪ੍ਰਸ਼ਾਸਨ ਤੋਂ ਥਾਂ ਨਹੀਂ ਮਿਲ ਸਕੀ। ਸ਼ਹਿਰ ਦੇ ਪੁਰਾਣੇ ਸਾਰੇ ਕਮਿਊਨਿਟੀ ਸੈਂਟਰ ਕਾਫੀ ਛੋਟੇ ਹਨ, ਜਿਸ ਕਾਰਨ ਇਨ੍ਹਾਂ 'ਚ ਸਹੂਲਤਾਂ ਦੀ ਘਾਟ ਹੈ। ਹਾਲ ਛੋਟਾ ਹੋਣ ਕਾਰਨ ਲੋਕ ਪ੍ਰੋਗਰਾਮ ਨਹੀਂ ਕਰ ਸਕਦੇ, ਇਸ ਤੋਂ ਇਲਾਵਾ ਮੀਂਹ ਦੌਰਾਨ ਇਨ੍ਹਾਂ ਦੀਆਂ ਛੱਤਾਂ 'ਚੋਂ ਪਾਣੀ ਚੋਂਦਾ ਰਹਿੰਦਾ ਹੈ। ਪਖਾਨਿਆਂ ਦੀ ਹਾਲਤ ਤਰਸਯੋਗ ਹੈ। ਕੁਝ ਦਿਨ ਪਹਿਲਾਂ ਸੈਕਟਰ-20 ਦੇ ਕਮਿਊਨਿਟੀ ਸੈਂਟਰ 'ਚ ਛੱਤ ਦਾ ਇਕ ਹਿੱਸਾ ਟੁੱਟ ਗਿਆ ਸੀ। ਇਹੀ ਹਾਲਤ ਹੋਰ ਕਮਿਊਨਿਟੀ ਸੈਂਟਰਾਂ ਦੀ ਵੀ ਹੈ।


Related News