ਚੰਡੀਗੜ੍ਹ ''ਚ ਸ਼ਰਮਨਾਕ ਘਟਨਾ, ਕੂੜੇਦਾਨ ''ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

Wednesday, May 13, 2020 - 12:36 PM (IST)

ਚੰਡੀਗੜ੍ਹ ''ਚ ਸ਼ਰਮਨਾਕ ਘਟਨਾ, ਕੂੜੇਦਾਨ ''ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਕਾਰਨ ਲਾਗੂ ਹੋਏ ਲਾਕ ਡਾਊਨ ਦੌਰਾਨ ਬੇਹੱਦ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਰਾਮ ਦਰਬਾਰ 'ਚ ਬੁੱਧਵਾਰ ਸਵੇਰੇ ਕੂੜੇਦਾਨ 'ਚੋਂ ਇਕ ਨਵਜੰਮੀ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਦੀ ਸੂਚਨਾ ਤੁਰੰਤ ਸਫਾਈ ਕਰਮਚਾਰੀਆਂ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਨਵਜੰਮੀ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਸ ਮੁਤਾਬਕ ਬੱਚੀ ਦੀ ਲਾਸ਼ 5 ਦਿਨ ਪੁਰਾਣੀ ਲੱਗ ਰਹੀ। ਇਹ ਘਟੀਆ ਕਰਤੂਤ ਕਿਸ ਦੀ ਹੈ, ਫਿਲਹਾਲ ਪੁਲਸ ਇਸ ਦਾ ਪਤਾ ਲਾਉਣ 'ਚ ਲੱਗੀ ਹੋਈ ਹੈ।


author

Babita

Content Editor

Related News