ਜੇਕਰ ਤੁਸੀਂ ਵੀ ਕਰਦੇ ਹੋ ਲਿਫ਼ਟ ਦੀ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

07/15/2022 6:17:56 PM

ਚੰਡੀਗੜ੍ਹ : ਅੱਜਕਲ੍ਹ ਸਭ ਲੋਕ ਜ਼ਿਆਦਾਤਰ ਲਿਫ਼ਟ ਦੀ ਵਰਤੋਂ ਕਰਦੇ ਹਨ ਪਰ ਜੋ ਲੋਕ ਇਸ ਦੀ ਵਰਤੋਂ ਵਧੇਰੇ ਕਰਦੇ ਹਨ ਉਨ੍ਹਾਂ ਨੂੰ ਹੁਣ ਸਾਵਧਾਨੀ ਵਰਤਣ ਦੀ ਲੋੜ ਹੈ। ਜਾਣਕਾਰੀ ਮੁਤਾਬਰ ਸੂਬੇ ਭਰ 'ਚ ਲੱਗੀਆਂ ਲਿਫ਼ਟਾਂ ਦੀ ਦੇਖ-ਰੇਖ ਨਹੀਂ ਕੀਤੀ ਜਾਂਦੀ ਕਿਉਂਕਿ ਸੂਬੇ 'ਚ ਇੰਨ੍ਹਾਂ ਦੀ ਚੈਕਿੰਗ ਜਾਂ ਨਿਯਮਤ ਰੱਖ-ਰਖਾਅ ਲਈ ਕੋਈ ਪ੍ਰਬੰਧ ਨਹੀਂ ਹੈ। ਜੇਕਰ ਕੋਈ ਲਿਫ਼ਟ ਰੁਕ ਜਾਂਦੀ ਹੈ ਜਾਂ ਉਸ ਵਿੱਚ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਈ ਵਿਵਸਥਾ ਨਹੀਂ ਹੈ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਜਾ ਸਕਦੇ ਹੀ ਪਰ ਘਟਨਾ ਵਾਲੇ ਵਿਅਕਤੀ ਲਈ ਹੁਣ ਤੱਕ ਵੀ ਕਿਸੇ ਵੀ ਤਰ੍ਹਾਂ ਦੇ ਮੁਆਵਜ਼ੇ ਦਾ ਪ੍ਰਬੰਧ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ- ਦੁਬਈ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀਆਂ ਨੇ ਕੀਤਾ ਹੰਗਾਮਾ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਗੱਲ ਦਾ ਖੁਲਾਸਾ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਇੱਕ ਪਟੀਸ਼ਨ ਦਾ ਜਵਾਬ ਦਿੰਦਿਆਂ ਕੀਤਾ ਹੈ, ਹਾਲਾਂਕਿ ਸਰਕਾਰ ਨੇ ਉਸ ਦੌਰਾਨ ਇਹ ਵੀ ਕਿਹਾ ਹੈ ਕਿ ਸਰਕਾਰ ਇਸ ਐਕਟ ਨੂੰ ਬਣਾਉਣ ਲਈ ਠੋਸ ਉਪਰਾਲੇ ਕਰੇਗੀ। ਇਸ ਲਈ ਸਰਕਾਰ ਨੇ 'ਲਿਫ਼ਟ ਐਂਡ ਐਕਸੀਲੇਟਰ' ਐਕਟ ਬਣਾਉਣ 'ਤੇ ਸੋਚ-ਵਿਚਾਰ ਸ਼ੁਰੂ ਕਰ ਦਿੱਤੀ ਹੈ। ਇਸ ਦਾ ਖਰੜਾ ਬਣਾਉਣ ਦੀ ਜ਼ਿੰਮੇਵਾਰੀ ਪੀ.ਐੱਸ.ਪੀ.ਸੀ.ਐੱਲ ਅਤੇ ਲੋਕਲ ਬਾਡੀ ਨੂੰ ਦੇ ਦਿੱਤੀ ਗਈ ਹੈ। ਲਿਫ਼ਟ ਸਬੰਧੀ ਮਨਜੂਰੀ ਦੇ ਨਵੇ ਐਕਟ ਨੂੰ ਬਣਾਉਣ ਲਈ ਦੋਵੇਂ ਵਿਭਾਗ ਅਹਿਮ ਭੂਮਿਕਾ ਨਿਭਾਈ ਹੈ ਪਰ ਇਨ੍ਹਾਂ ਵੱਲੋਂ ਮਨਜੂਰੀ ਦੇਣ ਲਈ ਇਕ ਨੋਡਲ ਅਫ਼ਸਰ ਤਾਇਨਾਤ ਕੀਤਾ ਜਾਵੇਗਾ। ਤਿਆਰ ਕੀਤੇ ਜਾ ਰਹੇ ਇਸ ਖਰੜੇ ਨੂੰ ਵਿਧਾਨ ਸਭਾ ਦੇ ਹੋਣ ਵਾਲੇ ਅਗਲੇ ਸੈਸ਼ਨ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਭ ਦੀ ਮਨਜੂਰੀ ਮਗਰੋਂ ਇਹ ਕਾਨੂੰਨ ਦਾ ਰੂਪ ਲਵੇਗਾ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ : ਗੈਂਗਸਟਰ ਸੇਰਸਾ ਅਤੇ ਚੌਧਰੀ 8 ਦਿਨਾਂ ਪੁਲਸ ਰਿਮਾਂਡ ’ਤੇ

ਦੱਸਣਯੋਗ ਹੈ ਕਿ ਪੰਜਾਬ ਭਰ ਵਿੱਚ ਹਰ ਰੋਜ਼ 50 ਤੋਂ 70 ਲੱਖ ਲੋਕ ਲਿਫ਼ਟਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਵਿੱਚ ਸਰਕਾਰੀ ਅਤੇ ਨਿੱਜੀ ਦਫ਼ਤਰ, ਮਾਲ, ਵਿਦਿਅਕ ਅਦਾਰੇ ਅਤੇ ਰਿਹਾਇਸ਼ੀ ਇਮਾਰਤਾਂ ਸ਼ਾਮਲ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਲਈ ਕੋਈ ਨਿਯਮ ਨਹੀਂ ਬਣਾਏ ਗਏ ਹਨ। ਇਸ ਲਈ ਦੁਰਘਟਨਾ ਦੀ ਸੂਰਤ ਵਿੱਚ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਤੋਂ ਇਲਾਵਾ ਲਿਫ਼ਟ ਦੇ ਰੱਖ-ਰਖਾਅ ਲਈ ਵੀ ਕੋਈ ਪ੍ਰਬੰਧ ਨਹੀਂ ਹਨ। ਸੂਬੇ ਵਿੱਚ ਮੋਹਾਲੀ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਲੁਧਿਆਣਾ ਵਿੱਚ ਸਭ ਤੋਂ ਵੱਧ ਲਿਫਟਾਂ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਨੇ 2008 ਅਤੇ ਹਿਮਾਚਲ ਨੇ 2009 ਵਿੱਚ ਲਿਫ਼ਟ ਐਕਟ ਲਾਗੂ ਕਰ ਦਿੱਤਾ ਸੀ ਪਰ ਚੰਡੀਗੜ੍ਹ 'ਚ ਇਸ ਤਰ੍ਹਾਂ ਦਾ ਕੋਈ ਐਕਟ ਨਹੀਂ ਬਣਾਇਆ ਗਿਆ, ਜਦੋਂਕਿ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਵਿੱਚ ਹੀ 40 ਹਜ਼ਾਰ ਦੇ ਕਰੀਬ ਲਿਫ਼ਟਾਂ ਚੱਲਦੀਆਂ ਹਨ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News