ਨਾ OTP ਦੱਸਿਆ ਤੇ ਨਾ ਹੀ ਖਾਤੇ ਦੀ ਦਿੱਤੀ ਜਾਣਕਾਰੀ, ਫਿਰ ਵੀ ਖਾਤੇ ’ਚੋਂ ਉੱਡੇ ਪੌਣੇ 8 ਲੱਖ ਰੁਪਏ
Thursday, May 11, 2023 - 01:35 AM (IST)
ਖਰੜ (ਰਣਬੀਰ)-ਦੇਸ਼ ਅੰਦਰ ਸਾਈਬਰ ਠੱਗਾਂ ਵੱਲੋਂ ਹੁਣ ਇਕ ਨਵੀਂ ਤਕਨੀਕ ਈਜ਼ਾਦ ਕੀਤੀ ਗਈ ਹੈ, ਜਿਸ ਨੂੰ ‘ਰਿਮੋਟ ਐਕਸੈੱਸ’ ਕਿਹਾ ਜਾਂਦਾ ਹੈ। ਇਸ ਰਾਹੀਂ ਠੱਗ ਨਿੱਤ ਵੱਡੀ ਗਿਣਤੀ ’ਚ ਲੋਕਾਂ ਦੇ ਖਾਤੇ ਖਾਲੀ ਕਰਨ ’ਚ ਕਾਮਯਾਬ ਹੋ ਰਹੇ ਹਨ। ਇਕ ਅਜਿਹਾ ਹੀ ਮਾਮਲਾ ਖਰੜ ਤੋਂ ਵੀ ਸਾਹਮਣੇ ਆਇਆ, ਜਿੱਥੇ ਸਾਈਬਰ ਠੱਗਾਂ ਵੱਲੋਂ ਇਕ ਫੋਨ ਨੰਬਰ ਰਾਹੀਂ ਔਰਤ ਦੇ ਖਾਤੇ ’ਚੋਂ ਪੌਣੇ 8 ਲੱਖ ਰੁਪਏ ਕਢਵਾ ਲਏ ਗਏ। ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਹੈਰੀਟੇਜ ਸਟਰੀਟ ’ਚ ਹੋਏ ਦੋ ਧਮਾਕਿਆਂ ਦੀ ਜਾਂਚ ਪੁਲਸ ਨੇ ਹੁਣ ਹਾਈਟੈੱਕ ਤਰੀਕੇ ਨਾਲ ਕੀਤੀ ਸ਼ੁਰੂ
ਇਕ ਵਿੱਦਿਅਕ ਸੰਸਥਾ ਵਿਚ ਅਸਿਸਟੈਂਟ ਪ੍ਰੋਫੈਸਰ ਟੀਨਾ ਵਰਮਾ ਨੇ ਦੱਸਿਆ ਕਿ ਉਸ ਨੇ ਇਕ ਪ੍ਰਾਈਵੇਟ ਬੈਂਕ ਦਾ ਕ੍ਰੈਡਿਟ ਕਾਰਡ ਅਪਲਾਈ ਕੀਤਾ ਸੀ, ਜਿਸ ਦੀ ਡਲਿਵਰੀ ਇਕ ਕੋਰੀਅਰ ਕੰਪਨੀ ਵੱਲੋਂ ਕੀਤੀ ਜਾਣੀ ਸੀ। ਕਾਰਡ ਦੀ ਡਲਿਵਰੀ ਦਾ ਸਟੇਟਸ ਜਾਣਨ ਲਈ ਉਸ ਨੇ ਗੂਗਲ ਰਾਹੀਂ ਉਸ ਕੋਰੀਅਰ ਕੰਪਨੀ ਦਾ ਮੋਬਾਇਲ ਨੰਬਰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ 78119-43342 ਨੰਬਰ ’ਤੇ ਗੱਲ ਕੀਤੀ ਤਾਂ ਦੂਜੇ ਪਾਸਿਓਂ ਗੱਲ ਕਰ ਰਹੇ ਵਿਅਕਤੀ ਨੇ ਕਿਹਾ ਕਿ ਤੁਸੀਂ ਇੰਤਜ਼ਾਰ ਕਰੋ, ਹੁਣੇ ਇਕ ਕਾਲ ਤੁਹਾਨੂੰ ਆਏਗੀ।
ਇਹ ਖ਼ਬਰ ਵੀ ਪੜ੍ਹੋ : CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ
ਕੁਝ ਸਮੇਂ ਅੰਦਰ ਉਸ ਨੂੰ ਇਕ ਦੂਜੇ ਨੰਬਰ 76541-09522 ਰਾਹੀਂ ਪਾਰਸਲ ਨਾਲ ਸਬੰਧਤ ਕਾਲ ਆਈ ਤਾਂ ਉਸ ਵਿਅਕਤੀ ਨੇ ਦਰਖ਼ਾਸਤਕਰਤਾ ਨੂੰ ਇਸ ਲਈ 5 ਰੁਪਏ ਅਦਾ ਕਰਨ ਲਈ ਕਿਹਾ ਪਰ ਟੀਨਾ ਵਰਮਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਪਿੱਛੋਂ ਇਸੇ ਨੰਬਰ ਤੋਂ ਉਸ ਦੇ ਫੋਨ ’ਤੇ ਇਕ ਲਿੰਕ ਟੈਕਸਟ ਮੈਸੇਜ ਦੇ ਰੂਪ ’ਚ ਮਿਲਿਆ।
ਇਸ ਤੋਂ ਬਾਅਦ ਉਸ ਨੂੰ ਫੋਨ ’ਤੇ ਇਕ ਵ੍ਹਟਸਐਪ ਮੈਸੇਜ (ਫਾਈਲ) ਦੇ ਰੂਪ ’ਚ ਪ੍ਰਾਪਤ ਹੋਇਆ, ਜੋ ਓਪਨ ਨਹੀਂ ਹੋ ਸਕਿਆ। ਉਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਇਕ ਨੰਬਰ 96664-55555 ਦੱਸ ਕੇ ਉਸ ਨੂੰ ਵ੍ਹਟਸਐਪ ਜ਼ਰੀਏ ਹਾਏ ਲਿਖਣ ਲਈ ਕਿਹਾ ਗਿਆ ਪਰ ਦਰਖ਼ਾਸਤਕਰਤਾ ਵੱਲੋਂ ਇਸ ਲਈ ਮਨ੍ਹਾ ਕੀਤੇ ਜਾਣ ’ਤੇ ਅੱਗੋਂ ਉਸ ਵਿਅਕਤੀ ਨੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪਾਰਸਲ ਨਾਲ ਸਬੰਧਤ ਉਨ੍ਹਾਂ ਦੀ ਸ਼ਿਕਾਇਤ ਰਜਿਸਟਰਡ ਨਹੀਂ ਹੋ ਸਕੇਗੀ। ਟੀਨਾ ਵਰਮਾ ਨੇ ਉਸ ਵਿਅਕਤੀ ਦੇ ਕਹਿਣ ’ਤੇ ਟੈਕਸਟ ਮੈਸੇਜ ਭੇਜਣ ਦੇ ਨਾਲ-ਨਾਲ ਦੱਸੇ ਗਏ ਨੰਬਰ ’ਤੇ 5 ਰੁਪਏ ਵੀ ਬੈਂਕ ਖਾਤੇ ਵਿਚੋਂ ਟਰਾਂਸਫਰ ਕਰ ਦਿੱਤੇ ਪਰ ਅਗਲੇ ਦਿਨ ਉਸ ਨੇ ਜਦੋਂ ਖਾਤਾ ਚੈੱਕ ਕੀਤਾ ਤਾਂ ਉਸ ਵਿਚੋਂ 7,69,995 ਰੁਪਏ ਗਾਇਬ ਸਨ। ਥਾਣਾ ਸਿਟੀ ਪੁਲਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।