ਨਵਜੰਮੇ ਬੱਚੇ ਦੀ ਮੌਤ ਮਗਰੋਂ ਪਰਿਵਾਰ ਦਾ ਹੰਗਾਮਾ, ਰੋਂਦਿਆਂ ਦਰਦ ਬਿਆਨ ਕਰਦੇ ਡਾਕਟਰਾਂ ''ਤੇ ਲਾਏ ਗੰਭੀਰ ਦੋਸ਼
Monday, Feb 20, 2023 - 06:30 PM (IST)
ਰੂਪਨਗਰ/ਰੋਪੜ (ਗੁਰਮੀਤ)- ਇਥੋਂ ਦੇ ਸਰਕਾਰੀ ਹਸਪਤਾਲ ਵਿੱਚ ਸਿਵਲ ਸਰਜਨ ਦਫ਼ਤਰ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਰਿਵਾਰਕ ਮੈਂਬਰ ਮਰੇ ਹੋਏ ਨਵਜੰਮੇ ਬੱਚੇ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਪੁੱਜੇ। ਉਥੇ ਹੀ ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਦੀ ਮਾਤਾ ਸੁਖਜੀਤ ਕੌਰ ਪਤਨੀ ਗੁਰਵੀਰ ਸਿੰਘ ਪਿੰਡ ਮਾਨਕ ਮਾਜਰਾ ਨੂੰ ਸ਼ਨੀਵਾਰ ਦੀ ਰਾਤ ਜਣੇਪੇ ਦੀ ਦਰਦ ਉਪਰੰਤ ਹਸਪਤਾਲ ਲਿਆਂਦਾ ਸੀ ਪਰ ਸਵੇਰੇ 8 ਵਜੇ ਐਤਾਵਰ ਨੂੰ ਉਨ੍ਹਾਂ ਮੋਹਾਲੀ-6 ਫੇਸ ਲਈ ਰੈਫਰ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਮੋਹਾਲੀ ਜਾ ਕੇ ਅਲਟ੍ਰਾਸਾਊਂਡ ਕਰਵਾਉਣ 'ਤੇ ਪਤਾ ਲੱਗਾ ਕਿ ਬੱਚੇ ਦੀ ਮੌਤ ਸਵੇਰੇ 4 ਵਜੇ ਹੀ ਹੋ ਗਈ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅੱਜ ਮ੍ਰਿਤਕ ਬੱਚੇ ਦੀ ਉਥੇ ਡਿਲਿਵਰੀ ਕਰਵਾਈ ਗਈ। ਪਰਿਵਾਰ ਦਾ ਦੋਸ਼ ਹੈ ਕਿ ਸਰਕਾਰੀ ਹਸਪਤਾਲ ਰੋਪੜ ਲਿਆਉਣ 'ਤੇ ਜੱਚਾ-ਬੱਚਾ ਦੀ ਸਹੀ ਦੇਖਭਾਲ ਨਹੀਂ ਕੀਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਡਿਊਟੀ 'ਤੇ ਤਾਇਨਾਤ ਡਾਕਟਰ ਨੂੰ ਸਸਪੈਂਡ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ ਦੀ ਫਿਰਾਕ 'ਚ ਸਨ 10 ਗੈਂਗਸਟਰ, ਭਾਰੀ ਅਸਲੇ ਤੇ ਜ਼ਿੰਦਾ ਕਾਰਤੂਸ ਸਣੇ ਕੀਤੇ ਗ੍ਰਿਫ਼ਤਾਰ
ਦਫ਼ਤਰ ਦੇ ਬਾਹਰ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਪੁੱਜੇ ਸਿਵਲ ਸਰਜਨ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਇਸ ਦੀ ਜਾਂਚ ਕਰਕੇ ਰਿਪੋਰਟ ਬਣਾ ਕੇ ਉੱਚ ਅਧਿਕਾਰੀ ਨੂੰ ਭੇਜੀ ਜਾਵੇਗੀ, ਜੋ ਵੀ ਅਣਗਹਿਲੀ ਪਾਈ ਗਈ ਹੈ ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : 'ਟੋਪੀ' ਪਹਿਨਣ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਮੰਗੀ ਮੁਆਫ਼ੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।