ਗੁਆਂਢੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਤੋਂ ਬਾਅਦ ਖੁਦ ਹੀ ਪਰਿਵਾਰ ਨੂੰ ਦੱਸਿਆ ''ਕੀਤਾ ਕਤਲ''

Monday, Apr 01, 2024 - 06:34 PM (IST)

ਗੁਆਂਢੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਤੋਂ ਬਾਅਦ ਖੁਦ ਹੀ ਪਰਿਵਾਰ ਨੂੰ ਦੱਸਿਆ ''ਕੀਤਾ ਕਤਲ''

ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਲਹਿਲੀ ਕਲਾਂ ਵਿਖੇ ਬੀਤੀ ਰਾਤ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਘਰ ਦੇ ਨੇੜੇ ਰਹਿੰਦੇ ਬਜ਼ੁਰਗ ਗੁਆਂਢੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਲਹਿਲੀ ਕਲਾਂ ਵਜੋਂ ਹੋਈ ਹੈ ਜਿਸਦੀ ਉਮਰ 60 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਾਤਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਮਨਜੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਭਰਾ ਮਨਜੀਤ ਸਿੰਘ ਘਰੋਂ ਰੋਟੀ ਖਾਣ ਤੋਂ ਬਾਅਦ ਘਰ ਦੇ ਨਾਲ ਹੀ ਮੌਜੂਦ ਹਵੇਲੀ 'ਚ ਸੌਣ ਲਈ ਗਿਆ ਤਾਂ ਉਸ ਉਪਰ ਗੁਆਂਢ 'ਚ ਹੀ ਰਹਿੰਦੇ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਕਾਤਲ ਨੇ ਖੁਦ ਹੀ ਇਸ ਬਾਰੇ ਦੱਸ ਦਿੱਤਾ। 

ਇਹ ਵੀ ਪੜ੍ਹੋ : ਸੰਗਤ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

ਉਨ੍ਹਾਂ ਦੱਸਿਆ ਕਿ ਜਦੋਂ ਸੁਖਚੈਨ ਸਿੰਘ ਵਲੋਂ ਕਤਲ ਕੀਤਾ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਘਰ ਦੀ ਕੰਧ ਦੇ ਨਾਲ ਹੀ ਡੇਕ ਨੂੰ ਲੈ ਕੇ ਕੁਝ ਰੌਲਾ ਹੋਇਆ ਸੀ, ਇਸੇ ਗੱਲ ਨੂੰ ਲੈ ਕੇ ਹੀ ਉਸਦੇ ਭਰਾ ਦਾ ਕਤਲ ਕੀਤਾ ਗਿਆ ਹੈ। ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਅਜੈਬ ਸਿੰਘ ਔਜਲਾ ਨੇ ਦੱਸਿਆ ਕਿ ਪੁਲਸ ਵਲੋਂ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਪੁਲਸ ਇਸ ਸਾਰੇ ਮਾਮਲੇ ਤੋਂ ਪਰਦਾ ਚੁੱਕ ਦੇਵੇਗੀ।

ਇਹ ਵੀ ਪੜ੍ਹੋ : ਘਰੋਂ ਸਕੂਲ ਲਈ ਨਿਕਲੀ ਸਰਕਾਰੀ ਅਧਿਆਪਕਾ ਦੀ ਅਚਾਨਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News