ਭਤੀਜੇ ਦੀ ਫਰਜ਼ੀ ਫੇਸਬੁੱਕ ID ਬਣਾ ਕੇ ਟਰਾਂਸਫਰ ਕਰਵਾ ਲਏ 50 ਹਜ਼ਾਰ, ਇੰਝ ਹੋਇਆ ਖ਼ੁਲਾਸਾ

11/06/2023 1:09:36 PM

ਜਲੰਧਰ (ਵਰੁਣ)-ਵਿਕਾਸਪੁਰੀ ਦੇ ਇਕ ਵਿਅਕਤੀ ਤੋਂ ਉਸ ਦੇ ਭਤੀਜੇ ਦੀ ਫਰਜ਼ੀ ਆਈ. ਡੀ. ਬਣਾ ਕੇ ਇਕ ਠੱਗ ਨੇ 50 ਹਜ਼ਾਰ ਰੁਪਏ ਠੱਗ ਲਏ। ਮੁਲਜ਼ਮ ਨੇ ਦੋ ਵਾਰ ਪੈਸਿਆਂ ਦੀ ਮੰਗ ਕੀਤੀ ਪਰ ਦੋਬਾਰਾ ਮੰਗਣ ’ਤੇ ਜਦੋਂ ਪੀੜਤ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਭਤੀਜੇ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਫਰਾਡ ਹੋ ਚੁੱਕਾ ਹੈ। ਥਾਣਾ ਨੰ. 8 ਦੀ ਪੁਲਸ ਨੇ ਉਸ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਸ ਦੇ ਨਾਂ ’ਤੇ ਬੈਂਕ ਖਾਤਾ ਸੀ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਕਾਸਪੁਰੀ ਵਾਸੀ ਰਾਜੇਸ਼ ਸਵਰਾਜ ਨੇ ਦੱਸਿਆ ਕਿ ਜੂਨ ਮਹੀਨੇ ਵਿਚ ਉਸ ਦੇ ਭਤੀਜੇ ਸੁਮੇਸ਼ ਦੀ ਆਈ. ਡੀ. ਤੋਂ ਮੈਸੇਜ ਆਇਆ। ਉਸ ਨੇ ਕਿਹਾ ਕਿ ਉਸ ਨੂੰ ਤੁਰੰਤ ਪੈਸਿਆਂ ਦੀ ਲੋੜ ਹੈ। ਮੈਸੇਜ ’ਚ ਉਸ ਨੇ ਪਹਿਲਾਂ 30 ਹਜ਼ਾਰ ਰੁਪਏ ਮੰਗੇ, ਜੋ ਰਾਜੇਸ਼ ਨੇ ਗੂਗਲ ਪੇਅ ਰਾਹੀਂ ਟਰਾਂਸਫਰ ਕੀਤੇ। ਕੁਝ ਸਮੇਂ ਬਾਅਦ ਜਦੋਂ ਦੋਬਾਰਾ ਮੈਸੇਜ ਆਇਆ ਤਾਂ ਮੈਸੇਜ ਭੇਜਣ ਵਾਲੇ ਵਿਅਕਤੀ ਨੇ ਉਸ ਤੋਂ 40 ਹਜ਼ਾਰ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ:  ਹੋਟਲ 'ਚ ਰੰਗਰਲੀਆਂ ਮਨਾਉਣ ਪੁੱਜਾ ਸੀ ਪ੍ਰੇਮੀ ਜੋੜਾ, ਜ਼ਿਆਦਾ ਸ਼ਰਾਬ ਪੀਣ ਕਾਰਨ ਹੋਇਆ ਉਹ ਜੋ ਸੋਚਿਆ ਨਾ ਸੀ

ਦੂਜੀ ਵਾਰ ਵੀ ਰਾਜੇਸ਼ ਨੇ 20 ਹਜ਼ਾਰ ਰੁਪਏ ਗੂਗਲ ਪੇਅ ਕਰ ਦਿੱਤੇ। ਜਦੋਂ ਰਾਜੇਸ਼ ਕੋਲੋਂ ਦੁਬਾਰਾ ਪੈਸੇ ਮੰਗੇ ਗਏ ਤਾਂ ਉਸ ਨੇ ਆਪਣੇ ਭਤੀਜੇ ਉਮੇਸ਼ ਨੂੰ ਫੋਨ ਕੀਤਾ। ਉਮੇਸ਼ ਨੇ ਕੋਈ ਵੀ ਮੈਸੇਜ ਕਰਨ ਅਤੇ ਪੈਸਿਆਂ ਦੀ ਮੰਗ ਕਰਨ ਤੋਂ ਇਨਕਾਰ ਕਰ ਦਿੱਤਾ। ਰਾਜੇਸ਼ ਨੇ ਇਸ ਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਦਿੱਤੀ, ਜਿਸ ਦੀ ਸਾਈਬਰ ਕ੍ਰਾਈਮ ਸੈੱਲ ਨੇ ਜਾਂਚ ਕੀਤੀ। ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਜਿਸ ਬੈਂਕ ਖ਼ਾਤੇ ’ਚ 50 ਹਜ਼ਾਰ ਰੁਪਏ ਟਰਾਂਸਫਰ ਹੋਏ ਹਨ, ਉਸ ਦਾ ਸ਼ਿਆਮ ਲਾਲ ਵਾਸੀ ਮੇਵਾਤ, ਗੁਰੂਗ੍ਰਾਮ ਹੈ। ਸ਼ਿਆਮ ਖ਼ਿਲਾਫ਼ ਥਾਣਾ ਨੰ. 8 ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News