‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ

Saturday, Mar 27, 2021 - 01:06 PM (IST)

‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ

ਸੰਗਰੂਰ (ਬਿਊਰੋ) : 'ਜਗਬਾਣੀ' ਦੇ ਬਹੁ- ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਦੀ ਮੁੜ ਸ਼ੁਰੂਆਤ ਹੋ ਚੁੱਕੀ ਹੈ। ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਧਾਨ ਹਲਕਾ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਨਾਲ ਉਨ੍ਹਾਂ ਦੀ ਨਿੱਜੀ ਤੇ ਸਿਆਸੀ ਜ਼ਿੰਦਗੀ ‘ਤੇ ਗੱਲਬਾਤ ਕੀਤੀ ਗਈ। ਵਿਧਾਇਕ ਦਲਬੀਰ ਗੋਲਡੀ ਨੇ ਆਪਣੇ ਨਿੱਜੀ ਜ਼ਿੰਦਗੀ ਦੇ ਬਾਰੇ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਕਾਲਜ ਦੀ ਪੜ੍ਹਾਈ ਅਤੇ ਸਿਆਸਤ ’ਚ ਬਹੁਤ ਫ਼ਰਕ ਹੈ।  ਗੋਲਡੀ ਨੇ ਕਿਹਾ ਕਿ ਬੀ.ਏ ਦੀ ਪੜ੍ਹਾਈ ਕਰਦੇ ਸਮੇਂ ਉਹ ਇਕ ਖ਼ਿਡਾਰੀ ਸਨ ਪਰ ਉਨ੍ਹਾਂ ਦੇ ਸਿਆਸਤ ਦੀ ਸ਼ੁਰੂਆਤ ਉਸ ਸਮੇਂ ਕਾਲਜ ਦੇ ਪ੍ਰਤੀਨਿਧੀ ਵਜੋਂ ਹੋਈ। ਸਪੋਰਟਸਮੈਨ ਅਤੇ ਹੋਸਟਲ ਦੀ ਸਪੋਰਟ ਹੋਣ ਨਾਲ ਉਨ੍ਹਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਉਸ ਸਮੇਂ ਮੈਂ ਭੱਗੜੇ ਦੀ ਟੀਮ ’ਚ ਸੀ ਅਤੇ ਮੇਰੀ ਪਤਨੀ ਗਿੱਧੇ ਦੀ ਟੀਮ ’ਚ ਸੀ। ਫਿਰ ਮੈਂ ਯੂਨੀਵਰਸਿਟੀ ’ਚ ਚਲਾ ਗਿਆ, ਜਿਸ ਪਾਰਟੀ ’ਚ ਮੈਂ ਗਿਆ, ਉਹ ਪਾਰਟੀ ਪਿਛਲੇ 5 ਸਾਲਾ ਤੋਂ ਹਾਰਦੀ ਆ ਰਹੀ ਸੀ ਪਰ ਉਥੇ ਅਸੀਂ ਜਿੱਤ ਹਾਸਲ ਕੀਤੀ।

ਪੜ੍ਹਾਈ ਤੋਂ ਬਾਅਦ ਸਿਆਸਤ ’ਚ ਸ਼ਾਮਲ

ਗੋਲਡੀ ਨੇ ਦੱਸਿਆ ਕਿ ਪੜ੍ਹਾਈ ਮਗਰੋਂ ਮੈਂ ਧੂਰੀ ਆ ਗਿਆ। ਸਾਡੇ ਰਿਸ਼ਤੇਦਾਰਾਂ ’ਚ ਦੂਰ- ਦੂਰ ਤੱਕ ਕੋਈ ਸਰਪੰਚ ਵੀ ਨਹੀਂ ਸੀ ਬਣਿਆ। 2008 ’ਚ ਮੈਂ ਦਿੱਲੀ ਵਿਖੇ ਹੋਏ ਇਕ ਟੈਲੇਟ ਹੰਟ ’ਚ ਭਾਗ ਲਿਆ, ਜਿਥੋਂ ਮੈਂ ਕਾਂਗਰਸ ਦੇ ਲੜ ਗਿਆ। ਮੇਰੇ ਸੀਨੀਅਰ ਦਿਆਲ ਪ੍ਰਤਾਪ ਰੰਧਾਵਾ, ਜੋ ਕਾਂਗਰਸ ਨਾਲ ਐਸੋਸੀਏਟਿਡ ਸਨ, ਉਨ੍ਹਾਂ ਨਾਲ ਮੈਂ ਅਤੇ ਮੇਰੇ ਸਾਥੀ ਜੁੜ ਗਏ। ਗੋਲਡੀ ਨੇ ਕਿਹਾ ਕਿ ਮੇਰੀ ਕਾਸ਼ੀਰਵਾਦ ਫਾਊਡੇਸ਼ਨ ਹੈ, ਜਿਸ ਬਾਰੇ ਉਹ ਦੱਸਦੇ ਨਹੀਂ। ਉਸ ਸੰਸਥਾ ਦੇ ਸਦਕਾ ਉਨ੍ਹਾਂ ਨੇ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਲੋਕਾਂ ਦੀ ਭਲਾਈ ਕਰਨ ਨਾਲ ਮਿਲੇ ਆਸ਼ੀਰਵਾਦ ਸਦਕਾ ਅੱਜ ਉਹ ਇਸ ਮੁਕਾਮ ’ਤੇ ਪੁੱਜੇ ਹਨ। 

2017 ’ਚ ਮੈਨੂੰ ਮੇਰੇ ਸੀਨੀਅਰ ਨੇ ਕਿਹਾ ਕਿ ਹਲਕੇ ਦੀ ਟਿਕਟ ਤੈਨੂੰ ਨਹੀਂ ਮਿਲਣੀ ਪਰ ਜੇਕਰ ਤੂੰ ਮਿਹਨਤ ਕਰੇਗਾ ਤਾਂ ਤੇਰੀ ਮਿਹਨਤ ਦਾ ਫਲ ਤੈਨੂੰ ਜ਼ਰੂਰ ਮਿਲੇਗਾ। ਗੋਲਡੀ ਨੇ ਕਿਹਾ ਕਿ ਉਹ ਆਮ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੇ ਦਿਲ ’ਚ ਗਲਤ ਫਹਿਮੀ ਹੈ ਕਿ ਟਿਕਟ ਲਈ ਬਹੁਤ ਸਾਰੇ ਪੈਸੇ ਲਗਦੇ ਹਨ, ਅਜਿਹਾ ਕੁਝ ਨਹੀਂ ਹੈ। ਖਰੀਦੋ-ਫਰੋਖ਼ਤ ਵਾਲਾ ਸਿਸਟਮ ਨਹੀਂ ਹੈ। ਮੇਰਾ ਅਤੇ ਮੇਰੀ ਪਤਨੀ ਦਾ ਸੁਫ਼ਨਾ ਇਹ ਸੀ ਕਿ ਅਸੀਂ ਐੱਮ.ਐੱਲ.ਏ ਦੀ ਚੋਣ ਲੜਨੀ ਹੈ, ਜਿਸ ਵੱਲ ਅਸੀਂ ਜ਼ਿਆਦਾ ਧਿਆਨ ਦਿੱਤਾ। 

ਪਰਿਵਾਰ ’ਚ ਆਇਆ ਮਾੜਾ ਸਮਾਂ

ਪਹਿਲਾਂ ਸਾਡਾ ਇੱਟਾਂ ਦੇ ਭੱਠੇ ਦਾ ਕੰਮ ਸੀ ਅਤੇ ਨਾਲ ਹੀ ਖੇਤੀਬਾੜੀ ਦਾ ਮੁੱਢਲਾ ਕੰਮ, ਜੋ ਅਸੀਂ ਕਰਨਾ ਹੈ। ਸਾਡੇ ਕੋਲ ਸਵਾ ਸੋ ਬੀਗਾ ਜ਼ਮੀਨ ਸੀ। ਸਾਡੇ ਮਾੜੇ ਦਿਨ ਅਜਿਹੇ ਆਏ ਕਿ ਸਾਡੀ ਅੱਧੀ ਜ਼ਮੀਨ ਵਿੱਕ ਗਈ। ਭੱਠਿਆਂ ਦਾ ਕਾਰੋਬਾਰ ਸਾਡਾ ਬਿਲਕੁਲ ਠੱਪ ਹੋ ਗਿਆ। ਗੋਲਡੀ ਨੇ ਦੱਸਿਆ ਕਿ ਉਹ ਹੁਣ ਜਿਸ ਘਰ ’ਚ ਰਹਿ ਰਹੇ ਹਨ, ਉਹ ਵੀ 7 ਲੱਖ ’ਚ ਵੇਚ ਦਿੱਤਾ ਸੀ। ਅਜਿਹਾ ਹੋਣ ਦਾ ਮੁੱਖ ਕਾਰਨ ਸਾਡੇ ਕਾਰੋਬਾਰ ਦਾ ਨੁਕਸਾਨ ਹੋਣਾ ਸੀ। ਉਸ ਸਮੇਂ ਵੀ ਸਾਡਾ ਸਾਰਾ ਪਰਿਵਾਰ ਇਕੱਠੇ ਰਹਿੰਦਾ ਸੀ ਅਤੇ ਅੱਜ ਵੀ ਇਕੱਠੇ ਰਹਿ ਰਿਹਾ ਹੈ। ਗੋਲਡੀ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਦੇ 3 ਭਰਾ ਹਨ ਅਤੇ ਤਿੰਨਾਂ ਦੇ ਇਕ-ਇਕ ਪੁੱਤਰ ਹਨ।

ਇੰਝ ਕੀਤਾ ਮਾੜੇ ਸਮੇਂ ’ਚ ਗੁਜ਼ਾਰਾ

ਗੋਲਡੀ ਨੇ ਦੱਸਿਆ ਕਿ ਉਸ ਦੀਆਂ 6 ਭੈਣਾਂ ਹਨ, ਜਿਨ੍ਹਾਂ ਦੇ ਪਿਆਰ ਅਤੇ ਦੁਆਵਾਂ ਸਦਕਾ ਉਸ ਨੂੰ ਸਭ ਕੁਝ ਮਿਲਿਆ। ਮੈਂ ਅਤੇ ਮੇਰੀ ਪਤਨੀ ਨੇ ਉਸ ਸਮੇਂ ਹਾਲਤ ਇੰਨੇ ਖ਼ਰਾਬ ਵੇਖੇ ਹਨ ਕਿ ਸਾਡੇ ਕੋਲ ਸਾਡੀ ਗੱਡੀ ’ਚ ਤੇਲ ਪਵਾਉਣ ਦੇ ਪੈਸੇ ਵੀ ਨਹੀਂ ਸਨ। ਰੈਲੀ ਲਈ ਬਹੁਤ ਸਾਰਾ ਪੈਸਾ ਖ਼ਰਚ ਹੁੰਦਾ। ਪਤਨੀ ਨਾਲ ਮਿਲ ਕੇ ਮੈਂ ਪਹਿਲਾਂ 2012 ਤੱਕ ਕਬੀਲਦਾਰੀ ਸੰਭਾਲੀ ਅਤੇ ਛੋਟੇ ਭਰਾਵਾਂ ਨੂੰ ਵਿਦੇਸ਼ ਭੇਜਿਆ, ਜਿਸ ਤੋਂ ਬਾਅਦ ਮੈਂ ਸਿਆਸੀ ਦੌਰ ਸ਼ੁਰੂ ਕੀਤਾ। ਮੇਰੇ ਕੋਲ ਇਕ ਬੁਲਟ ਸੀ, ਜੋ ਮੇਰਾ ਸਭ ਕੁਝ ਸੀ, ਉਹ ਵੀ ਵੇਚ ਦਿੱਤਾ। ਪੁਰਾਣੇ ਸਮੇਂ ਦੀਆਂ ਮੈਨੂੰ 2 ਗੱਲਾਂ ਬਹੁਤ ਤੰਗ ਕਰਦੀਆਂ ਹਨ। ਪਹਿਲੀ ਗੱਲ ਇਹ ਕਿ ਜਦੋਂ ਸ਼ਾਮ ਦੇ ਸਮੇਂ ਮੇਰੇ ਪਿਤਾ ਜੀ ਸਭ ਨਾਲ ਬੈਠਦੇ ਸਨ, ਤਾਂ ਉਨ੍ਹਾਂ ਨੂੰ ਲੋਕਾਂ ਨੇ ਕਹਿਣਾ ਕਿ ਸਾਰਿਆਂ ਦੇ ਮੁੰਡੇ ਆਪੋ-ਆਪਣੇ ਕਾਰੋਬਾਰਾਂ ’ਚ ਲੱਗ ਗਏ ਪਰ ਗੋਲਡੀ ਨਹੀਂ ਲੱਗਾ। ਦੂਜੀ ਕਿ ਉਸ ਸਮੇਂ ਮੇਰੇ ਪਿਤਾ ਜੀ ਨੇ ਸਭ ਨੂੰ ਕਿਹਾ ਕਿ ਮੇਰੇ ਮੁੰਡੇ ਨੂੰ ਨੌਕਰੀ ’ਤੇ ਰੱਖ ਲਓ ਪਰ ਕਿਸੇ ਨੇ ਨਹੀਂ ਰੱਖਿਆ। 

ਮੇਰੀ ਜ਼ਿੰਦਗੀ ’ਚ ਮੇਰੀ ਪਤਨੀ ਦਾ ਖ਼ਾਸ ਸਥਾਨ

ਮੇਰੀ ਮਾਂ ਨੂੰ ਜਦੋ ਕੋਈ ਪਹਿਲਾਂ ਪੁੱਛਦਾ ਸੀ ਕਿ ਗੋਲਡੀ ਕੀ ਕਰਦਾ ਤਾਂ ਮੇਰੀ ਮਾਂ ਕਹਿੰਦੀ ਉਹ ਚੰਡੀਗੜ੍ਹ ਪੜ੍ਹਦਾ। ਇਹ ਗੱਲ ਸੁਣਕੇ ਲੋਕ ਮੇਹਣਾ ਮਾਰਦੇ ਹੋਏ ਕਹਿੰਦੇ ਕਿ ‘ਬਸ ਫੇਰ ਪੜ੍ਹ ਗਿਆ’, ਜਿਸ ਨੂੰ ਸੁਣ ਦੁੱਖ ਲੱਗਦਾ।  ਗੋਲਡੀ ਨੇ ਕਿਹਾ ਕਿ ਮੇਰੀ ਪਤਨੀ ਮੇਰਾ ਬਹੁਤ ਸਾਥ ਦਿੰਦੀ ਹੈ। ਉਹ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਮਨਮੁਟਾਵ ਨਹੀਂ ਕਰਦੀ। ਮੇਰੇ 2 ਮੁੰਡੇ ਹਨ, ਜੋ ਧੂਰੀ ਦੇ ਸਕੂਲ ’ਚ ਹੀ ਪੜ੍ਹਦੇ ਹਨ। ਸ਼ੌਕ ਦੇ ਬਾਰੇ ਗੋਲਡੀ ਨੇ ਕਿਹਾ ਕਿ ਹਾਲਾਤ ਨੂੰ ਦੇਖਦੇ ਹੋਏ ਕਈ ਵਾਰ ਆਪਣੇ ਬਹੁਤ ਸਾਰੇ ਸ਼ੌਕ ਛੱਡਣੇ ਵੀ ਪੈਦੇ ਹਨ। ਉਨ੍ਹਾਂ ਨੂੰ ਗਾਣੇ ਸੁਣਨੇ ਬਹੁਤ ਪਸੰਦ ਹਨ। ਮੈਨੂੰ ਕ੍ਰਿਕਟ ਖੇਡਣ ਦਾ ਅਤੇ ਵਾਲੀਬਾਲ ਦਾ ਸ਼ੌਕ ਹੈ ਪਰ ਮੇਰੇ ਇਕ ਪੁੱਤ ਨੂੰ ਇਹ ਸਭ ਕੁਝ ਵੀ ਪਸੰਦ ਨਹੀਂ। 

ਸਭ ਤੋਂ ਖੁਸ਼ੀ ਵਾਲਾ ਸਮਾਂ
ਗੋਲਡੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਸਮਾਂ ਉਹ ਹੈ, ਜਦੋਂ ਉਸ ਨੂੰ ਐੱਮ.ਐੱਲ.ਏ ਦੀ ਟਿਕਟ ਮਿਲੀ।

ਗੋਲਡੀ ਦਾ ਮਾੜਾ ਸਮਾਂ, ਜਦੋਂ ਉਹ ਰੌਂਦਾ ਹੈ?  
ਗੋਲਡੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਾੜਾ ਸਮਾਂ 2008 ਤੋਂ ਲੈ ਕੇ 2014-15 ਤੱਕ ਦਾ ਸੀ। ਇਸ ਦੌਰ ’ਚ ਇੰਝ ਲੱਗਦਾ ਜਿਵੇਂ ਪਰਮਾਤਮਾ ਸਾਡਾ ਇਮਤਿਹਾਨ ਲੈ ਰਿਹਾ ਹੈ। ਉਸ ਸਮੇਂ ਮੇਰੇ ਸਾਰੇ ਪਰਿਵਾਰ ਨੇ ਮੈਨੂੰ ਬਹੁਤ ਸਮਝਾਇਆ। 

 


author

rajwinder kaur

Content Editor

Related News