ਕੋਰੋਨਾ ਵਾਇਰਸ : ਮ੍ਰਿਤਕ ਔਰਤ ਦੇ ਭਾਣਜੇ ਨੇ ਕੀਤਾ ਅੰਤਿਮ ਸੰਸਕਾਰ

Monday, Apr 27, 2020 - 08:27 PM (IST)

ਕੋਰੋਨਾ ਵਾਇਰਸ : ਮ੍ਰਿਤਕ ਔਰਤ ਦੇ ਭਾਣਜੇ ਨੇ ਕੀਤਾ ਅੰਤਿਮ ਸੰਸਕਾਰ

ਪਟਿਆਲਾ— ਰਾਜਪੁਰਾ ਦੀ ਕੋਰੋਨਾ ਪਾਜ਼ੇਟਿਵ 62 ਸਾਲਾ ਔਰਤ ਕਮਲੇਸ਼ ਰਾਣੀ ਦਾ ਸੋਮਵਾਰ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵਲੋਂ ਰਾਜਪੁਰਾ ਦੇ ਇਸਲਾਮਪੁਰ (ਅੰਨਦ ਨਗਰ) ਦੇ ਸ਼ਮਸ਼ਾਨ ਘਾਟ 'ਚ ਪੂਰੇ ਧਾਰਮਿਕ ਰੀਤਿ ਰਿਵਾਜ਼ਾਂ ਮੁਤਾਬਕ ਕਰਵਾਇਆ ਗਿਆ। ਮ੍ਰਿਤਕਾ ਦੇ ਬਾਕੀ ਪਰਿਵਾਰਕ ਮੈਂਬਰ ਕੋਵਿਡ-19 ਪਾਜ਼ੇਟਿਵ ਹੋਣ ਕਾਰਨ ਉਹ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਇਸੋਲੇਸ਼ਨ ਵਾਰਡ 'ਚ ਇਲਾਜ ਅਧੀਨ ਹਨ, ਜਿਸ ਦੇ ਚਲਦੇ ਔਰਤ ਦੀ ਮ੍ਰਿਤਕ ਦੇਹ ਦਾ ਸਸਕਾਰ ਭਾਣਜੇ ਸੁਨੀਲ ਕੁਮਾਰ ਨੇ ਕੀਤਾ।
ਕਮਲੇਸ਼ ਰਾਣੀ ਦੇ ਅੰਤਿਮ ਸੰਸਕਾਰ ਲਈ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਵਲੋਂ ਪਹੁੰਚੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਇਸ਼ਵਿੰਦਰ ਸਿੰਘ ਗਰੇਵਾਲ, ਐੱਸ.ਡੀ.ਐੱਮ. ਰਾਜਪੁਰਾ ਟੀ ਬੈਨਿਥ ਵਲੋਂ ਤਹਿਸੀਲਦਾਰ ਹਰਸਿਮਰਨ ਸਿੰਘ, ਡੀ. ਐੱਸ. ਪੀ. ਰਾਜਪੁਰਾ ਅਕਾਸ਼ਦੀਪ ਸਿੰਘ ਔਲਖ, ਏ. ਪੀ. ਆਰ. ਓ. ਸ. ਹਰਦੀਪ ਸਿੰਘ, ਪਟਵਾਰ ਯੂਨਿਅਨ ਦੇ ਜ਼ਿਲ੍ਹਾ ਪ੍ਰਧਾਨ ਪਟਵਾਰੀ ਗੁਰਮੁਖ ਸਿੰਘ, ਪਟਵਾਰੀ ਹਰਪਾਲ ਸਿੰਘ ਸਮੇਤ ਥਾਣਾ ਸਿਟੀ ਰਾਜਪੁਰਾ ਦੇ ਇੰਚਾਰਜ ਐੱਸ.ਆਈ. ਸ. ਬਲਵਿੰਦਰ ਸਿੰਘ ਅਤੇ ਏ.ਪੀ. ਜੈਨ ਹਸਪਤਾਲ ਦੀ ਮੋਰਚਰੀ 'ਚ ਸੇਵਾ ਨਿਭਾ ਰਹੇ ਕਰਮਚਾਰੀ ਕੁਲਵਿੰਦਰ ਸਿੰਘ ਸਮੇਤ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਮਾਰਸ਼ਲ ਭਰਪੂਰ ਸਿੰਘ ਅਤੇ ਬਲਵਿੰਦਰ ਪਹੁੰਚੇ ਸਨ। ਇਸ ਦੌਰਾਨ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਐੱਸ.ਐੱਮ.ਓ. ਡਾ. ਜਗਪਾਲ ਇੰਦਰ ਸਿੰਘ ਅਤੇ ਡਾ. ਨਰੇਸ਼ ਬਾਂਸਲ ਵੀ ਮੌਜੂਦ ਸਨ।


author

KamalJeet Singh

Content Editor

Related News